ਪਿੰਡ ਉੱਗੋਕੇ ਵਿਖੇ ਜਨ ਸੁਵਿਧਾ ਕੈੰਪ 4 ਮਈ ਨੂੰ

HARISH NAYER
 ਫੋਟੋ ਵੋਟਰ ਸੂਚੀਆਂ ਸਬੰਧੀ ਦਾਅਵੇ / ਇਤਰਾਜ਼ 9 ਨਵੰਬਰ ਤੋਂ 8 ਦਸੰਬਰ ਤੱਕ ਦਾਇਰ ਕੀਤੇ ਜਾ ਸਕਦੇ ਹਨ, ਜ਼ਿਲ੍ਹਾ ਚੋਣ ਅਫਸਰ
ਸਰਕਾਰੀ ਸਕੀਮਾਂ ਸਬੰਧੀ ਜਾਣਕਾਰੀ ਅਤੇ ਲਾਹਾ ਲੈਣ ਲਈ ਲੋਕਾਂ ਨੂੰ ਸੁਵਿਧਾ ਕੈੰਪ ਚ ਪਹੁੰਚਣ ਦੀ ਅਪੀਲ, ਡਿਪਟੀ ਕਮਿਸ਼ਨਰ

ਬਰਨਾਲਾ 2 ਮਈ 2022

ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਲੋਕਾਂ ਦੀਆਂ ਸਮਸਿਆਵਾਂ ਸੁਨਣ ਅਤੇ ਉਹਨਾਂ ਨੂੰ ਹੱਲ ਕਰਨ ਲਈ 4 ਮਈ ਨੂੰ ਪਿੰਡ ਉੱਗੋਕੇ ਵਿਖੇ ਜਨ ਸੁਵਿਧਾ ਕੈੰਪ ਲਗਾਇਆ ਜਾ ਰਿਹਾ ਹੈ. ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਹਰੀਸ਼ ਨਇਰ ਨੇ ਦੱਸਿਆ ਕਿ ਸੇਵਰ 11 ਵਜੇ ਤੋਂ ਦੁਪਹਿਰ 4 ਵਜੇ ਤੱਕ ਇਹ ਕੈੰਪ ਲਗਾਇਆ ਜਾਵੇਗਾ. ਕੈੰਪ ਦੌਰਾਨ ਵੱਖ-ਵੱਖ ਵਿਭਾਗ ਜਿਵੇਂ ਕਿ ਮਾਲ ਵਿਭਾਗ, ਸਿਹਤ, ਪੰਚਾਇਤ ਅਤੇ ਵਿਕਾਸ ਵਿਭਾਗ, ਭਲਾਈ ਵਿਭਾਗ, ਕਿਰਤ ਵਿਭਾਗ, ਸਮਾਜਿਕ ਸੁਰੱਖਿਆ ਵਿਭਾਗ ਆਦਿ ਦੇ ਮੁਲਾਜ਼ਮ ਹਾਜ਼ਿਰ ਹੋਣਗੇ ਜਿਨ੍ਹਾਂ ਵੱਲੋਂ ਲੋਕਾਂ ਨੂੰ ਸਬੰਧਿਤ ਵਿਭਾਗਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ. ਨਾਲ ਹੀ ਸਰਕਾਰੀ ਸਕੀਮਾਂ ਦਾ ਲਾਹਾ ਲੈਣ ਲਈ ਲੋਕ ਸਬੰਧਿਤ ਵਿਭਾਗ ਦੇ ਫਾਰਮ ਵੀ ਭਰ ਸਕਦੇ ਹਨ

ਹੋਰ ਪੜ੍ਹੋ :-ਪੰਜਾਬ ਦੀ ਖੇਤੀ ਨੂੰ ਤਬਾਹ ਕਰਨ ਦੀ ਸਾਜਿਸ਼ : ਮਾਲਵਿੰਦਰ ਸਿੰਘ ਕੰਗ