ਮਾਮਲਾ ਨੋਜਵਾਨ ਨੂੰ ਜਾਨੋ ਮਾਰ ਦੇਣ ਦੀ ਨੀਤੀ ਨਾਲ ਕੀਤੇ ਹਮਲੇ ਦਾ
ਅੰਮ੍ਰਿਤਸਰ, 4 ਜੂਨ 2021 ਪੰਜਾਬ ਰਾਜ ਘੱਟ ਗਿਣਤੀਆਂ ਕਮਿਸ਼ਨ ਦੇ ਮੈਬਰ ਲਾਲ ਹੁਸੈਨ ਨੂੰ ਪਿੰਡ ਬੁੱਟਰ ਕਲਾ ਜਿਲਾਂ ਅੰਮਿ੍ਤਸਰ ਦਿਹਾਤੀ ਦੇ ਵਸਨੀਕ ਵੀਰੂ ਪੁੱਤਰ ਕਾਬਲ ਸਿੰਘ ਨੇ ਕਮਿਸ਼ਨ ਨੂੰ ਪੁਲਿਸ ਜਿਲਾਂ ਅੰਮਿ੍ਤਸਰ ਦਿਹਾਤੀ ਵੱਲੋਂ ਦੋਸੀਆਂ ਖਿਲਾਫ਼ ਕਾਰਵਾਈ ਨਾ ਕਰਨ ਅਤੇ ਪੁਲਿਸ ਜਿਲਾਂ ਅੰਮਿ੍ਤਸਰ ਦਿਹਾਤੀ ਵੱਲੋਂ ਕੀਤੇ ਗਏ ਪੱਖਪਾਤ ਲਈ ਪੁਲਿਸ ਜਿਲਾਂ ਅੰਮਿ੍ਤਸਰ ਦਿਹਾਤੀ ਦੇ ਅਫਸਰਾਂ ਤੇ ਦੋਸੀਆਂ ਦੀ ਮਦਦ ਕਰਨ ਦੇ ਦੋਸ਼ ਲੋਦਿਆ ਪੁਲਿਸ ਅਤੇ ਦੋਸੀਆਂ ਖਿਲਾਫ਼ ਕਨੂੰਨੀ ਕਾਰਵਾਈ ਦੀ ਕਮਿਸ਼ਨ ਕੋਲੋ ਮੰਗ ਕੀਤੀ ਹੈ। ਮੀਡੀਆ ਨਾਲ ਗੱਲ ਬਾਤ ਕਰਦਿਆਂ ਵੀਰੂ ਪੁੱਤਰ ਕਾਬਲ ਸਿੰਘ ਬੁੱਟਰ ਕਲਾ ਨੇ ਦੱਸਿਆ ਕਿ ਲੰਘੇ ਮਹੀਨੇ 09-04-2021 ਨੂੰ ਦੋਸ਼ੀ ਬੀਰਾ ਸਿੰਘ, ਘੁੱਕੀ ਸਿੰਘ,ਰਾਜਾ ਸਿੰਘ,ਜਰਮਨ ਸਿੰਘ ਆਦਿ ਧਿਰ ਵੱਲੋਂ ਸਾਮ 5.30ਵਜੇ ਉਸ ਦੇ ਭਤੀਜੇ ਗੋਲਡੀ ਪੁੱਤਰ ਸੇਵਾ ਸਿੰਘ ਤੇ ਮਾਰੂ ਹਥਿਆਰਾ ਨਾਲ ਜਾਨੋ ਮਾਰਨ ਦੀ ਨੀਅਤ ਨਾਲ ਹਮਲਾ ਕੀਤਾ ਸੀ। ਜਿਸ ਨਾਲ ਗੋਲਡੀ ਪੁੱਤਰ ਸੇਵਾ ਸਿੰਘ ਦੇ ਸਿਰ ਦੇ ਦੋ ਫਾੜ ਹੋ ਗਏ। ਦੋਸ਼ੀ ਵਾਰਦਾਤ ਨੂੰ ਅਨਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ। ਅਸੀਂ ਗੋਲਡੀ ਦੀ ਜਾਨ ਬਚਾਉਣ ਲਈ ਉਸ ਨੂੰ ਜੇਰੇ ਇਲਾਜ ਲਈ ਨਵਤੇਜ ਗੁੱਗੂ ਹਸਪਤਾਲ ਬਟਾਲਾ ਲੈ ਗਏ। ਫਿਰ ਮੈਂ ਐਸ ਐਸ ਪੀ ਅੰਮਿ੍ਤਸਰ ਦਿਹਾਤੀ ਦੇ ਪੇਸ਼ ਹੋ ਕੇ ਜੋ ਮੇਰੇ ਵੱਲੋਂ ਸਿਕਾਇਤ ਜਿਸ ਦਾ ਨੰਬਰ 1991ਪੀਪੀ ਮਿਤੀ 15-05-2021ਨੂੰ ਦੋਸੀਆਂ ਖਿਲਾਫ਼ ਕਾਰਵਾਈ ਲਈ ਦਿੱਤੀ ਸੀ ਪੁਲਿਸ ਜਿਲਾਂ ਅੰਮਿ੍ਤਸਰ ਦਿਹਾਤੀ ਵੱਲੋਂ ਉਸ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਦੋਸ਼ੀ ਵਾਰਦਾਤ ਨੂੰ ਅਨਜਾਮ ਦੇਣ ਦੇ ਬਾਅਦ ਵੀ ਪੁਲਿਸ ਨਾਲ ਮਿਲੀਭੁਗਤ ਤਹਿਤ ਬਾਹਰ ਘੁੰਮ ਰਹੇ ਹਨ ਅਤੇ ਰਾਜੀਨਾਵੇ ਵਾਸਤੇ ਸਾਡੇ ਤੇ ਦਬਾਅ ਬਣਾ ਰਹੇ ਹਨ। ਸਾਡੀ ਜਾਨ ਨੂੰ ਖਤਰਾ ਹੈ। ਪਰ ਪੁਲਿਸ ਜਿਲਾਂ ਅੰਮਿ੍ਤਸਰ ਦਿਹਾਤੀ ਵੱਲੋਂ ਦੋਸ਼ੀਆ ਤੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਕਮਿਸ਼ਨ ਨੇ ਭਰੋਸਾ ਦਿੱਤਾ ਦੋਸੀਆਂ ਖਿਲਾਫ਼ ਸਖਤ ਕਨੂੰਨੀ ਕਾਰਵਾਈ ਕੀਤੀ ਜਾਵੇਗੀ। ਕਮਿਸ਼ਨ ਨੇ ਮਾਮਲੇ ਦਾ ਗੰਭੀਰ ਨੋਟਿਸ ਲੈਦਿਆਂ ਐਸਐਸਪੀ ਅੰਮਿ੍ਤਸਰ ਦਿਹਾਤੀ ਤੋਂ 7 ਦਿਨ ਦੇ ਅੰਦਰ ਰਿਪੋਰਟ ਮੰਗੀ। ਮਾਮਲਾ ਨੌਜਵਾਨ ਦੀ ਕੁੱਟਮਾਰ ਦਾ ਕਮਿਸ਼ਨ ਨੇ ਲਿਆ ਗੰਭੀਰ ਨੋਟਿਸ