ਜ਼ਿਲ੍ਹੇ ਦੇ ਸਮੂਹ ਪੈਟਰੋਲ ਪੰਪਾਂ ਤੇ ਨਿਰੰਤਰ ਮੁਹੱਈਆਂ ਹੋਵੇਗਾ ਪੈਟਰੋਲ ਤੇ ਡੀਜ਼ਲ
ਰੂਪਨਗਰ, 2 ਜਨਵਰੀ 2024
ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪੈਟਰੋਲ ਤੇ ਡੀਜ਼ਲ ਨੂੰ ਲੈ ਕੇ ਨਾ ਘਬਰਾਉਣ। ਜ਼ਿਲ੍ਹੇ ਦੇ ਸਮੂਹ ਪੈਟਰੋਲ ਪੰਪਾਂ ਤੇ ਪੈਟਰੋਲ ਤੇ ਡੀਜ਼ਲ ਨਿਰੰਤਰ ਮੁਹੱਈਆਂ ਹੋਵੇਗਾ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਟਰੱਕ ਡਰਾਈਵਰ ਯੂਨੀਅਨ ਨੇ ਆਪਣੀ ਹੜਤਾਲ ਖ਼ਤਮ ਕਰ ਦਿੱਤੀ ਹੈ ਅਤੇ ਭਲਕੇ ਤੋਂ ਰੋਜ਼ਾਨਾ ਦੀ ਤਰ੍ਹਾਂ ਤੇਲ ਨਾਲ ਭਰੇ ਟੈਂਕਰ ਪੈਟਰੋਲ ਪੰਪਾਂ ਤੇ ਪਹੁੰਚ ਜਾਣਗੇ ਅਤੇ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਆਮ ਲੋਕਾਂ ਨੂੰ ਨਹੀਂ ਕਰਨਾ ਪਵੇਗਾ।