ਫਿਰੋਜ਼ਪੁਰ 09 ਜੁਲਾਈ 2021 ਪੰਜਾਬ ਯੂਟੀ ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਦੇ ਸੱਦੇ ਤੇ ਅੱਜ ਸਿਹਤ ਵਿਭਾਗ ਦੇ ਪੈਰਾ ਮੈਡੀਕਲ ਯੂਨੀਅਨ ਵੱਲੋ ਵੱਡੀ ਗਿਣਤੀ ਵਿਚ ਡੀਸੀ ਦਫਤਰ ਦੇ ਸਾਹਮਣੇ ਕੀਤੇ ਗਏ ਰੋਸ ਮੁਜਾਹਰੇ ਵਿਚ ਰਾਮ ਪ੍ਰਸ਼ਾਦ, ਸੁਧੀਰ, ਰੋਬਿਨ, ਨਰਿੰਦਰ ਸ਼ਰਮਾ ਦੀ ਅਗਵਾਈ ’ਚ ਵੱਡੀ ਗਿਣਤੀ ਵਿਚ ਸ਼ਾਮਲ ਹੋਏ।
ਉਨ੍ਹਾਂ ਇਸ ਰੋਸ ਮੁਜਾਹਰੇ ਵਿਚ ਸ਼ਾਮਲ ਹੋ ਕੇ ਪੰਜਾਬ ਸਰਕਾਰ ਖਿਲਾਫ ਨਾਆਰੇਬਾਜੀ ਕੀਤੀ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਪੇ-ਕਮਿਸ਼ਨ ਦੀ ਅਧੂਰੀ ਰਿਪੋਰਟ ਨੂੰ ਰੱਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਵਾਰ ਕਰਮਚਾਰੀਆਂ ਨਾਲ ਧੋਖਾ ਕਰ ਰਹੀ ਹੈ। ਜਿਸ ਨਾਲ ਕਰਮਚਾਰੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਜਲਦੀ ਧਿਆਨ ਨਾ ਦਿੱਤਾ ਤਾਂ ਸਘਰੰਸ਼ ਹੋਰ ਤੇਜ਼ ਕੀਤਾ ਜਾਵੇਗਾ ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਗੁਰਮੇਲ ਸਿੰਘ, ਸੁਮੀਤ, ਪ੍ਰਭਜੋਤ ਕੋਰ, ਅਜੀਤ ਗਿੱਲ, ਮਨਿੰਦਰਜੀਤ, ਬਲਵੀਰ ਸਿੰਘ, ਮੋਨੀਕਾ, ਜਗਜੀਤ ਸਿੰਘ, ਰਮਨਦੀਪ ਕੋਰ, ਰਾਜ ਕੁਮਾਰ, ਸ਼ਿਵ, ਸਟਾਫ ਸ਼ਮਾ, ਰੇਖਾ, ਵੀਨਾ ਆਦਿ ਨੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।