ਫਾਜ਼ਿਲਕਾ, 20 ਮਈ,2021
ਡਿਪਟੀ ਕਮਿਸ਼ਨਰ ਸ੍ਰੀ ਹਰੀਸ਼ ਨਾਇਰ ਨੇ ਕਿਹਾ ਕਿ ਗ੍ਰਹਿ ਮਾਮਲੇ ਅਤੇ ਨਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਪ੍ਰੈਸ ਅਤੇ ਰਜਿਸਟਰੇਸ਼ਨ ਆਫ ਬੂਕਸ ਐਕਟ 1867 ਦੀ ਧਾਰਾ 9 ਅਧੀਨ ਹਰੇਕ ਪ੍ਰਕਾਸ਼ਕ ਵੱਲੋਂ ਪ੍ਰਕਾਸ਼ਿਤ ਕੀਤੀਆਂ ਕਿਤਾਬਾਂ ਦੀਆਂ ਦੋ-ਦੋ ਕਾਪੀਆਂ ਸਰਕਾਰ ਨੂੰ ਭੇਜਣੀਆਂ ਲਾਜ਼ਮੀ ਹੁੰਦੀਆਂ ਹਨ। ਇਸ ਕਰਕੇ ਹੁਕਮਾਂ ਦੇ ਮੱਦੇਨਜਰ ਪਬਲਿਸ਼ਰਜ ਨੂੰ ਹਦਾਇਤ ਕੀਤੀ ਜਾਂਦੀ ਹੈ ਪ੍ਰਕਾਸ਼ਿਤ ਕੀਤੀਆਂ ਕਿਤਾਬਾਂ ਦੀਆਂ ਦੋ-ਦੋ ਕਾਪੀਆਂ ਸਰਕਾਰ ਨੂੰ ਭੇਜੀਆਂ ਜਾਣੀ ਯਕੀਨੀ ਬਣਾਈ ਜਾਵੇ।
ਉਨ੍ਹਾਂ ਕਿਹਾ ਕਿ ਪ੍ਰਕਾਸ਼ਕਾਂ ਵੱਲੋਂ ਖੇਤੀਬਾੜੀ, ਆਤਮਕਥਾ, ਸੰਵਿਧਾਨ ਤੇ ਸੰਵਿਧਾਨਕ ਹਿਸਟਰੀ, ਡਿਫੈਂਸ, ਇਕਨੋਮਿਕਸ, ਸਿਖਿਆ, ਚੋਣਾਂ, ਏਨਰਜੀ, ਫੈਮਿਲੀ ਪਲਾਨਿੰਗ, ਫੂਡ, ਕਾਨੂੰਨ, ਇੰਟਰਨੈਸ਼ਨਲ ਰਿਲੇਸ਼ਨ, ਲੇਬਰ ਪੋਬਲਮ, ਲਿਟਰੇਚਰ ਅਤੇ ਪੋਲਿਟੀਕਸ ਤੇ ਸਰਕਾਰੀ ਐਕਟ ਅਤੇ ਰਾਜ ਕਾਨੂੰਨ ਨਾਲ ਸਬੰਧਤ ਵਿਸ਼ਿਆਂ `ਤੇ ਜੇਕਰ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ ਤਾਂ ਇਕ ਕਾਪੀ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਪ੍ਰੈਸ-1 ਸ਼ਾਖਾ, ਚੌਥੀ ਮੰਜ਼ਲ, ਕਮਰਾ ਨੰ. 39 ਪੰਜਾਬ ਸਿਵਲ ਸਕਤਰੇਤ ਅਤੇ ਇਕ ਕਾਪੀ ਸਹਾਇਕ ਡਾਇਰੈਕਟਰ (ਅਕਿਉਸਚਨ) ਪਾਰਲੀਮੈਂਟ ਲਾਇਬੇ੍ਰਰੀ, ਕਮਰਾ ਨੰ. ਐਫ.ਬੀ. 48, ਪਾਰਲੀਮੈਂਟ ਬਿਲਡਿੰਗ, ਪੰਡਿਤ ਪੰਤ ਮਾਰਗ, ਨਵੀ ਦਿਲੀ 110001 `ਤੇ ਲਾਜਮੀ ਭੇਜੀ ਜਾਵੇ।