ਪਿੰਡ ਵਰਿਆਮ ਨੰਗਲ ਦੀ ਵਸਨੀਕ ਕਾਜ਼ਲ ਦੀ ਸੀਨੀਅਰ ਵੈਲਨੱਸ ਐਡਵਾਈਜਰ ਵੱਲੋ ਹੋਈ ਚੋਣ

ਗੁਰਦਾਸਪੁਰ, 8 ਜੂਨ 2021 ਕਾਜਲ ਪੁੱਤਰੀ ਸੁਰਜੀਤ ਕੁਮਾਰ ਵਸਨੀਕ ਵਰਿਆਮ ਨੰਗਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਚਲਾਈ ਜਾ ਰਹੀ ਘਰ ਘਰ ਰੋਜਗਾਰ ਸਕੀਮ ਬਾਰੇ ਮੈਨੂੰ ਜਾਣਕਾਰੀ ਪ੍ਰਾਪਤ ਹੋਈ ਅਤੇ ਮੈ ਆਪਣਾ ਨਾਮ ਜਿਲ੍ਹਾ ਰੁਜਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ ਦਰਜ ਕਰਵਾਇਆ । ਉਸ ਨੇ ਦੱਸਿਆ ਕਿ ਦਫਤਰ ਵਿੱਚ ਪਬਲਿਕ ਦੇ ਬੈਠਣ ਲਈ ਬੈਚ, ਪੀਣ ਲਈ ਆਰ ੳ ਦਾ ਪਾਣੀ , ਪਬਲਿਕ ਯੂਜ ਵਾਸਤੇ ਕੰਪਿਊਟਰ, ਵੈਕੰਸੀ ਬੋਰਡ ਦੇ ਹਰ ਤਰ੍ਹਾਂ ਦੀਆਂ ਅਸਾਮੀਆਂ ਦੀ ਜਾਣਕਾਰੀ ਲੱਗੀ ਹੋਈ ਹੈ। ਮੈ ਆਪਣਾ ਨਾਮ ਦਰਜ਼ ਕਰਵਾਇਆ ਅਤੇ ਨਾਲ ਹੀ ਪੰਜਾਬ ਸਰਕਾਰ ਦੀ www.pgrkam.com ਦੀ ਵੈਬਸਾਇਟ ਤੇ ਵੀ ਦਰਜ ਕਰਵਾਇਆ। ਸਟਾਫ ਵੱਲੋ ਮੈਨੂੰ ਪੂਰੀ ਜਾਣਕਾਰੀ ਦਿੱਤੀ ਗਈ ਅਤੇ ਬਹੁਤ ਹੀ ਵਧੀਆ ਦਰੀਕੇ ਨਾਲ ਡੀਲ ਕੀਤਾ ਗਿਆ।
ਉਸ ਨੇ ਦੱਸਿਆ ਕਿ ਥੋੜੇ ਹੀ ਦਿਨਾ ਬਾਅਦ ਮੈਨੂੰ ਦਫਤਰ ਵੱਲੋ ਇਕ ਕਾਲ ਅਤੇ ਮੈਸਜ਼ ਆਇਆ ਕਿ ਰੋਜਗਾਰ ਮੇਲੇ ਲਗਾਏ ਜਾ ਰਹੇ ਹਨ। ਮੈ ਦਫਤਰ ਵਿਚ ਇੰਟਰਵਿਊ ਦੇਣ ਲਈ ਆਈ ਅਤੇ ਮੈਨੂੰ ਇਥੇ ਦੋ ਕੰਪਨੀਆ ਨੇ ਇੰਟਰਵਿਊ ਦੇਣ ਦੀ ਪੇਸ਼ਕਸ ਕੀਤੀ। ਮੈ Agile Company ਵੱਲੋ Senior Wellness Advisor ਵਜੋ ਸਲੈਕਸ਼ਨ ਕੀਤੀ ਗਈ ਮੈਨੂ 6000 ਰੁਪਏ ਪ੍ਰਤੀ ਮਹੀਨਾ ਤਨਖਾਹ ਦੇਣ ਦੀ ਪੇਸ਼ਕਸ ਦਿੱਤੀ ਗਈ । ਉਸ ਨੇ ਜਿਲ੍ਹੇ ਦੇ ਨੌਜਵਾਨ ਰੋਜਗਾਰ ਲੈਣ ਦੇ ਚਾਹਵਾਨ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਨਾਮ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ ਜਰੂਰ ਦਰਜ਼ ਕਰਵਾਉਣ ਅਤੇ ਰੁਜਗਾਰ ਪ੍ਰਾਪਤ ਕਰਨ। ਉਸ ਨੇ ਰੁਜਗਾਰ ਮਿਲਣ ਤੇ ਧੰਨਵਾਦ ਕੀਤਾ।

ਕਾਜਲ ਪਿੰਡ ਵਰਿਆਮ ਨੰਗਲ, ਗੁਰਦਾਸਪੁਰ

Spread the love