ਰੂਪਨਗਰ 27 ਅਗਸਤ 2021
ਪੰਜਾਬ ਪ੍ਰਾਪਤੀ ਸਰਵੇ 2021 ਲਈ ਸ਼ਹੀਦ ਭਗਤ ਸਿੰਘ ਨਗਰ ਤੇ ਰੂਪਨਗਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਰਾਜਨੀਤੀ ਸ਼ਾਸ਼ਤਰ ਵਿਸ਼ੇ ਦੇ ਲੈਕਚਰਾਰਾ ਦੀ ਟ੍ਰੇਨਿੰਗ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਰੂਪਨਗਰ ਵਿਖੇ ਲਗਾਈ ਗਈ। ਜਿਲਾ ਇੰਚਾਰਜ ਡਾ ਬਿੰਦੂ ਕੈੰਥ ਨੇ ਦੱਸਿਆ ਕਿ ਹਰ ਪੱਧਰ ਤੇ ਹੀ ਪੈਸ ਅਤੇ ਨੈਸ ਨਾਲ ਸੰਬੰਧਿਤ ਟਰੇਨਿੰਗਜ ਦਿੱਤੀਆਂ ਜਾ ਰਹੀਆਂ ਹਨ। ਅੱਜ ਇੱਥੇ ਪੁੱਜੇ 17 ਲੈਕਚਰਰਜ ਨੂੰ ਰਾਜਨੀਤੀ ਸ਼ਾਸਤਰ ਪੜ੍ਹਾਉਣ ਦੇ ਨਵੀਨ ਤਰੀਕੇ ਡੀ ਆਰ ਪੀ ਸ੍ਰੀ ਰਜਿੰਦਰ ਕੁਮਾਰ ਸ਼ਰਮਾ, ਡੀ ਆਰ ਪੀ ਸ੍ਰੀ ਕਸ਼ਮੀਰ ਸਿੰਘ ਡੀ ਆਰ ਪੀ ਕੁਲਵਿੰਦਰ ਰਾਮ ਨੇ ਪੜ੍ਹਾਉਂਦੇ ਸਮੇਂ ਵਿਦਿਅਕ ਤਕਨਾਲੋਜੀ ਦੀ ਵਰਤੋਂ ਅਤੇ ਪੈਸ ਨਾਲ ਸੰਬੰਧਿਤ ਟਰੇਨਿੰਗ ਡਾ ਬਿੰਦੂ ਕੈੰਥ ਵਲੋਂ ਦਿਤੀ ਗਈ ।ਜਿਲਾ ਸਿੱਖਿਆ ਅਫਸਰ ਜਗਜੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਅਧੀਨ ਉਹਨਾਂ ਲੈਕਚਰਾਰਾਂ ਨੂੰ ਸੰਬੋਧਨ ਕਰਦਿਆਂ ਹੋਰ ਵਧੇਰੇ ਉਤਸ਼ਾਹ ਨਾਲ ਕੰਮ ਕਰਨ ਲਈ ਕਿਹਾ। ਅਤੇ ਜਿਲਾ ਰਿਸੋਰਸ ਪਰਸਨਜ ਵੱਲੋਂ ਕੀਤੀ ਜਾ ਰਹੀ ਮਿਹਨਤ ਦੀ ਪ੍ਰਸੰਸਾ ਕੀਤੀ।
ਸਭ ਲੈਕਚਰਰਜ ਤੋਂ ਪੰਜਾਬ ਪ੍ਰਾਪਤੀ ਸਰਵੇ ਨਾਲ ਸੰਬੰਧਿਤ ਪ੍ਰਸ਼ਨ ਵੀ ਤਿਆਰ ਕਰਵਾਏ। ਸਮੂਹ ਲੈਕਚਰਰਜ ਨੇ ਪੂਰੇ ਉਤਸ਼ਾਹ ਨਾਲ ਟਰੇਨਿੰਗ ਵਿੱਚ ਹਿੱਸਾ ਲਿਆ।