ਰੂਪਨਗਰ,3 ਅਗਸਤ 2021
ਸੀ ਪੀ ਐੱਫ਼ ਕਰਮਚਾਰੀ ਯੂਨੀਅਨ ਰੋਪੜ ਦੀ ਮੀਟਿੰਗ ਸੂਬਾ ਪ੍ਰਧਾਨ ਸ ਸੁਖਜੀਤ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਸ੍ਰੀ ਸੰਜੀਵ ਕੁਮਾਰ ਦੀ ਅਗਵਾਈ ਵਿਚ ਪੀ ਡਬਲਿਊ ਡੀ ਦਫਤਰ ਰੂਪਨਗਰ ਵਿਖੇ ਕੀਤੀ ਗਈ ਜਿਸ ਵਿਚ ਪੀ ਡਬਲਿਊ ਡੀ ਦਫ਼ਤਰ ਵਿੱਚ ਸੀ ਪੀ ਐਫ਼ ਕਰਮਚਾਰੀ ਯੂਨੀਅਨ ਦੀ ਇਕਾਈ ਦੀ ਸਥਾਪਨਾ ਕੀਤੀ ਗਈ ਇਸ ਵਿੱਚ ਸਰਬਸੰਮਤੀ ਨਾਲ ਇਸ ਦੇ ਪ੍ਰਧਾਨ ਸ ਮਨਪ੍ਰੀਤ ਸਿੰਘ ਅਤੇ ਜਨਰਲ ਸਕੱਤਰ ਸ ਅਮਨਦੀਪ ਸਿੰਘ ਨੂੰ ਚੁਣਿਆ ਗਿਆ ਇਸ ਮੌਕੇ ਮੁਲਾਜ਼ਮਾਂ ਨੂੰ ਸੰਬੋਧਨ ਕਰਦੇ ਹੋਏ ਸ ਸੁਖਜੀਤ ਸਿੰਘ ਜੀ ਨੇ ਨਵੀਂ ਪੈਨਸ਼ਨ ਸਕੀਮ ਦੀਆਂ ਖਾਮੀਆਂ ਅਤੇ ਹੁਣ ਤੱਕ ਯੂਨੀਅਨ ਦੁਆਰਾ ਕੀਤੇ ਗਏ ਸੰਘਰਸ਼ ਅਤੇ ਇਸ ਨਾਲ ਕੀਤੀਆਂ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ । ਉਨ੍ਹਾਂ ਨੇ 24 ਅਗਸਤ ਨੂੰ ਪਟਿਆਲਾ ਦੇ ਪੁੱਡਾ ਗਰਾਊਂਡ ਵਿਖੇ ਹੋਣ ਵਾਲੀ ਵਾਅਦਾ ਯਾਦ ਦਿਵਾਊ ਰੈਲੀ ਦੀ ਮਹੱਤਤਾ ਬਾਰੇ ਵੀ ਦੱਸਿਆ ਅਤੇ ਪੀ ਡਬਲਿਊ ਡੀ ਦੇ ਸਮੂਹ ਮੁਲਾਜ਼ਮਾਂ ਦੁਆਰਾ ਵਿਸਵਾਸ਼ ਦਵਾਇਆ ਗਿਆ ਕਿ ਉਹ ਇਸ ਰੈਲੀ ਵਿਚ ਵੱਧ ਚਡ਼੍ਹ ਕੇ ਹਿੱਸਾ ਲੈਣਗੇ। ਇਸ ਮੌਕੇ ਸ ਭੁਪਿੰਦਰ ਸਿੰਘ , ਅਮਰਜੀਤ ਸਿੰਘ, ਸ਼ਿਵ ਕੁਮਾਰ, ਕਮਲਜੀਤ ਸਿੰਘ, ਜਸਵਿੰਦਰ ਕੌਰ ,ਪਰਮਜੀਤ ਕੌਰ ਆਦਿ ਵੱਡੀ ਗਿਣਤੀ ਵਿੱਚ ਮੁਲਾਜ਼ਮ ਸ਼ਾਮਲ ਸਨ