ਪਿੰਡ ਮੌਜ਼ਪੁਰ ਵੱਲੋਂ ਕਾਲੇ ਦਿਵਸ ਨੂੰ ਭਰਵਾ ਹੁੰਗਾਰਾ 

ਟਰੈਕਟਰਾਂ ਤੇ ਕਾਲੇ ਝੰਡੇ ਲਗਾ ਟੋਲ ਪਲਾਜ਼ਾ ਭਾਗੋਮਾਜਰਾ ਵੱਲ ਵਹੀਰਾ ਘੱਤੀਆਂ
ਮੁਹਾਲੀ 26 ਮਈ 2021
ਕੇਂਦਰੀ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ 6 ਮਹੀਨੇ ਪੂਰੇ ਹੋਣ ’ਤੇ ਬਨੂੜ ਤੋਂ ਲਾਂਡਰਾਂ ਨੂੰ ਜਾਂਦੇ ਮਾਰਗ ਨੇੜੇ ਪੈਂਦੇ ਪਿੰਡ ਮੌਜ਼ਪੁਰ ਦੇ ਸਮੂਹ ਨੌਜਵਾਨਾਂ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਲਾ ਦਿਵਸ ਮਨਾਉਣ ਦੇ ਸੱਦੇ ਅਧੀਨ ਅੱਜ ਇੱਕਠ ਕਰਕੇ ਟਰੈਕਟਰਾਂ ਤੇ ਕਾਲੇ ਝੰਡੇ ਲਗਾ ਕੇ ਟੋਲ ਪਲਾਜ਼ਾ ਭਾਗੋਮਾਜਰਾ ਵੱਲ ਵਹੀਰਾ ਘੱਤੀਆਂ । ਸਮੂਹ ਪਿੰਡ ਵਾਸੀਆਂ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਾਨੂੰਨਾਂ ਦੇ ਖਾਤਮੇ ਤੱਕ ਸੰਘਰਸ਼ ਦਾ ਅਹਿਦ ਲਿਆ  ਤਾਂ ਜੋ ਦਿੱਲੀ ’ਚ ਲੱਗੇ ਮੋਰਚਿਆਂ ਦਾ ਜੋਸ਼ ਮੱਠਾ ਨਾ ਪਵੇ । ਇਸ  ਮੌਕੇ ਨੌਜਵਾਨਾਂ ਨੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸੇ ਤਰ੍ਹਾਂ ਸਮੁੱਚੇ ਪਿੰਡਾਂ ਵਿੱਚ ਲੋਕਾਂ ਨੇ ਥਾਂ ਥਾਂ ਆਪਣੇ ਘਰਾਂ ਉੱਤੇ ਕਾਲੇ ਝੰਡੇ ਲਹਿਰਾ ਕੇ ਰੋਸ ਪ੍ਰਗਟ ਕੀਤਾ।
Spread the love