ਪਿੰਡ ਨਿਹਾਲਖੇੜਾ ਵਿਖੇ ਬਾਗਬਾਨੀ ਕਿਸਾਨ ਸਿਖਲਾਈ ਕੈਂਪ ਲਗਾਇਆ

ਫਾਜ਼ਿਲਕਾ 18 ਅਗਸਤ 2021
ਬਾਗਬਾਨੀ ਵਿਭਾਗ, ਅਬੋਹਰ ਵੱਲੋਂ ਜ਼ਿਲ੍ਹਾ ਫਾਜ਼ਿਲਕਾ ਅਧੀਨ ਪੈਂਦੇ ਪਿੰਡ ਨਿਹਾਲਖੇੜਾ ਵਿਖੇ ਬਾਗਬਾਨੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ।ਇਸ ਮੌਕੇ ਡਿਪਟੀ ਡਾਇਰੈਕਟਰ ਬਾਗਬਾਨੀ, ਅਬੋਹਰ ਤਜਿੰਦਰ ਸਿੰਘ ਵੱਲੋਂ ਬਾਗਬਾਨਾਂ ਨੂੰ ਕੋਮੀ ਬਾਗਬਾਨੀ ਮਿਸ਼ਨ ਦੀਆਂ ਚੱਲ ਰਹੀਆਂ ਸਕੀਮਾਂ ਬਾਰੇ ਦੱਸਿਆ ਅਤੇ ਕਿੰਨੂ ਬਾਗਾਂ ਦੇ ਬੂਟਿਆਂ ਦੇ ਅਚਾਨਕ ਸੁੱਕਣ ਬਾਰੇ ਜਾਣਕਾਰੀ ਦਿੱਤੀ ਅਤੇ ਇਨ੍ਹਾਂ ਦੇ ਉਪਚਾਰ ਬਾਰੇ ਜਾਗਰੂਕ ਕੀਤਾ ਗਿਆ।ਇਸ ਮੌਕੇ ਸਿਟਰਸ ਅਸਟੇਟ, ਅਬੋਹਰ ਦੇ ਮੁੱਖ ਕਾਰਜਕਾਰੀ ਅਫਸਰ ਜਗਤਾਰ ਸਿੰਘ ਵੱਲੋਂ ਮਿੱਟੀ/ਪੱਤਾ ਪਰਖ, ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਨੂੰ ਬਾਗਬਾਨੀ ਫਸਲਾਂ ਦੀ ਕਾਸ਼ਤ ਕਰਨ ਤੋਂ ਪਹਿਲਾਂ ਮਿੱਟੀ ਪਰਖ ਕਰਵਾਉਣੀ ਲਾਜ਼ਮੀ ਹੈ।ਇਸ ਨਾਲ ਸਾਡੇ ਜਮੀਨ ਦੀ ਸਿਹਤ ਦਾ ਸੁਧਾਰ ਅਤੇ ਪੈਸਿਆ ਦੀ ਬੱਚਤ ਵੀ ਹੋਵੇਗੀ।ਉਨ੍ਹਾਂ ਨੇ ਸਿਟਰਸ ਅਸਟੇਟ ਵਿੱਚ ਮੌਜੂਦ ਆਧੁਨਿਕ ਮਸ਼ੀਨੀਕਰਨ ਨੂੰ ਬਾਗਬਾਨਾਂ ਨੂੰ ਕਿਰਾਏ ਤੇ ਦੇਣ ਲਈ ਅਤੇ ਇਨ੍ਹਾਂ ਮਸ਼ੀਨਕਰਨ ਦੇ ਫਾਇਦੇ ਬਾਰੇ ਵੀ ਦੱਸਿਆ ਗਿਆ।ਬਾਗਬਾਨੀ ਵਿਕਾਸ ਅਫਸਰ, ਪੰਜਕੋਸੀ ਸ੍ਰੀਮਤੀ ਮਨਜੀਤ ਰਾਣੀ ਵੱਲੋਂ ਫਲਦਾਰ ਬੂਟਿਆਂ ਨੂੰ ਲਵਾਉਣ ਦੇ ਢੰਗ ਤਰੀਕੇ ਖੁੰਬਾਂ ਦੀ ਕਾਸ਼ਤ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਪਿੰਡ ਦੇ ਅਗਾਂਹਵਧੂ ਬਾਗਬਾਨ ਸ੍ਰੀ ਰਵੀਕਾਂਤ ਨੇ ਦੱਸਿਆ ਕਿ ਸਾਡਾ ਇਲਾਕਾ ਸੇਮ ਪ੍ਰਭਾਵਿਤ ਹੋਣ ਕਰਕੇ ਕਿੰਨੂ ਦੇ ਬਾਗ ਸੁੱਕਦੇ ਜਾ ਰਹੇ ਹਨ ਅਤੇ ਇਸ ਮੋਨੋਕਲਚਰਲ ਦੇ ਬਦਲ ਵੱਜੋਂ ਖਜੂਰਾਂ ਦੀ ਖੇਤੀ ਲਾਾਹੇਵੰਦ ਸਾਬਿਤ ਹੋ ਸਕਦੀ ਹੈ ਉਨ੍ਹਾਂ ਕਿਹਾ ਕਿ ਰਾਜਸਥਾਨ ਸਥਾਨ ਦੇ ਤਰਜ ਤੇ ਪੰਜਾਬ ਸਰਕਾਰ ਵੱਲੋਂ ਵੀ ਇਨ੍ਹਾਂ ਟਿਸੂ ਕਲਚਰ ਖਜੂਰ ਦੇ ਬੂਟਿਆਂ ਉਪਰ 90 ਫੀਸਦੀ ਤੱਕ ਸਬਸਿਡੀ ਦਿੱਤੀ ਜਾਵੇ ਤਾਂ ਖਜੂਰ ਹੇਠ ਰਕਬਾ ਵਧਾਇਆਾ ਜਾ ਸਕਦਾ ਹੈ।ਇਸ ਨਾਲ ਕਿਸਾਨ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ।ਇਹ ਖਜੂਰ ਮਾੜੇ ਪਾਣੀ ਅਤੇ ਮਿੱਟੀ ਵਿੱਚ ਸਫਲ ਪੂਰਵਕ ਕਾਸ਼ਤ ਕੀਤੀ ਜਾ ਸਕਦੀ ਹੈ।
ਇਸ ਤੋਂ ਇਲਾਵਾ ਇਸ ਕੈਂਪ ਵਿੱਚ ਬਾਗਬਾਨੀ ਵਿਕਾਸ ਅਫਸਰ ਰਮਨਪ੍ਰੀਤ ਸਿੰਘ, ਪਵਨ ਕੁਮਾਰ, ਰਮਨਦੀਪ ਕੌਰ ਅਤੇ ਕੰਵਲਜੀਤ ਕੌਰ ਨੇ ਵੀ ਆਪਣੇ ਵਿਚਾਰ ਬਾਗਬਾਨਾਂ ਨਾਲ ਸਾਂਝੇ ਕੀਤੇ ਗਏ।ਇਸ ਕੈਂਪ ਵਿੱਚ ਬਾਗਬਾਨੀ ਉਪ ਨਿਰੀਖਕ, ਸਿਟਰਸ ਅਸਟੇਟ ਸਟਾਫ ਅਤੇ ਇਲਾਕੇ ਦੇ ਬਾਗਬਾਨ ਸ੍ਰੀ ਗੁਰਦਿਆਲ ਸਿੰਘ, ਰਵੀਕਾਂਤ, ਰਾਮਰਤਨ, ਸਰਪੰਚ ਰਾਧਾ ਕ੍ਰਿਸ਼ਨ, ਜਯੋਤੀ ਪ੍ਰਕਾਸ਼, ਭੂਪ ਰਾਮ, ਪ੍ਰਿਥੀ ਰਾਜ ਆਦਿ ਬਾਗਬਾਨਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ ਗਿਆ।

Spread the love