ਤਰਨ ਤਾਰਨ, 12 ਜੁਲਾਈ 2021
ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਆਈ. ਆਈ. ਟੀ. ਰੋਪੜ ਦੇ ਸਹਿਯੋਗ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਡਾਟਾ ਸਾਇੰਸ ਦਾ ਫਰੀ ਕੋਰਸ ਕਰਵਾਇਆ ਜਾ ਰਿਹਾ ਹੈ।
ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਕੁਲਵੰਤ ਸਿੰਘ, ਨੇ ਦੱਸਿਆ ਕਿ ਇਹ ਕੋਰਸ 4 ਹਫ਼ਤੇ ਅਤੇ 12 ਹਫ਼ਤੇ ਦੇ ਦੋ ਮੋਡਿਊਲ ਵਿੱਚ ਕਰਵਾਇਆ ਜਾਵੇਗਾ। ਕੋਰਸ ਕਰਨ ਲਈ ਮੁੱਢਲੀ ਯੋਗਤਾ 12ਵੀਂ ਕਲਾਸ ਗਣਿਤ ਵਿਸ਼ੇ ਵਿੱਚ ਪਾਸ ਕੀਤੀ ਹੋਣੀ ਚਾਹੀਦੀ ਹੈ। ਇਸ ਕੋਰਸ ਲਈ ਲੜਕੇ ਅਤੇ ਲੜਕੀਆਂ ਦੋਵੇਂ ਯੋਗ ਹਨ। ਕੋਰਸ ਵਿੱਚ ਦਾਖਲਾ ਲੈਣ ਲਈ ਉਮੀਦਵਾਰ ਨੂੰ ਆਨ-ਲਾਈਨ ਅਡਵਾਂਸਡ ਡਾਟਾ ਸਾਇੰਸ ਐਪਟੀਟਿਊਡ ਟੈਸਟ ਦੇਣਾ ਪਵੇਗਾ।
ਉਹਨਾਂ ਦੱਸਿਆ ਕਿ ਇਸ ਕੋਰਸ ਲਈ ਰਜਿਸਟਰਡ ਕਰਨ ਲਈ ਆਖਰੀ ਮਿਤੀ 24 ਜੁਲਾਈ, 2021 ਹੈ। ਕੋਰਸ ਕਰਨ ਦੇ ਚਾਹਵਾਨ ਉਮੀਦਵਾਰ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਕਮਰਾ ਨੰਬਰ 115, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਹਰੀਕੇ ਰੋਡ, ਤਰਨ ਤਾਰਨ ਵਿਖੇ ਨਿੱਜੀ ਤੌਰ ‘ਤੇ ਆ ਕੇ ਇਸ ਕੋਰਸ ਲਈ ਆਪਣੇ ਆਪ ਨੂੰ ਰਜਿਸਟਰਡ ਕਰਵਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ ਦੇ ਹੈਲਪਲਾਈਨ ਨੰਬਰ 77173-97013 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।