ਬਰਨਾਲਾ, 15 ਜੁਲਾਈ 2021
ਡਾ. ਜਸਵੀਰ ਸਿੰਘ ਔਲ਼ਖ ਸਿਵਲ ਸਰਜਨ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅੰਗਹੀਣ ਲੋਕਾਂ ਨੂੰ ਜੋ ਲਾਭ ਲੈਣ ਲਈ ਬਣਾਏ ਜਾਂਦੇ ਅੰਗਹੀਣਤਾ ਸਰਟੀਫ਼ਿਕੇਟ ਜਾਰੀ ਕਰਨ ਦਾ ਕੰਮ ਆਨਲਾਇਨ ਹੋ ਗਿਆ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਸਿਵਲ ਸਰਜਨ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਜਿਲ੍ਹਾ ਬਰਨਾਲਾ ਨਾਲ ਸਬੰਧਿਤ ਕੁਝ ਅਜਿਹੇ ਕੇਸ ਪੈਡਿੰਗ ਪਏ ਹਨ, ਜੋ ਕਿ ਨਵੰਬਰ 2006 ਜ਼ਿਲ੍ਹਾ ਬਰਨਾਲਾ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਜ਼ਿਲ੍ਹਾ ਸੰਗਰੂਰ ਦੇ ਜਾਰੀ ਕੀਤੇ ਹੋਏ ਹਨ। ਇਸ ਲਈ ਇਨ੍ਹਾਂ ਕੁਝ ਕੁ ਕੇਸਾਂ ਦਾ ਡਿਸੇਬਿਲਟੀ ਰਿਕਾਰਡ ਜ਼ਿਲ੍ਹਾ ਬਰਨਾਲਾ ਕੋਲ ਉਪਲੱਬਧ ਨਾ ਹੋਣ ਕਾਰਨ ਯੂ.ਆਈ.ਡੀ. ਕਾਰਡ ਜਾਰੀ ਕਰਨ ਵਿੱਚ ਦੇਰੀ ਆ ਰਹੀ ਹੈ। ਇਸ ਸਬੰਧੀ ਸਿਵਲ ਸਰਜਨ ਸੰਗਰੂਰ ਨੂੰ ਇਸ ਸਬੰਧੀ ਪੱਤਰ ਲਿਖ ਕੇ ਰਿਕਾਰਡ ਮੁਹੱਈਆ ਕਰਵਾਉਣ ਲਈ ਆਖ ਦਿੱਤਾ ਗਿਆ ਹੈ।
ਡਾ. ਔਲ਼ਖ ਨੇ ਕਿਹਾ ਕਿ ਸਿਹਤ ਵਿਭਾਗ ਬਰਨਾਲਾ ਅੰਗਹੀਣ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਦਾ ਲਾਭ ਲੈਣ ਵਿੱਚ ਕਿਸੇ ਵੀ ਤਰ੍ਹਾਂ ਦੀ ਦੇਰੀ ਨਹੀਂ ਹੋਣ ਦੇਵੇਗਾ ਤੇ ਜਲਦ ਤੋਂ ਜਲਦ ਆਨਲਾਇਨ ਪੈੰਡਿਗ ਪਏ ਕੇਸਾਂ ਦਾ ਨਿਪਟਾਰਾ ਕੀਤਾ ਜਾਵੇਗਾ। ਇਸ ਲਈ ਪੈਂਡਿੰਗ ਪਏ ਕੇਸਾਂ ਦਾ ਰਿਕਾਰਡ ਸੰਗਰੂਰ ਤੋਂ ਲੈ ਕੇ ਆਉਣ ਲਈ ਲਈ ਦਫ਼ਤਰ ਸਿਵਲ ਸਰਜਨ ਦੇ ਇਕ ਕਰਮਚਾਰੀ ਦੀ ਡਿਊਟੀ ਵੀ ਲਗਾਈ ਜਾ ਚੁੱਕੀ ਹੈ ਤਾਂ ਜੋ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆ ਜਾਂਦੀਆ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਮਿਲ ਸਕੇ।