ਬਰਨਾਲਾ, 25 ਮਈ,2021
ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਜਾਰੀ ਹੁਕਮਾਂ ਅਨੁਸਾਰ ਦਫਤਰ ਜ਼ਿਲਾ ਮੈਜਿਸਟ੍ਰੇਟ ਬਰਨਾਲਾ ਦੇ ਹੁਕਮ ਨੰਬਰ 253/ਐਮਏ ਮਿਤੀ 17/05/2021 ਦੀ ਲਗਾਤਾਰਤਾ ਵਿਚ ਜ਼ਿਲਾ ਬਰਨਾਲਾ ਦੀ ਹਦੂੂਦ ਅੰਦਰ ਮੌਜੂਦ ਸਮੂੂਹ ਪੈਟਰੋਲ ਪੰਪਾਂ ’ਤੇ ਡੀਜ਼ਲ/ਪੈਟਰੋਲ ਰੀਫਿਲ ਕਰਨ ਲਈ ਕੰਪਨੀ ਦੇ ਟਰੱਕ/ਟੈਂਕਰ ਜਿਵੇਂ ਕਿ ਐਚਪੀ, ਇੰਡੀਅਨ ਆਇਲ, ਬੀਪੀ ਆਦਿ ਨੂੰ ਸਿਰਫ ਪੈਟਰੋਲ ਪੰਪਾਂ ’ਤੇ ਸੋਮਵਾਰ ਤੋਂ ਐਤਵਾਰ ਤੱਕ 24 ਘੰਟੇ ਆਉਣ-ਜਾਣ ਦੀ ਆਗਿਆ ਦਿੱਤੀ ਜਾਂਦੀ ਹੈ। ਹੁਕਮਾਂ ਅਨੁਸਾਰ ਰੀਫਿਲ ਕਰਨ ਮਗਰੋਂ ਟਰੱਕ ਡਰਾਈਵਰ ਤੁਰੰਤ ਟਰੱਕ/ਟੈਂਕਰ ਵਾਪਸ ਲੈ ਕੇ ਜਾਣ ਦੇ ਪਾਬੰਦ ਹੋਣਗੇ। ਟਰੱਕ ਡਰਾਈਵਰਾਂ/ਪੈਟਰੋਲ ਪੰਪ ਦੇ ਵਰਕਰਾਂ ਨੂੰ ਕੋਵਿਡ 19 ਦੀਆਂ ਹਦਾਇਤਾਂ ਦੀ ਪਾਲਣਾ ਲਾਜ਼ਮੀ ਹੋਵੇਗੀ।
ਹੁਕਮਾਂ ਅਨੁਸਾਰ ਉਕਤ ਹਦਾਇਤਾਂ ਦੀ ਉਲੰਘਣਾ ਕਰਨ ਦੀ ਸੂਰਤ ਵਿਚ ਆਈਪੀਸੀ ਦੀ ਧਾਰਾ 188 ਅਤੇ ਆਫਤ ਪ੍ਰਬੰਧਨ ਐਕਟ 2005 ਦੀ ਧਾਰਾ 51 ਤੋਂ 60 ਅਧੀਨ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।