–ਪਹਿਲੇ ਪੜਾਅ ਅਧੀਨ ਜ਼ਿਲੇ ਦੇ 9 ਪਿੰਡਾਂ ਨੂੰ 85 ਲੱਖ ਰੁਪਏ ਦੀ ਗ੍ਰਾਂਟ ਜਾਰੀ
ਬਰਨਾਲਾ, 27 ਜੁਲਾਈ
ਪ੍ਰਧਾਨ ਮੰਤਰੀ ਆਦਰਸ਼ ਯੋਜਨਾ ਤਹਿਤ ਜ਼ਿਲਾ ਬਰਨਾਲਾ ਦੇ 9 ਪਿੰਡਾਂ ਨੂੰ ਚੁਣਿਆ ਗਿਆ ਹੈ, ਜਿਨਾਂ ਦੇ ਚਹੁੰਪੱਖੀ ਵਿਕਾਸ ਲਈ ਪਹਿਲੇ ਪੜਾਅ ਅਧੀਨ 85 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ।
ਇਹ ਜਾਣਕਾਰੀ ਜ਼ਿਲਾ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਅਫਸਰ ਬਰਨਾਲਾ ਕਮਲਜੀਤ ਰਾਜੂ ਨੇ 9 ਪਿੰਡਾਂ ਦੇ ਸਰਪੰਚਾਂ ਨੂੰ ਗ੍ਰਾਂਟ ਦੇ ਚੈੱਕ ਵੰਡਣ ਮੌਕੇ ਦਿੱਤੀ। ਉਨਾਂ ਦੱਸਿਆ ਕਿ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਤਹਿਤ ਬਰਨਾਲਾ ਜ਼ਿਲੇ ਦੇ 9 ਪਿੰਡ ਚੁਣੇ ਗਏ ਹਨ, ਜਿਨਾਂ ਨੂੰ ਵਿਕਾਸ ਕਾਰਜਾਂ ਲਈ 20-20 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਜਾਣੀ ਹੈ। ਪਹਿਲੇ ਪੜਾਅ ਅਧੀਨ ਪਿੰਡ ਨਾਈਵਾਲਾ, ਪੰਡੋਰੀ, ਧਨੇਰ, ਅਮਲਾ ਸਿੰਘ ਵਾਲਾ, ਭੱਦਲਵੱਡ, ਿਪਾਲ ਸਿੰਘ ਵਾਲਾ, ਦਰਾਕਾ ਤੇ ਖੜਕ ਸਿੰਘ ਵਾਲਾ ਨੂੰ 10-10 ਲੱਖ ਰੁਪਏ ਅਤੇ ਪੱਤੀ ਸੋਹਲ ਨੂੰ 5 ਲੱਖ ਰੁਪਏ ਜਾਰੀ ਕੀਤੇ ਗਏ ਹਨ।
ਉਨਾਂ ਦੱਸਿਆ ਕਿ ਇਸ ਗ੍ਰਾਂਟ ਨਾਲ ਪੰਚਾਇਤਾਂ ਰਾਹੀਂ ਵੱਖ ਵੱਖ ਵਿਕਾਸ ਕਾਰਜ ਜਿਵੇਂ ਕਿ ਵਾਟਰ ਵਰਕਸ, ਬਕਾਇਆ ਪਾਣੀ ਦੇ ਕੁਨੈਕਸ਼ਨ, ਅੰਦਰੂਨੀ ਸੜਕਾਂ, ਸਟਰੀਟ ਲਾਈਟਾਂ, ਸਕੂਲਾਂ ਵਿਚ ਪਖਾਨੇ ਤੇ ਹੋਰ ਲੋੜੀਂਦੇ ਕੰਮ ਕਰਵਾਏ ਜਾਣਗੇ।
ਇਸ ਮੌਕੇ ਪਿੰਡ ਨਾਈਵਾਲਾ ਦੇ ਸਰਪੰਚ ਜਤਿੰਦਰ ਸਿੰਘ ਨੇ ਕਿਹਾ ਕਿ ਪਿੰਡ ਲਈ 10 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਜਾਰੀ ਹੋਣ ਨਾਲ ਹੁਣ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇਗਾ। ਉਨਾਂ ਇਸ ਸਕੀਮ ਲਈ ਸਰਕਾਰ ਦਾ ਧੰਨਵਾਦ ਕੀਤਾ।
ਬੌਕਸ ਲਈ ਪ੍ਰਸਤਾਵਿਤ
ਪਿੰਡਾਂ ਦਾ ਚਹੁੰਪੱਖੀ ਵਿਕਾਸ ਮੁੱਖ ਮਕਸਦ: ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਆਖਿਆ ਕਿ ਜ਼ਿਲਾ ਪ੍ਰਸ਼ਾਸਨ ਦਾ ਮੁੱਖ ਮਕਸਦ ਪਿੰਡਾਂ ਦਾ ਚਹੁੰ ਪੱਖੀ ਵਿਕਾਸ ਹੈ। ਉਨਾਂ ਆਖਿਆ ਕਿ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਅਧੀਨ ਉਨਾਂ ਪਿੰਡਾਂ ਨੂੰ ਗ੍ਰਾਂਟ ਜਾਰੀ ਕੀਤੀ ਗਈ ਹੈ, ਜਿਨਾਂ ਦੀ ਐਸਸੀ ਵਰਗ ਨਾਲ ਸਬੰਧਤ ਆਬਾਦੀ 50 ਫੀਸਦੀ ਤੋਂ ਵੱਧ ਹੈ। ਇਸ ਸਕੀਮ ਅਧੀਨ ਜ਼ਿਲੇ ਦੇ 9 ਪਿੰਡ ਆਉਦੇ ਹਨ, ਜਿਨਾਂ ਦੇ ਬਹੁਪੱਖੀ ਵਿਕਾਸ ’ਤੇ ਜ਼ੋਰ ਦਿੱਤਾ ਜਾ ਰਿਹਾ ਹੈੇ।