ਬਰਨਾਲਾ, 8 ਜੂਨ 2021
ਸ੍ਰੀ ਗੁਰਤੇਜ ਸਿੰਘ, ਰੋਜਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ,ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਆਈ.ਟੀ.ਆਈ ਰੋਪੜ ਵੱਲੋਂ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੀ ਸਹਾਇਤਾ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਡਾਟਾ ਸਾਇੰਸ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ। ਇਹ ਕੋਰਸ ਦੋ ਤਰ੍ਹਾਂ L2 ਅਤੇ L3 ਦੇ ਹਨ । ਇਨ੍ਹਾਂ ਕੋਰਸਾਂ ਵਿੱਚੋਂ L2 ਕੋਰਸ 4 ਹਫਤਿਆਂ ਦਾ ਹੈ ਅਤੇ LL3 ਕੋਰਸ 12 ਹਫ਼ਤਿਆਂ ਦਾ ਹੈ ।
ਚਾਹਵਾਨ ਉਮੀਦਵਾਰ ਇਨ੍ਹਾਂ ਕੋਰਸਾਂ ਵਿੱਚ ਦਾਖ਼ਲਾ ਲੈਣ ਲਈ https://forms.gle/GZLYjYrucvFfKtex7 ਲਿੰਕ ਤੇ ਅਪਲਾਈ ਕਰ ਸਕਦੇ ਹਨ। ਇਨ੍ਹਾਂ ਕੋਰਸਾਂ ਵਿੱਚ ਭਾਗ ਲੈਣ ਲਈ ਯੋਗਤਾ ਇੰਟਰ ਆਰਟਸ ਨਾਲ ਬਾਰਵੀਂ ਪਾਸ ਅਤੇ ਨਾਨ ਮੈਡੀਕਲ ਨਾਲ ਬਾਰਵੀਂ ਪਾਸ ਹੋਣੀ ਲਾਜ਼ਮੀ ਹੈ।