ਪ੍ਰਧਾਨ ਮੰਤਰੀ ਵਿਸ਼ਵਕਰਮਾ ਸਕੀਮ ਤਹਿਤ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ ਜ਼ਿਲ੍ਹਾ ਕਮੇਟੀ ਦੀ ਮੀਟਿੰਗ

Rajesh Dhiman (1)
ਪ੍ਰਧਾਨ ਮੰਤਰੀ ਵਿਸ਼ਵਕਰਮਾ ਸਕੀਮ ਤਹਿਤ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ ਜ਼ਿਲ੍ਹਾ ਕਮੇਟੀ ਦੀ ਮੀਟਿੰਗ
ਪ੍ਰਾਪਤ ਅਰਜ਼ੀਆਂ ਨੂੰ ਜਲਦੀ ਵੈਰੀਫਾਈ ਕਰਕੇ ਕੀਤੀ ਜਾਵੇ ਅਗਲੇਰੀ ਕਾਰਵਾਈ:ਧੀਮਾਨ
ਫਿਰੋਜ਼ਪੁਰ, 3 ਜਨਵਰੀ 2024
ਪ੍ਰਧਾਨ ਮੰਤਰੀ ਵਿਸ਼ਵਕਰਮਾ ਸਕੀਮ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਲਾਗੂ ਕਰਤਾ ਕਮੇਟੀ ਦੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਪ੍ਰਾਪਤ ਅਰਜ਼ੀਆਂ ਦੀ ਦੂਜੇ ਪੱਧਰ ਦੀ ਤਸਦੀਕਤਾ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਹਦਾਇਤ ਕੀਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੀਐੱਮ ਵਿਸ਼ਕਰਮਾ ਦੀ ਰਜਿਸਟੇ੍ਸ਼ਨ ਕਰਵਾਉਣ ਲਈ ਲੋਕਾਂ `ਚ ਭਾਰੀ ਉਤਸ਼ਾਹ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਰਾਜ ਮਿਸਤਰੀ, ਕਾਰਪੈਂਟਰ, ਟੇਲਰ, ਨਾਈ, ਧੋਬੀ, ਲੁਹਾਰ, ਸੁਨਿਆਰ, ਮੋਚੀ ਆਦਿ ਸਮੇਤ 18 ਤਰ੍ਹਾਂ ਦੀਆਂ ਸੈਮੀ ਸਕਿੱਲਡ ਕੈਟਾਗਰੀਜ਼ ਜੋ ਪਹਿਲਾਂ ਤੋਂ ਹੀ ਉਕਤ ਕੰਮ ਕਰ ਰਹੀਆਂ ਹਨ, ਨੂੰ 5 ਤੋਂ ਲੈ ਕੇ 15 ਦਿਨਾਂ ਦੀ ਟ੍ਰੇਨਿੰਗ ਜੋ ਉਨ੍ਹਾਂ ਦੇ ਹੁਨਰ ਨੂੰ ਹੋਰ ਨਿਖ਼ਾਰੇਗੀ ਦਿੱਤੀ ਜਾਵੇਗੀ। ਇਸ ਤਹਿਤ ਉਕਤ ਵਿਅਕਤੀਆਂ ਨੂੰ ਰੁਪਏ ਇਕ ਲੱਖ ਤੋਂ ਲੈ ਕੇ 3 ਲੱਖ ਦਾ ਕਰਜ਼ਾ ਬਹੁਤ ਹੀ ਘੱਟ ਦਰ `ਤੇ ਆਪਣਾ ਰੋਜ਼ਗਾਰ ਸ਼ੁਰੂ ਕਰਨ ਲਈ ਮੁਹੱਈਆ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਜ਼ਿਲ੍ਹੇ ਵਿੱਚ ਪ੍ਰਾਪਤ ਹੋਈਆਂ ਅਰਜ਼ੀਆਂ ਨੂੰ ਯੋਗ ਕਾਰਵਾਈ ਕਰਦਿਆਂ ਕੰਮ ਨੂੰ ਨੇਪਰੇ ਚਾੜ੍ਹਿਆ ਜਾਵੇ ਤਾਂ ਜੋ ਲਾਭਪਾਤਰੀਆਂ ਨੂੰ ਇਸ ਸਕੀਮ ਦਾ ਸਹੀ ਢੰਗ ਨਾਲ ਲਾਹਾ ਪ੍ਰਾਪਤ ਹੋ ਸਕੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕੁਮਦ ਬਾਮਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਰੁਣ ਕੁਮਾਰ ਸ਼ਰਮਾ, ਜ਼ਿਲ੍ਹਾ ਪੰਚਾਇਤ ਤੇ ਵਿਕਾਸ ਅਫ਼ਸਰ ਸ੍ਰੀ ਜਸਵੰਤ ਸਿੰਘ ਬੜੈਚ, ਜ਼ਿਲ੍ਹਾ ਉਦਯੋਗ ਮੈਨੇਜਰ ਸ੍ਰੀ ਜਗਵਿੰਦਰ ਸਿੰਘ, ਲੀਡ ਬੈੱਕ ਮੈਨੇਜਰ ਮੈਡਮ ਗੀਤਾ ਮਹਿਤਾ, ਕੈਪਟਨ ਸਵਰਨ ਸਿੰਘ, ਸ੍ਰੀ ਵਜ਼ੀਰ ਸਿੰਘ ਐਮ.ਐਸ.ਐਮ.ਈ. ਲੁਧਿਆਣਾ, ਜ਼ਿਲ੍ਹੇ ਦੇ ਸਮੂਹ ਬੀ.ਡੀ.ਪੀ.ਓ. ਆਦਿ ਹਾਜ਼ਰ ਸਨ।
Spread the love