ਪਿੰਡ ਸਹਿਣਾ ’ਚ ਪੈਨਸ਼ਨ ਸੁਵਿਧਾ ਕੈਂਪ ਲਾਇਆ
ਸਹਿਣਾ, 1 ਸਤੰਬਰ
ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ ਦੀ ਅਗਵਾਈ ਹੇਠ ਜ਼ਿਲੇ ਦੇ ਲਾਭਪਾਤਰੀਆਂ ਨੂੰ ਵੱਖ ਵੱਖ ਪੈਨਸ਼ਨ ਸਹੂਲਤਾਂ ਦਾ ਲਾਭ ਦੇਣ ਲਈ ਪੈਨਸ਼ਨ ਸੁਵਿਧਾ ਕੈਂਪ ਲਗਾਤਾਰ ਲਾਏ ਜਾ ਰਹੇ ਹਨ।
ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਡਾ. ਤੇਆਵਾਸਪ੍ਰੀਤ ਕੌਰ ਨੇ ਦੱਸਿਆ ਕਿ ਇਸ ਲੜੀ ਤਹਿਤ ਸਹਿਣਾ ਬਲਾਕ ਲਈ ਪੈਨਸ਼ਨ ਕੈਂਪ ਗੁਰਦੁਆਰਾ ਤਿ੍ਰਵੈਣੀ ਸਹਿਬ ਸਹਿਣਾ ਵਿਖੇ ਲਾਇਆ ਗਿਆ।
ਮੌਕੇ ਉੱਤੇ ਬੁਢਾਪਾ, ਆਸ਼ਰਿਤ, ਵਿਧਵਾ, ਅਪਾਹਜ ਪੈਨਸ਼ਨ ਆਦਿ ਸਬੰਧੀ 26 ਫਾਰਮ ਇਕੱਤਰ ਕੀਤੇ ਗਏ। ਉਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕੈਂਪਾਂ ਚ ਪਹੁੰਚ ਕੇ ਸਰਕਾਰ ਵੱਲੋਂ ਦਿੱਤੀ ਜਾਂਦੀ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਕਿਹਾ ਕਿ ਆਉਦੇ ਦਿਨੀਂ ਵੀ ਇਹ ਕੈਂਪ ਜਾਰੀ ਰਹਿਣਗੇ।