ਪੰਜਾਬ ਸਰਕਾਰ ਦੇ ਪ੍ਰੋਗਰਾਮ ਘਰ ਘਰ ਰੁਜ਼ਗਾਰ ਤਹਿਤ ਸਟਾਰ ਹੈੱਲਥ ਐਂਡ ਅਲਾਈਡ ਇੰਸ਼ੋਰੈਂਸ ਕੰਪਨੀ ਰੋਪੜ ਵਿਚ ਮਿਲੀ ਰੂਰਲ ਸੇਲਜ਼ ਮੈਨੇਜ਼ਰ ਦੀ ਨੌਕਰੀ

ਰੂਪਨਗਰ 8 ਜੂਨ  2021
ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਘਰ ਘਰ ਰੁਜ਼ਗਾਰ ਸਕੀਮ ਤਹਿਤ ਜ਼ਿਲ੍ਹੇ ਦੇ ਬੇਰੁਜ਼ਗਾਰ ਪੜ੍ਹੇ ਲਿਖੇ ਨੌਜਵਾਨਾਂ ਨੂੰ ਪ੍ਰਾਈਵੇਟ ਅਤੇ ਸਰਕਾਰੀ ਅਦਾਰਿਆਂ ਵਿੱਚ  ਸਨਮਾਨਯੋਗ ਨੌਕਰੀਆਂ ਮਿਲੀਆਂ ਹਨ l ਇਸੇ ਸਕੀਮ ਤਹਿਤ ਨੌਕਰੀ ਪ੍ਰਾਪਤ ਕਰਨ ਵਾਲੀ ਪਿੰਡ ਗੁਰੂ ਨਗਰ, ਦੇ ਵਸਨੀਕ ਹਰਵਿੰਦਰ ਸਿੰਘ ਨੇ ਆਪਣਾ ਤਜਰਬਾ ਸਾਂਝਾ ਕਰਦੇ ਹੋਏ ਦੱਸਿਆ ਕਿ ਮੈਂ ਇਕ ਸਾਂਝੇ ਪਰਿਵਾਰ ਵਿਚ ਰਹਿੰਦਾ ਹਾਂ। ਮੇਰੇ ਪਿਤਾ ਜੀ ਦੁਕਾਨਦਾਰ ਹਨ ਤੇ ਮੇਰੀ ਮਾਤਾ ਜੀ ਘਰੇਲੂ ਕੰਮ ਕਾਜ਼ ਕਰਦੇ ਹਨ। ਮੇਰਾ ਇਕ ਵੱਡਾ ਭਰਾ ਹੈ ਜੋ ਪ੍ਰਾਈਵੇਟ ਨੌਕਰੀ ਕਰ ਰਿਹਾ ਹੈ। ਮੇਰੀ ਵਿੱਦਿਅਕ ਯੋਗਤਾ ਐਮ ਬੀ ਏ (ਮਾਰਕੀਟਿੰਗ ਐਂਡ ਫਾਈਨੈਂਸ) ਹੈ ਜੋ ਕਿ 2020 ਵਿਚ ਹੀ ਪੂਰੀ ਹੋਈ ਹੈ। ਪਰ ਮੈਂ ਕਰੋਨਾ ਮਹਾਂਮਾਰੀ ਦੇ ਚੱਲਦੇ ਹੋਏ ਬਾਹਰ ਦੀ ਕਿਸੇ ਵੀ ਨੌਕਰੀ ਲਈ ਅਪਲਾਈ ਨਹੀਂ ਕਰ ਪਾਇਆ। ਮੈਨੂੰ ਮੇਰੇ ਦੋਸਤ ਨੇ ਜਿਲ੍ਹਾ ਰੋਜ਼ਗਾਰ ਦਫ਼ਤਰ ਬਾਰੇ ਦੱਸਿਆ ਅਤੇ ਮੈਂ ਜਿਲ੍ਹਾ ਰੋਜ਼ਗਾਰ ਦਫ਼ਤਰ, ਰੂਪਨਗਰ ਵਿਖੇ ਵਿਜ਼ਟ ਕੀਤਾ। ਉੱਥੇ ਮੈਨੂੰ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਘਰ ਘਰ ਰੋਜ਼ਗਾਰ ਸਕੀਮ ਦੇ ਬਾਰੇ ਪਲੇਸਮੈਂਟ ਅਫਸਰ ਵੱਲੋਂ ਜਾਣਕਾਰੀ ਦਿੱਤੀ ਗਈ ਅਤੇ ਮੇਰਾ ਨਾਮ ਆਨ ਲਾਈਨ ਪੋਰਟਲ www.pgrkam.com ਤੇ ਵੀ ਦਰਜ ਕੀਤਾ ਗਿਆ। ਮੇਰਾ ਨਾਮ ਬਿਊਰੋ ਵਿੱਚ ਦਰਜ਼ ਕਰਵਾਉਣ ਤੋਂ ਬਾਅਦ ਮੈਨੂੰ ਵੱਖ-ਵੱਖ ਕੰਪਨੀਆਂ ਦੀਆਂ ਪ੍ਰਾਈਵੇਟ ਅਸਾਮੀਆਂ ਸਬੰਧੀ ਜਾਣਕਾਰੀ ਮੇਰੇ ਫੋਨ ਤੇ ਪ੍ਰਾਪਤ ਹੋਣ ਲੱਗ ਪਈ। ਰੋਜ਼ਗਾਰ ਦਫ਼ਤਰ ਵੱਲੋਂ ਮੇਰਾ ਇੰਟਰਵਿਊ ਸਟਾਰ ਹੈੱਲਥ ਐਂਡ ਅਲਾਈਡ ਇੰਸ਼ੋਰੈਂਸ ਕੰਪਨੀ ਰੋਪੜ ਵਿੱਚ ਕਰਵਾਇਆ ਗਿਆ। ਇਸ ਕੰਪਨੀ ਵਿੱਚ ਮੇਰੀ ਸਲੈਕਸ਼ਨ ਬਤੌਰ ਰੂਰਲ ਸੇਲਜ਼ ਮੈਨੇਜ਼ਰ ਹੋ ਗਈ ਹੈ। ਮੇਰੀ ਸਲਾਨਾ ਸੀ.ਟੀ.ਸੀ 1.80 ਕੰਪਨੀ ਵੱਲੋਂ ਫਿਕਸ ਕੀਤੀ ਗਈ ਹੈ।
ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਤਹਿ ਦਿਲੋਂ ਇਸ ਨੌਕਰੀ ਲਈ ਜਿਲ੍ਹਾ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਦੀ ਚਲਾਈ ਗਈ ਮੁਹਿੰਮ ਘਰ-ਘਰ ਰੋਜ਼ਗਾਰ ਦਾ ਧੰਨਵਾਦੀ ਹਾਂ, ਜਿਸਦੇ ਸਦਕਾ ਉਸ ਨੂੰ ਉਸਦੀ ਵਿੱਦਿਅਕ ਯੋਗਤਾ ਅਨੁਸਾਰ ਨੌਕਰੀ ਮਿਲ ਸਕੀ ਹੈ ਅਤੇ ਉਸ ਨੇ ਸਭ ਨੂੰ ਇਹ ਅਪੀਲ ਕਰਦਾ ਹਾਂ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਘਰ ਘਰ ਰੁਜ਼ਗਾਰ ਸਕੀਮ ਦੇ ਤਹਿਤ ਆਪਣਾ ਨਾਮ ਰੋਜ਼ਗਾਰ ਦਫ਼ਤਰ ਵਿੱਚ ਅਤੇ ਆਨ-ਲਾਈਨ ਪੋਰਟਲ www.pgrkam.com ਤੇ ਰਜਿਸਟਰ ਕਰਨ ਅਤੇ ਆਪਣੀ ਯੋਗਤਾ ਅਨੁਸਾਰ ਨੌਕਰੀ ਲਈ ਇੰਟਰਵਿਊ ਦੇਣ।

Spread the love