ਅਬੋਹਰ, ਫਾਜ਼ਿਲਕਾ, 24 ਮਈ,2021
ਸਿਵਲ ਸਰਜਨ ਫਾਜਿਲਕਾ ਡਾ. ਪਰਮਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ `ਤੇ ਐਸ.ਐਮ.ਓ ਡਾ ਸਨਮਾਨ ਮਿਡਾ ਦੀ ਅਗਵਾਈ ਵਿੱਚ ਅੱਜ ਸੀਤੋ ਗੁਨੋ ਬਲਾਕ ਅਧੀਨ ਪੈਂਦੇ ਪਿੰਡ ਬਲੂਆਣਾ ਦੇ ਸੀਨੀਅਰ ਸੈਕੰਡਰੀ ਸਕੂਲ ਅਤੇ ਸੀਨੀਅਰ ਸੈਕੰਡਰੀ ਤੇ ਮਿਡਲ ਸਕੂਲ ਬਹਾਵਵਾਲਾ ਵਿੱਚ ਕੋਰੋਨਾ ਟੀਕਾਕਰਨ ਕੈਂਪ ਆਯੋਜਿਤ ਕੀਤਾ ਗਿਆ ਜਿਸ ਵਿੱਚ 45 ਸਾਲ ਤੋਂ ਵਧੇਰੇ ਉਮਰ ਦੇ ਲੋਕਾਂ ਨੂੰ ਟੀਕਾ ਲਗਾਇਆ ਗਿਆ।
ਉਨ੍ਹਾਂ ਦੱਸਿਆ ਕਿ ਸਾਰੇ ਪਿੰਡ ਦੇ ਵਸਨੀਕਾਂ ਨੂੰ ਟੀਕਾਕਰਨ ਕੈਂਪ ਸਬੰਧੀ ਪਹਿਲਾਂ ਹੀ ਆਸ਼ਾ ਵਰਕਰਾਂ ਅਤੇ ਸਿਹਤ ਵਿਭਾਗ ਵੱਲੋਂ ਮੁਨਿਆਦੀ ਕਰ ਕੇ ਸੂਚਿਤ ਕੀਤਾ ਗਿਆ ਸੀ। ਇਸ ਮੌਕੇ ਸਾਰੇ ਸੈਂਟਰਾਂ `ਤੇ ਲੋਕਾਂ ਵੱਲੋਂ ਕਾਫ਼ੀ ਵੈਕਸੀਨੇਸ਼ਨ ਲਗਵਾਉਣ ਪ੍ਰਤੀ ਰੁਚੀ ਵਿਖਾਈ ਗਈ। ਇਸ ਮੌਕੇ `ਤੇ ਬਲਾਕ ਐਜੁਕੇਟਰ ਸੁਨੀਲ ਟੰਡਨ ਅਤੇ ਹੈਲਥ ਇੰਸਪੈਕਟਰ ਰਾਜ ਕੁਮਾਰ ਨੇ ਲੋਕਾਂ ਨੂੰ ਟੀਕਾਕਰਣ ਕੇਂਦਰਾਂ `ਤੇ ਕੋਵਿਡ ਨਿਅਮਾਂ ਦਾ ਪਾਲਣ ਕਰਦੇ ਹੋਏ ਸਮਾਜਿਕ ਦੂਰੀ ਬਣਾ ਕੇ ਵੈਕਸੀਨੇਸ਼ਨ ਕਰਵਾਉਣ ਅਤੇ ਮਾਸਕ ਪਹਿਨਣ ਤੇ ਟੀਕਾਕਰਣ ਦੇ ਬਾਅਦ ਵੀ ਦਵਾਈ ਅਪਨਾਉਣ ਦਾ ਸੁਨੇਹਾ ਦਿੱਤਾ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਕੋਰੋਨਾ ਪਾਜਿਟਿਵ ਆਏ ਮਰੀਜਾਂ ਨੂੰ ਹੋਮ ਆਇਸੋਲੇਸ਼ਨ ਦੇ ਮਰੀਜਾਂ ਨੂੰ ਫਤਿਹ ਕਿੱਟ ਦੁਤਾਰਾ ਵਾਲੀ ਤੋਂ ਸਿਹਤ ਵਿਭਾਗ ਦੀ ਟੀਮ ਵੱਲੋਂ ਲੱਛਣਾਂ ਦੇ ਆਧਾਰ `ਤੇ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਇੱਕ ਪਰਿਵਾਰ ਵਿੱਚ ਇੱਕ ਤੌ ਜ਼ਿਆਦਾ ਪਾਜਿਟਿਵ ਮਰੀਜ਼ ਆਉਂਦੇ ਹਨ ਤਾਂ ਉਨ੍ਹਾਂ ਨੂੰ ਹਦਾਇਤਾਂ ਮੁਤਾਬਕ ਇੱਕ ਹੀ ਫਤਿਹ ਕਿੱਟ ਮੁਹੱਈਆ ਕਰਵਾਈ ਜਾਵੇਗੀ।ਉਨ੍ਹਾਂ ਕਿਹਾ ਕਿ ਮਰੀਜ ਜਾਂ ਕੋਈ ਵਿਅਕਤੀ ਸਿਹਤ ਸਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦਾ ਹੈ ਤਾਂ ਉਹ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ਵਿਖੇ ਕਾਲ ਕਰ ਸਕਦਾ ਹੈ।