ਐਸ.ਏ.ਐਸ ਨਗਰ, 6 ਜੁਲਾਈ 2021
ਅੱਜ ਸਾਰੇ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਪਿੰਡ ਓਇੰਦ ਦੀ ਸਰਕਾਰੀ ਵੇਰਕਾ ਡੇਅਰੀ ਵਿੱਚ 1 ਅਪ੍ਰੈਲ 2020 ਤੋਂ 30 ਸਤੰਬਰ 2020 ਤੱਕ ਦਾ 108000 ਰੁਪਏ ਨਕਦ ਬੋਨਸ ਵੰਡਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆ ਕਮੇਟੀ ਦੇ ਪ੍ਰਧਾਨ ਜਸਵੰਤ ਸਿੰਘ ਹੈਪੀ ਨੇ ਦੱਸਿਆ ਕਿ ਇਸ ਸਮਾਗਮ ਵਿਚ ਮੁਖ ਤੋਰ ਤੇ ਐਮ ਪੀ ਏ ਤੇ ਦਵਿੰਦਰ ਸਿੰਘ ਤੇ ਗੁਰਵਿੰਦਰ ਸਿੰਘ ਕੰਗ ਰੋਲੂਮਜਰਾ ਹਾਜਰ ਹੋਏ ਜਿਹਨਾ ਸਾਰੇ ਦੁੱਧ ਉਤਪਾਦਕ ਮੈਂਬਰਾ ਨੂੰ ਪਹਿਲਾ ਮੁਨਾਫ਼ਾ 6270 ਰੁਪਏ ਗੁਰਮੀਤ ਸਿੰਘ,,ਦੂਜਾ ਮੁਨਾਫ਼ਾ 5660 ਰੁਪਏ ਜਸਪਾਲ ਸਿੰਘ ਤੀਜਾ ਮੁਨਾਫ਼ਾ ਅਵਤਾਰ ਸਿੰਘ 4990 ਰੁਪਏ ਦਿਤਾ ਗਿਆ।
ਉਹਨਾ ਕਿਹਾ ਕਿ ਵੇਰਕਾ ਪਲਾਂਟ ਇਕ ਬਹੁਤ ਵਧੀਆ ਕਿਸਾਨਾਂ ਨੂੰ ਦੁੱਧ ਦੀ ਖਰੀਦ ਤੇ ਮੁਨਾਫੇ ਦੇਣ ਵਾਲਾ ਪਲਾਂਟ ਹੈ ਇਸ ਵਿਚ ਦੁੱਧ ਪਾ ਕੇ ਕਿਸਾਨ ਚੰਗਾ ਮੁਨਾਫ਼ਾ ਪਾ ਸਕਦੇ ਹਨ ਐਮ ਪੀ ਏ ਦਵਿੰਦਰ ਸਿੰਘ ਚਲਾਕੀ ਤੇ ਐਮ ਪੀ ਏ ਗੁਰਵਿੰਦਰ ਸਿੰਘ ਕੰਗ ਰੋਲੁਮਾਜਰਾ ਨੇ ਸਾਫ ਸੁਥਰਾ ਦੁੱਧ ਲਿਆਉਣ ਤੇ ਚੰਗਾ ਮੁਨਾਫ਼ਾ ਪਾਉਣ ਲਈ ਦੁੱਧ ਉਤਪਾਦਕਾਂ ਨੂੰ ਅਪੀਲ ਵੀ ਕੀਤੀ ।
ਇਸ ਮੌਕੇ ਜਸਵੰਤ ਸਿੰਘ ਪ੍ਰਧਾਨ,ਕਮੇਟੀ ਮੈਂਬਰ ਚਰਨਜੀਤ ਸਿੰਘ ਨੱਤ,ਨਿਰਮਲ ਸਿੰਘ ਕੰਧੋਲਾ,ਜਸਪਾਲ ਸਿੰਘ,ਹਰਜੀਤ ਸਿੰਘ,ਭੁਪਿੰਦਰ ਸਿੰਘ,ਬਲਜੀਤ ਸਿੰਘ,ਸਕੱਤਰ ਜਸਕਰਨ ਸਿੰਘ,ਪ੍ਰਿਤਪਾਲ ਸਿੰਘ ਸਰਪੰਚ ਆਦਿ ਹਾਜ਼ਰ ਸਨ।