ਪੁਲਿਸ ਕਮਿਸ਼ਨਰ ਲੁਧਿਆਣਾ ਵੱਲੋਂ ਵੱਖ-ਵੱਖ ਪਾਬੰਦੀ ਹੁਕਮ ਜਾਰੀ

ਲੁਧਿਆਣਾ, 19 ਜੂਨ 2021 ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰੀ ਰਾਕੇਸ਼ ਅਗਰਵਾਲ ਨੇ ਜ਼ਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰ 2) ਦੀ ਧਾਰਾ 144 ਸੀ.ਆਰ.ਪੀ.ਸੀ. ਅਧੀਨ ਸੌਂਪੇ ਗਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੁਲਿਸ ਕਮਿਸ਼ਨਰੇਟ, ਲੁਧਿਆਣਾ ਦੇ ਇਲਾਕੇ ਅੰਦਰ ਵੱਖ-ਵੱਖ ਤਰ੍ਹਾਂ ਦੇ ਪਾਬੰਦੀ ਹੁਕਮ ਜਾਰੀ ਕੀਤੇ ਹਨ।
ਉਨ੍ਹਾਂ ਕਮਿਸ਼ਨਰੇਟ ਲੁਧਿਆਣਾ ਅੰਦਰ ਆਮ ਦੁਕਾਨਕਾਰਾਂ ਵਲੋ ਬਿਨ੍ਹਾ ਆਈ.ਐਸ.ਆਈ. ਮਾਰਕਾ ਹੈਲਮੇਟ ਅਣ-ਅਧਿਕਾਰਤ ਤੋਰ ‘ਤੇ ਵੇਚੇ ਜਾਦੇ ਹਨ ਜੋੋ ਕਿ ਕਿਸੇ ਵੀ ਅਣਸੁਖਾਵੀ ਘਟਨਾ ਸਮੇ ਤੁਰੰਤ ਟੁੱਟ ਜਾਦੇ ਹਨ ਜਿਸ ਕਾਰਨ ਵਹੀਕਲ ਚਾਲਕ ਸਖਤ ਜਖਮੀ ਹੋੋ ਜਾਦਾ ਹੈ ਜਾਂ ਉਸਦੀ ਮੌੌਤ ਹੋੋ ਜਾਦੀ ਹੈ। ਇਸ ਤੋੋ ਇਲਾਵਾ ਆਈ.ਐਸ.ਆਈ. ਮਾਰਕਾ ਦੀ ਦੁਰਵਰਤੋ ਕਰਕੇ ਆਮ ਜਨਤਾ ਦੀ ਜਾਨ ਮਾਲ ਅਤੇ ਸੁਰੱਖਿਆ ਨੂੰ ਨੁਕਸਾਨ ਪਹੁੰਚਦਾ ਹੈ। ਇਸ ਤਰਾਂ ਦੀਆਂ ਅਣ-ਅਧਿਕਾਰਤ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਨਿਯਮਾਂ ਅਨੁਸਾਰ ਰੋਕਿਆ ਜਾਣਾ ਪਬਲਿਕ ਹਿੱਤ ਅਤੇ ਸੁਰੱਖਿਆ ਵਿਚ ਅਤਿ ਜਰੂਰੀ ਹੈ। ਇਸ ਲਈ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਇਲਾਕੇ ਵਿੱਚ ਦੁਕਾਨਕਾਰਾ ਵਲੋ ਬਿਨ੍ਹਾ ਆਈ.ਐਸ.ਆਈ. ਮਾਰਕਾ ਹੈਲਮੇਟ ਅਣ-ਅਧਿਕਾਰਤ ਤੋਰ ਤੇ ਵੇਚਣ ‘ਤੇ ਪਾਬੰਦੀ ਲਗਾਈ ਹੈ।
ਕਮਿਸ਼ਨਰੇਟ ਲੁਧਿਆਣਾ ਦੇ ਏਰੀਏ ਅੰਦਰ ਥ੍ਰੀਵੀਲਰ ਚਾਲਕਾਂ ਦੁਆਰਾਂ ਕੰਪਨੀ ਵੱਲੋਂ ਨਿਰਧਾਰਿਤ ਪੈਮਾਨੇ ਅਨੁਸਾਰ ਤਿਆਰ ਕੀਤੇ ਗਏ ਥ੍ਰੀਵਹੀਲਰ ਦੀ ਪਿਛਲੀ/ਚਾਲਕ ਸੀਟ ਨੂੰ ਮੋਡੀਫਾਈ ਕਰਵਾ ਕੇ ਡਰਾਈਵਰ ਸੀਟ ਦੇ ਦੋਨੋਂ ਪਾਸੇ ਅਤੇ ਪਿਛਲੇ ਵਾਧੂ ਸਵਾਰੀਆਂ ਬਿਠਾਉਣ ਲਈ ਜਗ੍ਹਾ ਤਿਆਰ ਕਰ ਲੈਂਦੇ ਹਨ। ਥ੍ਰੀਵਹੀਲਰ ਚਾਲਕ ਦੇ ਦੋਨੇ ਪਾਸੇ ਸਵਾਰੀਆਂ ਬੈਠਣ ਨਾਲ ਥ੍ਰੀ-ਵਹੀਲਰ ਚਾਲਕ ਪਿੱਛੇ ਤੋਂ ਆਉਂਦੇ ਕੋਈ ਵੀ ਵਹੀਕਲ ਨੂੰ ਦੇਖਣ ਤੋਂ ਅਸਮਰੱਥ ਹੋ ਜਾਂਦਾ ਹੈ। ਇਸ ਤੋਂ ਇਲਾਵਾ ਮੋਟਰਸਾਇਕਲ, ਮੋਪਿਡ ਅਤੇ ਆਟੋ ਰਿਕਸ਼ਾ ਨੂੰ ਮੋਡੀਫਾਈ/ਜੁਗਾੜੂ ਇੰਜਨ ਲਗਾਕੇ ਰੇਹੜ੍ਹਾ ਤਿਆਰ ਕਰਕੇ ਭਾਰ ਢੋਣ, ਸਬਜ਼ੀ, ਫਰੂਟ ਅਤੇ ਕੂੜਾ ਕਰਕਟ ਵਗੈਰਾ ਲਈ ਵਰਤਿਆ ਜਾਂਦਾ ਹੈ। ਜਿਨ੍ਹਾਂ ਦਾ ਕੋਈ ਰਜਿਸਟ੍ਰੇਸ਼ਨ ਨੰਬਰ ਨਹੀਂ ਹੁੰਦਾ ਹੈ। ਅਜਿਹੇ ਜੁਗਾੜੂ ਵਹੀਕਲਾਂ ਵੱਲੋਂ ਅਕਸਰ ਟਰੈਫਿਕ ਜਾਮ ਦੀ ਸਮੱਸਿਆ ਪੈਦਾ ਕੀਤੀ ਜਾਂਦੀ ਹੈ ਜਿਸ ਕਾਰਨ ਟਰੈਫਿਕ ਨਿਯਮਾਂ ਦੀ ਉਲੰਘਣਾ ਹੁੰਦੀ ਹੈ ਅਤੇ ਸੜਕੀ ਦੁਰਘਟਨਾ ਵਾਪਰਨ ਦਾ ਡਰ ਵੀ ਬਣਿਆ ਰਹਿੰਦਾ ਹੈ।
ਦੁਰਘਟਨਾ ਨੂੰ ਵਾਪਰਨ ਤੋਂ ਬਚਣ/ਰੋਕਣ ਲਈ ਆਮ ਜਨਤਾ ਦੀ ਜਾਨ ਮਾਲ ਦੀ ਰਾਖੀ ਅਤੇ ਸੁਰੱਖਿਆ ਨੂੰ ਮੁੱਖ ਰੱਖਦਿਆਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਵੱਲੋਂ ਕਮਿਸ਼ਨਰੇਟ ਲੁਿਧਆਣਾ ਦੇ ਏਰੀਏ ਅੰਦਰ ਕੰਪਨੀ ਵੱਲੋਂ ਨਿਰਧਾਰਿਤ ਪੈਮਾਨੇ ਅਨੁਸਾਰ ਤਿਆਰ ਕੀਤੇ ਗਏ ਥ੍ਹੀ-ਵੀਲ੍ਹਰ, ਮੋਟਰਸਾਇਕਲ, ਮੋਪਿਡ ਅਤੇ ਆਟੋ ਰਿਕਸ਼ਾ ਨੂੰ ਮੋਡੀਫਾਈ ਕਰਨ/ਜੁਗਾੜੂ ਰੇਹੜ੍ਹਾ ਬਣਾਉਣ, ਥ੍ਰੀਵੀਲ੍ਹਰ ਅੰਦਰ ਵਾਧੂ ਸੀਟਾਂ ਤਿਆਰ ਕਰਨ ਅਤੇ ਜੁਗਾੜੂ ਤਿਆਰ ਕੀਤੇ ਥ੍ਹੀ-ਵੀਲ੍ਹਰ, ਮੋਟਰਸਾਇਕਲ, ਮੋਪਿਡ ਅਤੇ ਆਟੋਜ਼ ਰਿਕਸ਼ਾ ਚਲਾਉਣ ਤੇ ਪਾਬੰਦੀ ਲਗਾਈ ਹੈ।
ਆਮ ਤੌਰ ‘ਤੇ ਦੇਖਣ ਵਿੱਚ ਆਉਂਦਾ ਹੈ ਜਦੋਂ ਪੁਰਾਣੇ ਵਾਹਨਾਂ ਦੀ ਖਰੀਦ ਵੇਚ ਕੀਤੀ ਜਾਂਦੀ ਹੈ ਤਾਂ ਖਰੀਦਣ ਵਾਲੇ ਵਿਅਕਤੀ ਵੱਲੋਂ ਨਿਯਮਾਂ ਮੁਤਾਬਿਕ ਵਾਹਨ ਆਪਣੇ ਨਾਮ ਨਹੀਂ ਕਰਵਾਏ ਜਾਂਦੇ, ਜਿਸ ਕਾਰਨ ਅਪਰਾਧੀ ਕਿਸਮ ਦੇ ਲੋਕਾਂ ਵੱਲੋਂ ਅਜਿਹੇ ਵਾਹਨ ਖਰੀਦ ਕੇ ਅਪਰਾਧਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ। ਆਮ ਲੋਕਾਂ ਦੀ ਸੁਰੱਖਿਆ ਅਤੇ ਸਹੂਲਤ ਨੂੰ ਮੁੱਖ ਰੱਖਦਿਆਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਕੁਮਾਰ ਅਗਰਵਾਲ ਨੇ ਪੁਰਾਣੇ ਖਰੀਦੇ ਵਾਹਨਾਂ ਦੀ ਰਜਿਸਟਰੇਸ਼ਨ ਮੋਟਰ ਵਹੀਕਲ ਐਕਟ ਤਹਿਤ 30 ਦਿਨਾਂ ਦੇ ਅੰਦਰ-ਅੰਦਰ ਤਬਦੀਲ ਕਰਾਉਣ ਦਾ ਹੁਕਮ ਜਾਰੀ ਕੀਤਾ ਹੈ। ਸ੍ਰੀ ਅਗਰਵਾਲ ਨੇ ਕਿਹਾ ਕਿ ਖਰੀਦ ਕੀਤੇ ਵਾਹਨਾਂ ਦੀ ਰਜਿਸਟਰੇਸ਼ਨ 30 ਦਿਨਾਂ ਦੇ ਅੰਦਰ-ਅੰਦਰ ਆਪਣੇ ਨਾਮ ਕਰਾਉਣੀ ਜ਼ਰੂਰੀ ਹੁੰਦੀ ਹੈ। ਪਿਛਲੇ ਸਮੇਂ ਦੌਰਾਨ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਪਹਿਲੇ ਮਾਲਕ ਵੱਲੋਂ ਵੇਚਣ ਉਪਰੰਤ ਵਾਹਨ ਅੱਗੇ ਤੋਂ ਅੱਗੇ ਰਜਿਸਟ੍ਰੇਸ਼ਨ ਰਾਹੀਂ ਤਬਦੀਲ ਨਹੀਂ ਕੀਤੇ ਹੋਏ ਸਨ। ਇਸ ਤੋਂ ਇਲਾਵਾ ਵਾਹਨਾਂ ਦੀਆਂ ਨੰਬਰ ਪਲੇਟਾਂ ਵੀ ਰੂਲਜ਼ ਅਨੁਸਾਰ ਤਿਆਰ ਕਰਾਉਣ ਦਾ ਹੁਕਮ ਪਾਸ ਕੀਤਾ ਗਿਆ ਹੈ। ਬਿਨ੍ਹਾ ਨੰਬਰ ਪਲੇਟ ਵਾਲੇ ਵਾਹਨਾਂ ਅਤੇ ਨਾ ਪੜਨਯੋਗ ਨੰਬਰ ਪਲੇਟਾਂ ਵਾਲੇ ਵਾਹਨਾਂ ਨੂੰ ਚਲਾਉਣ ‘ਤੇ ਵੀ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪੁਲਿਸ ਕਮਿਸ਼ਨਰੇਟ ਦੇ ਏਰੀਆ ਵਿੱਚ ਖਤਰਨਾਕ ਡੋਰਾਂ ਦੀ ਵਿਕਰੀ, ਖ੍ਰੀਦ, ਸਟੋਰ ਕਰਨ ਅਤੇ ਵਰਤੋਂ ਕਰਨ ‘ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਦੇ ਇਲਾਕਿਆਂ ਅੰਦਰ ਵੱਖ-ਵੱਖ ਦੁਕਾਨਾਂ ‘ਤੇ ਬਹੁਤ ਹੀ ਖ਼ਤਰਨਾਕ ਚਾਈਨਾ ਮੇਡ ਡੋਰਾਂ (ਸਿੰਥੈਟਿਕ ਪਲਾਸਟਿਕ ਦੀਆਂ ਬਣੀਆ ਚਾਈਨਾ ਮੇਡ ਜਾਂ ਹੋਰ ਡੋਰਾਂ ਜਂੋ ਪਤੰਗ ਬਾਜੀ ਲਈ ਵਰਤੀਆਂ ਜਾਂਦੀਆਂ ਹਨ), ਵਿਕ ਰਹੀਆਂ ਹਨ, ਜੋ ਕਿ ਬਹੁਤ ਹੀ ਖਤਰਨਾਕ ਡੋਰ ਹੈ, ਕਾਫੀ ਸਖ਼ਤ ਅਤੇ ਨਾ-ਟੁੱਟਣਯੋਗ ਹਨ। ਇਹ ਮਨੁੱਖੀ ਜੀਵਨ ਲਈ ਖ਼ਤਰਨਾਕ ਹਨ ਅਤੇ ਇਹਨਾਂ ਦੀ ਵਰਤੋਂ ਨਾਲ ਕੋਈ ਵੀ ਮਾੜੀ ਘਟਨਾ ਵਾਪਰ ਸਕਦੀ ਹੈ। ਆਮ ਜਨਤਾ ਦੇ ਜਾਨ-ਮਾਲ ਦੀ ਸੁਰੱਖਿਆ ਲਈ ਇਹ ਹੁਕਮ ਲਾਗੂ ਕੀਤੇ ਗਏ ਹਨ।
ਇਸ ਤੋਂ ਇਲਾਵਾ ਪੁਲਿਸ ਕਮਿਸ਼ਨਰ ਵੱਲੋਂ ਆਰਮੀ ਦੀਆਂ ਵਰਦੀਆ ਵੇਚਣ ਵਾਲੇ ਦੁਕਾਨਦਾਰਾ ਨੂੰ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਜਦੋਂ ਵੀ ਕੋਈ ਵਿਅਕਤੀ ਉਨਾ ਪਾਸ ਕਿਸੇ ਕਿਸਮ ਦੀ ਵਰਦੀ ਦਾ ਸਾਜੋ ਸਮਾਨ ਖਰੀਦ ਕਰਨ ਲਈ ਆਉਦਾ ਹੈ, ਤਾ ਉਸ ਨੂੰ ਵੇਚਿਆ ਗਿਆ ਸਮਾਨ ਦਾ ਇੰਦਰਾਜ ਇਕ ਰਜਿਸਟਰ ਵਿਚ ਕੀਤਾ ਜਾਵੇ ਅਤੇ ਖਰੀਦ ਕਰਨ ਵਾਲੇ ਵਿਅਕਤੀ ਦਾ ਆਈ.ਡੀ.ਕਾਰਡ, ਮੋਬਾਇਲ ਨੰਬਰ ਅਤੇ ਰਿਹਾਇਸੀ ਐਡਰੈਸ ਦਾ ਵੀ ਰਜਿਸਟਰ ਵਿਚ ਇੰਦਰਾਜ ਕੀਤਾ ਜਾਵੇ। ਇਸ ਤੋਂ ਇਲਾਵਾ ਹਰ ਦੁਕਾਨਦਾਰ ਇਕ ਮਹੀਨੇ ਦੋਰਾਨ ਵੇਚੇ ਗਏ ਵਰਦੀ ਦੇ ਸਾਜੋ ਸਮਾਨ ਦੀ ਰਿਪੋਰਟ ਸਬੰਧਤ ਪੁਲਿਸ ਸਟੇਸਨ ਨੁੂੰ ਭੇਜਣ ਦਾ ਵੀ ਜਿਮੇਵਾਰ ਹੋਵੇਗਾ। ਅਜਿਹਾ ਹਰ ਦੁਕਾਨਦਾਰ ਮਾਹਵਾਰੀ ਗੋੋਸ਼ਵਾਰਾ ਤਿਆਰ ਕਰਕੇ ਸਮੂਚਾ ਰਿਕਾਰਡ ਮੇਨਟੇਨ ਕਰੇਗਾ ਜੋੋ ਦਰੂਸ਼ਤ ਨਾ ਹੋੋਣ ਦੀ ਸੂਰਤ ਵਿਚ ਜਿੰਮੇਵਾਰ ਹੋਵੇਗਾ।
ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਇਲਾਕੇ ਵਿੱਚ ਪ੍ਰਾਈਵੇਟ ਵਾਹਨਾ ‘ਤੇ ਅਣ-ਅਧਿਕਾਰਤ ਤੋਰ ਤੇ ਪੁਲਿਸ, ਆਰਮੀ, ਵੀ.ਆਈ.ਪੀ, ਆਨ ਗੋਰਮਿੰਟ ਡਿਊਟੀ ਅਤੇ ਵਿਭਾਗਾ ਦੇ ਨਾਮ ਦਾ ਲੋਗੋ ਆਪਣੀਆ ਗੱਡੀਆਂ ਤੇ ਲਗਾਉਣ ਤੇ ਤੁਰੰਤ ਪਾਬੰਦੀ ਲਗਾਈ ਜਾਦੀ ਹੈ।
ਪੁਲਿਸ ਕਮਿਸਨਰੇਟ ਲੁਧਿਆਣਾ ਦੇ ਇਲਾਕਾ ਅੰਦਰ ਸਥਿਤ ਸਮੂਹ ਹੋਟਲਾਂ/ ਧਰਮਸ਼ਾਲਾ/ਸਰਾਂ/ਪੀ.ਜੀ ਪ੍ਰਬੰਧਕਾ/ਮਾਲਕਾਂ ਨੂੰ ਹੁਕਮ ਦਿੰਦਾ ਹਾਂ ਕਿ ਜਦੋ ਵੀ ਕਿਸੇ ਵਿਅਕਤੀ ਨੇ ਰਾਤ ਦੇ ਸਮੇ ਉਨਾਂ ਦੇ ਹੋਟਲ/ਧਰਮਸ਼ਾਲਾ/ਸਰਾਂ/ਪੀ.ਜੀ ਵਿਚ ਠਹਿਰਣਾ ਹੋਵੇ ਤਾ ਉਸ ਵਿਅਕਤੀ ਦਾ ਮੁਕੰਮਲ ਵੇਰਵਾ, ਡਰਾਇਵਿੰਗ ਲਾਇਸੰਸ, ਆਧਾਰ ਕਾਰਡ ਅਤੇ ਸ਼ਨਾਖਤੀ ਸਬੂਤ ਆਦਿ ਹਾਸਲ ਕਰਕੇ ਸਬੰਧਤ ਰਜਿਸਟਰ ਵਿੱਚ ਇੰਦਰਾਜ ਕੀਤਾ ਜਾਵੇਗਾ ਜਿਸ ਤੋ ਉਸ ਦੀ ਪਹਿਚਾਣ ਨੂੰ ਯਕੀਨੀ ਬਣਾਇਆ ਜਾ ਸਕੇ। ਉਪਰੋਕਤ ਦਸਤਾਵੇਜ ਨਾ ਹੋਣ ਦੀ ਸੂਰਤ ਵਿੱਚ ਠਹਿਰਨ ਲਈ ਕਮਰਾ ਨਾ ਦਿੱਤਾ ਜਾਵੇ। ਇਹਨਾਂ ਹੁਕਮਾਂ ਦੀ ਪਾਲਣਾ ਨਾ ਕਰਨ ਦੀ ਸੂਰਤ ਵਿੱਚ ਸਬੰਧਤ ਹੋਟਲਾਂ/ ਧਰਮਸ਼ਾਲਾ/ਸਰਾਂ/ਪੀਂ.ਜੀ ਦੇ ਪ੍ਰਬੰਧਕ/ਮਾਲਕ ਖੁੱਦ ਜਿਮੇਵਾਰ ਹੋਵੇਗਾ।
ਕਮਿਸ਼ਨਰੇਟ ਲੁਧਿਆਣਾ ਅੰਦਰ ਬੁਲੇਟ ਮੋਟਰਸਾਇਕਲ ਦੇ ਸਾਈਲੈਂਸਰ ਬਦਲ ਕੇ ਪਟਾਕੇ ਮਾਰ ਕੇ ਧੁਨੀ ਪ੍ਰਦੂਸ਼ਣ ਕੀਤਾ ਜਾ ਰਿਹਾ ਹੈ। ਜਿਸ ਨਾਲ ਮਨੁੱਖੀ ਜਨ-ਜੀਵਨ ਪ੍ਰਭਾਵਿਤ ਹੋ ਰਿਹਾ ਹੈ ਅਤੇ ਬਿਰਧ ਵਿਅਕਤੀ ਇਸ ਤਰ੍ਹਾ ਕਰਨ ਨਾਲ ਘਬਰਾਾਹਟ ਮਹਿਸੂਸ ਕਰਦੇ ਹਨ ਅਤੇ ਦੁਰਘਟਨਾ ਵਾਪਰਨ ਦਾ ਖਦਸ਼ਾ ਬਣਿਆ ਰਹਿੰਦਾ ਹੈ। ਇਨ੍ਹਾਂ ਬੁਲਟ ਮੋਟਰਸਾਇਕਲ ਚਾਲਕਾਂ ਅਤੇ ਸਾਈਲੈਂਸਰ ਬਦਲਣੇਵੇਚਣ ਵਾਲੇ ਦੁਕਾਨਦਾਰਾਂ ਖਿਲਾਫ ਤੁਰੰਤ ਪ੍ਰਭਾਵ ਨਾਲ ਕਾਰਵਾਈ ਕਰਨ ਦੀ ਸਖਤ ਜ਼ਰੂਰਤ ਹੈ। ਪੁਲਿਸ ਕਮਿਸ਼ਨਰੇਟ ਲੁਧਿਆਣੇ ਦੇ ਏਰੀਏ ਅੰਦਰ ਬੁਲੇਟ ਮੋਟਰਸਾਇਕਲ ਦੇ ਸਾਈਲੈਂਸਰ ਬਦਲ ਕੇ ਪਟਾਕੇ ਮਾਰਨ ਵਾਲੇ ਚਾਲਕਾਂ ਅਤੇ ਸਾਇਲੈਂਸਰ ਬਦਲਣ ਵੇਚਣ ਤੇ ਪਾਬੰਦੀ ਲਗਾਈ ਹੈ।
ਇਹ ਸਾਰੇ ਪਾਬੰਦੀ ਹੁਕਮ ਅਗਲੇ ਦੋ ਮਹੀਨੇ ਤੱਕ ਲਾਗੂ ਰਹਿਣਗੇ।

Spread the love