ਬਰਨਾਲਾ, 15 ਅਕਤੂਬਰ 2024
ਜ਼ਿਲ੍ਹਾ ਬਰਨਾਲਾ ਵਿੱਚ ਕੁੱਲ 56.73 ਫੀਸਦੀ ਵੋਟਰਾਂ ਨੇ ਪੰਚਾਇਤੀ ਚੋਣਾਂ ਦੌਰਾਨ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣਕਾਰ ਅਫ਼ਸਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਸਵੇਰ 8 ਵਜੇ ਵੋਟਾਂ ਦਾ ਅਮਲ ਸ਼ੁਰੂ ਕਰ ਦਿੱਤਾ ਗਿਆ। ਸਵੇਰ 10 ਵਜੇ ਤੱਕ ਜ਼ਿਲ੍ਹਾ ਬਰਨਾਲਾ 7.16 ਫੀਸਦੀ ਵੋਟਾਂ ਪਈਆਂ।
ਇਸੇ ਤਰ੍ਹਾਂ ਦੁਪਹਿਰ 12 ਵਜੇ ਤੱਕ ਜ਼ਿਲ੍ਹਾ ਬਰਨਾਲਾ ਵਿੱਚ 19.90 ਫ਼ੀਸਦੀ ਵੋਟਾਂ ਪਈਆਂ। ਇਨ੍ਹਾਂ ਵਿਚੋਂ ਬਲਾਕ ਬਰਨਾਲਾ ਵਿੱਚ 10.50 ਫ਼ੀਸਦੀ, ਬਲਾਕ ਸਹਿਣਾ ਵਿੱਚ 27.01 ਫ਼ੀਸਦੀ ਤੇ ਬਲਾਕ ਮਹਿਲ ਕਲਾਂ ਵਿੱਚ 28.53 ਫ਼ੀਸਦੀ ਵੋਟਾਂ ਪਈਆਂ। ਦੁਪਹਿਰ 2 ਵਜੇ ਤੱਕ ਜ਼ਿਲ੍ਹਾ ਬਰਨਾਲਾ ਵਿੱਚ 41.06 ਫੀਸਦੀ ਵੋਟਾਂ ਪਈਆਂ। ਇਨ੍ਹਾਂ ਵਿਚੋਂ ਬਲਾਕ ਬਰਨਾਲਾ ਵਿੱਚ 37.71 ਫੀਸਦੀ, ਬਲਾਕ ਸਹਿਣਾ ਵਿੱਚ 42.29 ਫੀਸਦੀ ਅਤੇ ਬਲਾਕ ਮਹਿਲ ਕਲਾਂ ਵਿੱਚ 45.75 ਫੀਸਦੀ ਵੋਟਾਂ ਪਈਆਂ।
ਇਸ ਮਗਰੋਂ 4 ਵਜੇ ਦੇ ਆਖਰੀ ਰਾਊਂਡ ਤੱਕ ਕੁੱਲ ਵੋਟਿੰਗ ਦਰ ਰਿਪੋਰਟ 56.73 ਫੀਸਦੀ ਰਹੀ। ਬਰਨਾਲਾ ਹਲਕੇ ਵਿੱਚ 52.29 ਫੀਸਦੀ, ਸਹਿਣਾ 57.97 ਫੀਸਦੀ ਤੇ ਮਹਿਲ ਕਲਾਂ 63.43 ਫੀਸਦੀ ਵੋਟਾਂ ਪਈਆਂ।