ਅੰਮਿ੍ਰਤਸਰ, 24 ਮਈ 2021ਏਕਤਾ ਨਗਰ ਗਲੀ ਨੰਬਰ 01 ਅਮ੍ਰਿਤਸਰ ਸਿਟੀ ਦੇ ਕਬਰਸਤਾਨ ਤੇ ਲੋਕਾਂ ਵਲੋਂ ਕੀਤੇ ਨਾਜਾਇਜ਼ ਕਬਜ਼ੇ ਹਟਾਉਣ ਲਈ ਪੰਜਾਬ ਰਾਜ ਘੱਟ ਗਿਣਤੀਆਂ ਕਮਿਸ਼ਨ ਪੰਜਾਬ ਸਰਕਾਰ ਦੇ ਮੈਬਰ ਜਨਾਬ ਲਾਲ ਹੁਸੈਨ ਵੱਲੋ ਦੌਰਾ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਉਥੋਂ ਦੇ ਰਹਿਣ ਵਾਲੇ ਮੁਸਲਿਮ ਪਰਿਵਾਰ ਦੇ ਲੋਕਾਂ ਦੀਆ ਸੁਣੀਆਂ ਮੁਸ਼ਕਿਲਾਂ ਅਤੇ ਪਰਿਵਾਰ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਨਿਪਟਾਰਾ ਕਰਨ ਦਾ ਵਿਸ਼ਵਾਸ਼ ਦਿਵਾਇਆ
ਪਿਛਲੇ ਲੰਬੇ ਸਮੇਂ ਤੋਂ ਕਬਰਸਤਾਨ ਦੀ ਸੇਵਾ ਸੰਭਾਲ ਅਤੇ ਦੇਖ ਭਾਲ ਕਰਦੇ ਏਕਤਾ ਨਗਰ ਦੇ ਅਬਦੁਲ ਬਸੀਤ ਨੇ ਦੱਸਿਆ ਕਿ ਕੁਝ ਲੋਕ ਕਬਰਸਤਾਨ ਉਪਰ ਨਾਜਾਇਜ਼ ਤੌਰ ਤੇ ਕਬਜ਼ਾ ਕਰ ਰਹੇ ਹਨ ਇਸ ਗੱਲ ਦੀ ਜਾਣਕਾਰੀ ਓਹਨਾ ਨੇ ਪੰਜਾਬ ਵਕਫ਼ ਬੋਰਡ ਨੂੰ ਵੀ ਦਿੱਤੀ ਹੋਈ ਹੈ ਅਤੇ ਇਸ ਦੇ ਸਾਫ ਸਫ਼ਾਈ ਲਈ ਮੰਗ ਕੀਤੀ ਗਈ ਸੀ ਪਰ ਅੱਜ ਤੱਕ ਪੰਜਾਬ ਵਕਫ਼ ਬੋਰਡ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਕਮਿਸ਼ਨ ਨੇ ਪੈ੍ਸ ਨਾਲ ਗੱਲ ਬਾਤ ਕਰਿਦਆਂ ਦੱਸਿਆ ਕਿ ਕਬਰਸਤਾਨ ਦੀ ਚਾਰ ਦੀਵਾਰੀ ਦੀ ਮੁਰਮੰਤ ਵਾਸਤੇ ਮਾਨਯੋਗ ਡੀਸੀ ਅੰਮਿ੍ਤਸਰ ਨੂੰ ਲਿਖਿਆ ਜਾਵੇਗਾ। ਇਸ ਸਮੇਂ ਅਬਦੁਲ ਬਸੀਤ, ਆਮਿਰ ਖਾਨ ਜਗਦੀਸ਼ ਚਾਹਲ ਬਿਆਸ ਅਤੇ ਪੀਏ ਵਿਰਸਾ ਸਿੰਘ ਹੰਸ ਹਾਜ਼ਰ ਸਨ।