ਗੁੱਜਰਵਾਲ, 31 ਅਗਸਤ 2021 ਸੀਨੀਅਰ ਸੈਕੰਡਰੀ ਸਕੂਲ ਗੁੱਜਰਵਾਲ ਵਿਖੇ ਪੈਨਸ਼ਨ ਲਾਭਪਾਤਰੀਆਂ ਨੂੰ ਵਧੀ ਪੈਨਸ਼ਨ ਦੇ ਚੈਕ ਦੇਣ ਲਈ ਵਿਸ਼ੇਸ਼ ਸਮਾਗਮ ਗਰਾਮ ਪੰਚਾਇਤ ਦੀ ਅਗਵਾਈ ਚ ਕਰਵਾਇਆ ਗਿਆ, ਇਸ ਸਮਾਗਮ ਮੌਕੇ ਮੈਡਮ ਪੁਨੀਤਾ ਸੰਧੂ (ਪਤਨੀ ਕੈਪਟਨ ਸੰਦੀਪ ਸੰਧੂ ਸਿਆਸੀ ਸਲਾਹਕਾਰ ਮੁੱਖ ਮੰਤਰੀ ਪੰਜਾਬ) ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਇਸ ਸਮਾਗਮ ਚ ਐਸਡੀਐਮਪੱਛਮੀ ਜਗਦੀਪ ਸਹਿਗਲ, ਬਾਲ ਵਿਕਾਸ ਪ੍ਰੋਜੈਕਟ ਅਫਸਰ ਪੱਖੋਵਾਲ ਨਿਖਲ ਅਰੋੜਾ, ਜਸਜੀਤ ਕਰਨ ਸਿੰਘ ਗਰੇਵਾਲ ਜੇ।ਈ। ਬਲਾਕ ਪੱਖੋਵਾਲ, ਗੁਰਦੀਪ ਸਿੰਘ ਪੱਖੋਵਾਲ ਨੇ ਵੀ ਵਿਸ਼ੇਸ਼ ਸ਼ਮੂਲੀਅਤ ਕੀਤੀ।ਆਪਣੇ ਸੰਬੋਧਨ ਚ ਮੈਡਮ ਪੁਨੀਤਾ ਸੰਧੂ ਨੇ ਕਿਹਾ ਕਿ ਕੈਪਟਨ ਸਰਕਾਰ ਪਿਛਲੀਆਂ ਚੋਣਾਂ ਚ ਕੀਤੇ ਵਾਅਦੇ ਪੂਰੇ ਕਰ ਰਹੀ ਹੈ।ਕੈਪਟਨ ਸਰਕਾਰ ਹੀ ਪੰਜਾਬ ਨੂੰ ਸਰਬਪੱਖੀ ਵਿਕਾਸ ਦੀ ਸਹੀ ਦਿਸਾਂ ਅਤੇ ਦਸ਼ਾ ਚ ਲਿਜਾ ਸਕਦੀ ਹੈ।ਪੁਨੀਤਾ ਸੰਧੂ ਨੇ ਪਿੰਡ ਗੁੱਜਰਵਾਲ ਦੇ 478 ਲਾਭਪਾਤਰੀਆਂ ਨੂੰ ਵਧੀ ਹੋਈ 15-15 ਸੌ ਰੁਪਏ ਦੀ ਪੈਨਸ਼ਨ ਦੇ ਚੈਕਾਂ ਦੀ ਵੰਡ ਕੀਤੀ।ਇਸ ਮੌਕੇ ਬੀਬੀ ਸਿਮਰਜੀਤ ਕੌਰ ਮੈਂਬਰ ਬਲਾਕ ਸੰਮਤੀ, ਮਨਪ੍ਰੀਤ ਸਿੰਘ ਈਸੇਵਾਲ ਬਲਾਕ ਪ੍ਰਧਾਨ, ਕਮਲਪ੍ਰੀਤ ਸਿੰਘ ਲਤਾਲਾ, ਪੰਚ ਕੁਲਦੀਪ ਸਿੰਘ ਜਨਰਲ ਸਕੱਤਰ ਐਸ।ਸੀ।ਵਿੰਗ ਪੰਜਾਬ, ਪੰਚ ਮਨਜੀਤ ਕੌਰ, ਕਰਮਜੀਤ ਕੌਰ ਧਾਲੀਵਾਲ, ਪੰਚ ਰਮਨਦੀਪ ਕੌਰ, ਅਮਰਦੀਪ ਸਿੰਘ ਰੂਬੀ, ਪੰਚ ਰਾਜਿੰਦਰ ਸਿੰਘ, ਪਰਮਜੀਤ ਸਿੰਘ ਪੰਮੀ, ਪੰਚ ਮੁਹੰਮਦ ਕਾਸ਼ਰ, ਪੰਚ ਗੁਰਪ੍ਰੀਤ ਸਿੰਘ, ਲਖਵਿੰਦਰ ਸਿੰਘ ਸਾਬਕਾ ਸਰਪੰਚ, ਸੁਰਿੰਦਰ ਸਿੰਘ ਸ਼ਿੰਦਾ, ਸੁਖਬੀਰ ਸਿੰਘ ਗਰੇਵਾਲ, ਕਰਮ ਚੰਦ, ਬਲਤੇਜ ਸਿੰਘ ਨੀਟਾ, ਜਸਵੀਰ ਕੌਰ ਗਰੇਵਾਲ, ਗੁਰਿੰਦਰ ਕੌਰ ਗਰੇਵਾਲ, ਜਸਵੀਰ ਕੌਰ, ਗੁਰਮੀਤ ਕੌਰ, ਕਮਲਜੀਤ ਕੌਰ, ਦੀਪਕਾ ਸ਼ਰਮਾ, ਹਾਕਮ ਸਿੰਘ ਲਹਿਰਾ, ਮਾ। ਬਲਵਿੰਦਰ ਸਿੰਘ, ਮਾ। ਮਨਦੀਪ ਸਿੰਘ, ਪਿੰਦਰ ਪਮਾਲੀ ਯੂਥ ਆਗੂ ਆਦਿ ਹਾਜਰ ਸਨ।
ਕੈਪਸ਼ਨ। ਗੁੱਜਰਵਾਲ ਵਿਖੇ ਲਾਭਪਾਤਰੀਆਂ ਨੂੰ ਪੈਨਸ਼ਨ ਦੇ ਚੈਕ ਵੰਡਦੇ ਹੋਏ ਮਿਸਜ਼ ਪੁਨੀਤਾ ਸੰਧੂ, ਨਾਲ ਹਨ ਬੀਬੀ ਸਿਮਰਜੀਤ ਕੌਰ, ਪੰਚ ਕੁਲਦੀਪ ਸਿੰਘ, ਮਨਪ੍ਰੀਤ ਸਿੰਘ ਈਸੇਵਾਲ, ਅਮਰਦੀਪ ਸਿੰਘ ਰੂਬੀ ਆਦਿ।
ਸਬੰਧਤ ਤਸਵੀਰ ਵੀ ਨਾਲ ਲਗਾ ਦਿੱਤੀ ਗਈ ਹੈ ਜੀ