ਪੀਸੀਏ ਵੱਲੋ ਕਰਵਾਏ ਜਾ ਰਹੇ ਪੰਜਾਬ ਕ੍ਰਿਕਟ ਟੂਰਨਾਮੈਟ ਦੀ ਸਰਕਾਰੀ ਬਹੁਤਕਨੀਕੀ ਕਾਲਜ ਫ਼ਿਰੋਜ਼ਪੁਰ ਸ਼ਹਿਰ ਵਿਖੇ ਹੋਈ ਸ਼ੁਰੂਆਤ

ਵਿਧਾਇਕ ਪਿੰਕੀ ਵੱਲੋ ਬਣਾਏ ਗਏ ਗਰਾਊਡ ਦੀ ਖਿਡਾਰੀਆਂ ਨੇ ਕੀਤੀ ਪ੍ਰਸੰਸਾਂ
ਪਹਿਲਾ ਮੈਚ ਫਿਰੋਜ਼ਪੁਰ ਅਤੇ ਮੁਕਤਸਰ ਦੀ ਟੀਮ ਵਿਚਕਾਰ ਖੇਡੀਆ ਗਿਆ
ਫਿਰੋਜ਼ਪੁਰ 19 ਜੁਲਾਈ 2021 ਸਰਕਾਰੀ ਬਹੁਤਕਨੀਕੀ ਕਾਲਜ ਫ਼ਿਰੋਜ਼ਪੁਰ ਸ਼ਹਿਰ ਵਿਖੇ 25 ਲੱਖ ਦੀ ਲਾਗਤ ਨਾਲ ਬਣੇ ਕ੍ਰਿਕਟ ਗਰਾਊਂਡ ਵਿਖੇ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਵੱਲੋ ਕਰਵਾਏ ਜਾ ਰਹੇ ਪੰਜਾਬ ਸਟੇਟ ਐਟਰ ਡਿਸਟ ਸੀਨੀਅਰ ਟੂਰਮੈਨਟ ਵਿਚ ਫਿਰੋਜ਼ਪੁਰ ਦੀ ਟੀਮ ਦਾ ਪਹਿਲਾ ਮੈਚ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨਾਲ ਹੋਇਆ ਜਿਸ ਵਿਚ ਫਿਰੋਜ਼ਪੁਰ ਦੀ ਟੀਮ ਨੇ ਪਹਿਲਾ ਬੱਲੇਬਾਜੀ ਕਰਦੇ ਹੋਏ 160 ਸਕੋਰਾ ਦਾ ਟੀਚਾ ਰੱਖਿਆ ਜਿਸ ਵਿਚ ਫਿਰੋਜ਼ਪੁਰ ਦੇ ਅਸ਼ੀਸ ਮਲਹੋਤਰਾ ਨੇ ਸਭ ਤੋ ਵੱਧ 52 ਦੌੜਾ ਬਣਾਇਆ ਅਤੇ ਦੌੜਾ ਦਾ ਪਿੱਛਾ ਕਰਦੇ ਹੋਏ ਸ੍ਰੀ ਮੁਕਤਸਰ ਦੀ ਟੀਮ ਨੇ 159 ਦੌੜਾ ਹੀ ਬਣਾ ਸਕੀ ਜਿਸ ਕਰਕੇ ਮੈਚ ਟਾਈ ਰਿਹਾ ਗੇਦਬਾਜੀ ਵਿਚ ਫਿਰੋਜ਼ਪੁਰ ਦੀ ਟੀਮ ਦੇ ਭਗਵੰਤ ਮਖੂ ਨੇ ਵਧਿਆ ਗੇਂਦਬਾਜੀ ਕਰਦੇ ਹੋਏ 5 ਵਿਕਟਾਂ ਹਾਸਲ ਕੀਤੀਆ, ਪੀਸੀਏ ਵੱਲੋ ਇਸ ਮੈਚ ਵਿਚ ਫਿਰੋਜ਼ਪੁਰ ਦੀ ਟੀਮ ਸੀਮਤ ਟਾਈਮ ਨਾਲੋ ਜਿਆਦਾ ਸਮਾ ਲੈਣ ਕਾਰਨ ਇਸ ਦਾ ਸੁਪਰ ਉਵਰ ਨਹੀ ਕਰਵਾਇਆ ਗਿਆ ਅਤੇ ਇਸ ਦਾ ਨਤੀਜਾ ਪੈਡਿੰਗ ਰੱਖਿਆ ਗਿਆ ਹੈ। ਫਿਰੋਜ਼ਪੁਰ ਦਾ ਅਗਲਾ ਮੈਚ ਸਰਕਾਰੀ ਬਹੁਤਕਨੀਕੀ ਕਾਲਜ ਫ਼ਿਰੋਜ਼ਪੁਰ ਸ਼ਹਿਰ ਦੇ ਨਵੇ ਬਣੇ ਗਰਾਊਡ ਵਿਖੇ 21 ਜੁਲਾਈ ਨੂੰ ਫਾਜਿਲਕਾ ਨਾਲ ਹੈ।
ਇਸ ਮੌਕੇ ਕੋਚ ਨਤੀਨ ਮਹਿਤਾ, ਐਮਸੀ ਰਿਸ਼ੀ ਸ਼ਰਮਾ, ਮਨਦੀਪ ਨੱਢਾ, ਪ੍ਰਗਟ ਸਿੰਘ ਅਤੇ ਐਮਸੀ ਮੁਲੱਖ ਰਾਜ ਨੇ ਕਿਹਾ ਕਿ ਪੀਸੀਏ ਵੱਲੋਂ ਇਥੇ ਪੰਜਾਬ ਟੂਰਨਾਮੈਨਟ ਦੇ ਮੈਚ ਕਰਵਾਉਣ ਨਾਲ ਇਸ ਗਰਾਊਡ ਦਾ ਮਾਣ ਹੋਰ ਵਧੀਆ ਹੈ। ਵਿਧਾਇਕ ਵੱਲੋ ਇਸ ਗਰਾਊਡ ਨੂੰ ਬਣਾਉਣ ਲਈ ਬੜੀ ਮਿਹਨਤ ਕੀਤੀ ਗਈ ਹੈ ਅਤੇ ਇਸ ਤੇ ਕਰੀਬ 25 ਲੱਖ ਰੁਪਏ ਖਰਚ ਕੇ ਜਿਥੇ ਕਿ ਖਿਡਾਰੀ ਗਰਾਊਂਡ ‘ਤੇ ਆਪਣੀ ਖੇਡ ਦੀ ਪ੍ਰੈਕਟਸ ਕਰਕੇ ਆਪਣੀ ਜ਼ਿੰਦਗੀ ਦੇ ਸੁਪਨਿਆਂ ਨੂੰ ਪੂਰਾ ਕਰਨਗੇ ਉਥੇ ਹੀ ਫ਼ਿਰੋਜ਼ਪੁਰ ਦਾ ਨਾਮ ਰੌਸ਼ਨ ਵੀ ਕਰਨਗੇ। ਉਨ੍ਹਾਂ ਕਿਹਾ ਕਿ ਵਿਧਾਇਕ ਪਰਮਿੰਦਰ ਸਿੰਘ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਵੱਲ ਲਗਾਉਣਾ ਲਈ ਇਕ ਵੱਡਾ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਜੀ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਇਸ ਗਰਾਊਂਡ ਸਟੇਟ ਪੱਧਰ ਦੇ ਮੈਚ ਕਰਵਾਏ ਜਾਣ। ਉਨ੍ਹਾਂ ਦੱਸਿਆ ਕਿ ਇਹ ਇੱਕ ਅੰਤਰਰਾਸ਼ਟਰੀ ਪੱਧਰ ਦਾ ਗਰਾਊਂਡ ਹੈ ਅਤੇ ਇਸ ਗਰਾਊਂਡ ‘ਤੇ ਆਉਣ ਵਾਲੇ ਸਮੇਂ ਵਿਚ ਵੱਡੇ-ਵੱਡੇ ਮੈਚ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਗਰਾਊਂਡ ਵਿਚ ਟੀਮਾਂ ਦੇ ਠਹਿਰਨ ਦਾ ਵਧੀਆ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਇਸ ਗਰਾਊਡ ਨੂੰ ਬਣਾਉਣ ਲਈ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦਾ ਧੰਨਵਾਦ ਕੀਤਾ।

Spread the love