ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਣ ਯੋਜਨਾ ਤਹਿਤ ਸਮਾਰਟ ਰਾਸ਼ਨ ਧਾਰਕਾਂ ਨੂੰ ਮੁਫ਼ਤ ਕਣਕ ਵੰਡੀ

ਗੁਰਦਾਸਪੁਰ , 20 ਮਈ, 2021 (          )ਸ੍ਰੀ ਮਤੀ ਐਸ.ਦੇਵਗਨ ਜ਼ਿਲ੍ਹਾ ਕੰਟਰੋਲਰ ਖੁਰਾਕ ਸਿਵਲ ਸਪਲਾਈਜ ਅਤੇ ਖਪਤਕਾਰ ਮਾਮਲੇ , ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿੰਡ-19 ਦੇ ਚਲਦਿਆਂ ਭਾਰਤ ਸਰਕਾਰ ਵੱਲੋਂ ਸਮਾਰਟ ਰਾਸ਼ਨ ਕਾਰਡ ਧਾਰਕਾਂ ਦੇ ਹਰੇਕ ਮੈਂਬਰ ਵਾਸਤੇ 02 ਮਹੀਨੇ ਲਈ 10 ਕਿਲੋ ਕਣਕ ਜਾਰੀ ਕੀਤੀ ਗਈ ਹੈ । ਇਸ ਸਬੰਧ ਵਿੱਚ ਪੰਜਾਬ ਸਰਕਾਰ ਦੇ ਖੁਰਾਕ ਸਪਲਾਈ ਵਿਭਾਗ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ 251628 ਸਮਾਰਟ ਰਾਸ਼ਨ ਕਾਰਡ ਧਾਰਕਾਂ ਦੇ 981275 ਮੈਂਬਰਾਂ ਵਾਸਤੇ 02 ਮਹੀਨੇ ਲਈ 92385.60 ਕੁਵਿੰਟਲ ਕਣਕ ਦੀ ਐਲੋਕੇਸ਼ਨ ਕੀਤੀ ਹੈ। ਇਸ ਸਕੀਮ ਤਹਿਤ ਜ਼ਿਲ੍ਹਾ ਗੁਰਦਾਸਪੁਰ ਵਿੱਚ ਅਜੇ ਤੱਕ 1560 ਸਮਾਰਟ ਕਾਰਡ ਧਾਰਕਾਂ ਨੂੰ 582.50 ਕੁਵਿੰਟਲ ਕਣਕ ਦੀ ਵੰਡ ਕੀਤੀ ਗਈ ਹੈ । ਇਹ ਕਣਕ ਲਾਭਪਾਤਰੀਆਂ ਨੂੰ ਬਿਲਕੁੱਲ ਮੁਫ਼ਤ ਵੰਡ ਕੀਤੀ ਜਾਣੀ ਹੈ । ਉਨ੍ਹਾਂ ਅੱਗੇ ਕਿਹਾ ਕਿ  ਜੇਕਰ ਕੋਈ ਡਿਪੂ ਹੋਲਡਰ ਵੱਧ ਪੈਸੇ ਦੀ ਮੰਗ ਕਰਦਾ ਹੈ ਜਾਂ ਕਣਕ ਦੀ ਮਾਤਰਾ/ ਤੋਲ ਘੱਟ ਦਿੰਦਾ ਹੈ ਤਾਂ ਇਸ ਸਬੰਧੀ ਜ਼ਿਲ੍ਹਾ ਖੁਰਾਕ ਸਪਲਾਈਜ ਕੰਟਰੋਲਰ ਗੁਰਦਾਸਪੁਰ ਦੇ ਦਫ਼ਤਰ ਵਿੱਚ ਧਿਆਨ ਵਿੱਚ ਲਿਆਇਆ ਜਾਵੇ ।

Spread the love