ਖਿਡਾਰੀਆਂ ਨੇ ਮੈਡਲ ਜਿੱਤ ਕੇ ਜ਼ਿਲ੍ਹ ਦਾ ਨਾਮ ਕੀਤਾ ਰੋਸ਼ਨ-ਬਲਵੰਤ ਸਿੰਘ
ਫਾਜ਼ਿਲਕਾ 18 ਅਗਸਤ 2021
ਪੰਜਾਬ ਸਟੇਟ ਕਿੱਕ ਬਾਕਸਿੰਗ ਚੈਂਪੀਅਨਸ਼ਿਪ (ਲੜਕੇ-ਲੜਕੀਆਂ) ਮਾਨਸਾ ਵਿਖੇ ਕਰਵਾਈ ਗਈ ਚੈਂਪੀਅਨਸ਼ਿਪ ਵੱਚ ਜ਼ਿਲ੍ਹਾ ਫਾਜਿਲਕਾ ਦੇ ਖਿਡਾਰੀਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਸਿਲਵਰ ਅਤੇ ਬਰਾਉਂਜ ਮੈਡਲ ਹਾਸਲ ਕੀਤੇ ਗਏ।ਇਸ ਚੈਪੀਅਨਸ਼ਿਪ ਵਿੱਚ ਅੰਕੁਸ਼ ਕੱਕੜ ਨੇ 2 ਗੋਲਡ, ਹੈਪੀ ਸਿੰਘ ਨੇ 1 ਗੋਲਡ ਅਤੇ 1 ਬਰਾਉਂਜ, ਮਨਜੀਤ ਸਿੰਘ 1 ਸਿਲਵਰ ਅਤੇ 1 ਬਰਾਉਂਜ, ਸਾਹਿਲਪ੍ਰੀਤ ਸਿੰਘ ਨੇ 1 ਗੋਲਡ ਅਤੇ 1 ਬਰਾਉਂਜ ਮੈਡਲ ਪ੍ਰਾਪਤ ਕੀਤਾ।ਇਹ ਜਾਣਕਾਰੀ ਜ਼ਿਲ੍ਹਾ ਖੇਡ ਅਫਸਰ ਸ. ਬਲਵੰਤ ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਲੜਕੀਆਂ ਦੇ ਮੁਕਾਬਲੇ ਵਿੱਚ ਪ੍ਰਿਅੰਕਾ ਨੇ 1 ਗੋਲਡ ਅਤੇ 1 ਸਿਲਵਰ, ਰਾਜੂ ਰਾਣੀ ਨੇ 1 ਗੋਲਡ,ਆਰਜੂ ਨੇ 1 ਗੋਲਡ ਅਤੇ 1 ਸਿਲਵਰ ਅਤੇ ਜੋਤੀ ਸ਼ਰਮਾ ਨੇ 2 ਗੋਲਡ ਮੈਂਡਲ ਪ੍ਰਾਪਤ ਕੀਤੇ। ਖਿਡਾਰੀਆਂ ਦੇ ਕੋਚ ਸ਼੍ਰੀ ਬਲਰਾਜ ਸਿੰਘ ਵੱਲੋਂ ਦੱਸਿਆ ਗਿਆ ਕਿ ਇਹਨਾਂ ਖਿਡਾਰੀਆਂ ਵਿੱਚੋ ਪੰਜ ਖਿਡਾਰੀ ਗੋਆ ਵਿਖੇ 26 ਅਗਸਤ 2021 ਤੋਂ 29 ਅਗਸਤ 2021 ਤੱਕ ਹੋ ਰਹੀ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਭਾਗ ਲੈਣਗੇ।
ਖਿਡਾਰੀਆਂ ਦੇ ਦਫਤਰ ਜ਼ਿਲ੍ਹਾ ਖੇਡ ਅਫਸਰ ਫਾਜਿਲਕਾ ਵਿਖੇ ਪਹੁਚੰਣ ਤੇ ਜ਼ਿਲ੍ਹਾ ਖੇਡ ਅਫਸਰ ਸ਼੍ਰੀ ਬਲਵੰਤ ਸਿੰਘ ਵੱਲੋਂ ਇਹਨਾਂ ਖਿਡਾਰੀਆਂ ਅਤੇ ਉਹਨਾਂ ਦੇ ਕੋਚ ਦਾ ਸਵਾਗਤ ਕੀਤਾ ਗਿਆ ਅਤੇ ਖਿਡਾਰੀਆਂ ਦੀ ਇਸ ਪ੍ਰਾਪਤੀ ਤੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕ ਦਿੱਤੀ ਅਤੇ ਕਿਹਾ ਕਿ ਇਹਨਾਂ ਖਿਡਾਰੀਆਂ ਨੇ ਜ਼ਿਲ੍ਹਾ ਫਾਜਿਲਕਾ ਦਾ ਮਾਣ ਵਧਾਇਆ ਹੈ ਅਤੇ ਕਾਮਨਾ ਕੀਤੀ ਕਿ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਵੱਧ ਤੋਂ ਵੱਧ ਮੈਡਲ ਪ੍ਰਾਪਤ ਕਰਕੇ ਜ਼ਿਲ੍ਹਾ ਦਾ ਨਾਮ ਰੋਸ਼ਣ ਕਰਨ।