ਪਿੰਡ ਪੱਧਰ ਤੇ ਪੈਰਾ ਮੈਡੀਕਲ ਅਤੇ ਆਸ਼ਾ ਵਰਕਰਾਂ ਵਲੋ ਕੀਤਾ ਜਾ ਰਿਹਾ ਕੋਰੋਨਾ ਸਰਵੇ

ਨੂਰਪੁਰ ਬੇਦੀ 19 ਮਈ,2021
‘ਡਾ: ਦਵਿੰਦਰ ਕੁਮਾਰ ਟਾਂਡਾ ਸਿਵਲ ਸਰਜਨ ਰੂਪਨਗਰ ਦੇ ਆਦੇਸਾਂ ਮੁਤਾਬਕ ਬਲਾਕ ਨੂਰਪੁਰ ਬੇਦੀ ਅਧੀਨ ਕਰੋਨਾ ਮਰੀਜ਼ਾ ਦੀ ਪਹਿਚਾਣ ਕਰਨ ਅਤੇ ਟੈਸਟਿੰਗ,ਸੈਪਲਿੰਗ, ਵੈਕਸੀਨੇਸ਼ਨ ਬਾਰੇ ਪਿੰਡ ਪੱਧਰ ਤੇ ਪੈਰਾ ਮੈਡੀਕਲ ਅਤੇ ਆਸ਼ਾ ਵਰਕਰਾਂ ਵਲੋ ਘਰ-ਘਰ ਜਾ ਕੇ ਕਰੋਨਾ ਸਰਵੇ ਕੀਤਾ ਜਾ ਰਿਹਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਡਾ.ਵਿਧਾਨ ਚੰਦਰ ਨੇ ਕਿਹਾ ਕਿ ਇਸ ਦੇ ਸਬੰਧ ਵਿੱਚ ਪਿੰਡ ਭੱਟੋ ਦੀ ਆਸ਼ਾ ਵਰਕਰ ਅਤੇ ਨੂਰਪੁਰ ਖੁਰਦ ਵਿਖੇ ਆਸ਼ਾ ਵਰਕਰਾਂ ਅਤੇ ਪੈਰਾ ਮੈਡੀਕਲ ਸਟਾਫ਼ ਵਲੋ ਘਰ-ਘਰ ਜਾ ਕੇ ਕਰੋਨਾ ਸਬੰਧੀ ਸਰਵੇ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਕੋਰੋਨਾ ਮਹਾਮਾਰੀ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਤੋ ਘਬਰਾਉਣ ਵਾਲੀ ਗੱਲ ਨਹੀ ਹੈ ਬਲਕਿ ਸਿਰਫ਼ ਕੁਝ ਸਾਵਧਾਨੀਆਂ ਵਰਤ ਕੇ ਇਸ ਤੋ ਬਚਿਆ ਜਾ ਸਕਦਾ ਹੈ। ਇਸ ਸਬੰਧੀ ਉਹਨਾਂ ਨੇ ਕੋਰੋਨਾ ਵਾਇਰਸ ਦੇ ਲੱਛਣਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਇਰਸ ਦੇ ਲੱਛਣ ਆਮ ਵਾਇਰਸ ਵਾਂਗ ਹੀ ਹੁੰਦੇ ਹਨ, ਜਿਨ੍ਹਾਂ ਵਿੱਚ ਬੁਖਾਰ, ਖਾਂਸ਼ੀ ਅਤੇ ਸਾਹ ਲੈਣ ਵਿੱਚ ਤਕਲੀਫ਼ ਹੋਣਾ, ਸਿਰ ਦਰਦ, ਥਕਾਵਟ ਆਦਿ ਹੁੰਦਾ ਹੈ । ਕੋਰੋਨਾ ਵਾਇਰਸ ਤੋ ਬਚਾਓ ਲਈ ਆਪਣੇ ਹੱਥਾਂ ਨੂੰ ਪਾਣੀ ਅਤੇ ਸਾਬਣ ਨਾਲ ਵਾਰ-ਵਾਰ ਧੋਣਾ ਜਾਂ ਸੈਨਟਾਈਜਰ ਦੀ ਵਰਤੋ ਕਰਨੀ ਚਾਹੀਦੀ ਹੈ। ਜਿਸ ਵਿਅਕਤੀ ਨੂੰ ਫਲੂ ਦੇ ਲੱਛਣ ਹੋਣ ਉਸ ਵਿਅਕਤੀ ਤੋ ਦੂਰੀ ਬਣਾ ਕੇ ਰੱਖੋ । ਖਾਂਸ਼ੀ ਕਰਦੇ, ਛਿੱਕਣ ਵੇਲੇ ਮੂੰਹ ਢੱਕ ਕੇ ਰੱਖੋ । ਜਿਸ ਵਿਅਕਤੀ ਨੂੰ ਫਲੂ ਦੇ ਲੱਛਣ ਹੋਵੇ ਉਸ ਵਿਅਕਤੀ ਨਾਲ ਨਾ ਹੱਥ ਮਿਲਾਓ ਤੇ ਨਾ ਹੀ ਗਲੇ ਮਿਲੋ । ਭੀੜ ਭੜਾਕੇ ਵਾਲੀਆਂ ਥਾਵਾਂ ਤੇ ਜਾਣ ਤੋ ਗੁਰੇਜ਼ ਕਰਨਾ ਚਾਹੀਦਾ ਹੈ। ਸਾਨੂੰ ਆਪਣੇ ਆਲੇ੿ਦੁਆਲੇ ਅਤੇ ਨਿੱਜੀ ਸਫਾਈ ਨਾਲ ਕੋਈ ਸਮਝੋਤਾ ਨਹੀ ਕਰਨਾ ਚਾਹੀਦਾ । ਕੋਰੋਨਾ ਮਹਾਮਾਰੀ ਦੀ ਸਹਾਇਤਾ ਲਈ ਅਤੇ ਵਧੇਰੇ ਜਾਣਕਾਰੀ ਲਈ 104 ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ।ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਮਾਸਕ ਪਾਉਣ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ।

Spread the love