ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਤਰਨ ਤਾਰਨ ਨੌਜਵਾਨਾਂ ਲਈ ਵਰਦਾਨ-ਨੀਤੂ ਕੁਮਾਰੀ

ਨੀਤੂ ਕੁਮਾਰੀ ਹੁਣ 8000 ਰੁਪਏ ਪ੍ਰਤੀ ਮਹੀਨਾ ਕਮਾ ਕੇ, ਆਪਣੇ ਪਿਤਾ ਨਾਲ ਘਰ ਦਾ ਖਰਚਾ ਚਲਾਉਣ ਵਿੱਚ ਕਰ ਰਹੀ ਹੈ ਮੱਦਦ
ਤਰਨ ਤਾਰਨ, 14 ਜੁਲਾਈ 2021
ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਤਰਨ ਤਾਰਨ ਨੌਜਵਾਨਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ ।ਜਿੱਥੇ ਰੋਜ਼ਗਾਰ ਬਿਊਰੋ ਬੇਰੋਜ਼ਗਾਰੀ ਨੂੰ ਠੱਲ ਪਾਉਣ ਵਿੱਚ ਮੱਦਦ ਕਰ ਰਿਹਾ ਹੈ, ਉੱਥੇ ਹੀ ਲੋਕਾਂ ਨੂੰ ਰੋਜ਼ਗਾਰ ਮੁੱਹਈਆ ਕਰਵਾ ਕੇ ਉਹਨਾਂ ਨੂੰ ਆਪਣੇ ਪੈਰਾਂ ਉੱਪਰ ਖੜ੍ਹੇ ਹੋਣ ਵਿੱਚ ਵੀ ਮੱਦਦ ਕਰ ਰਿਹਾ ਹੈ।ਪੰਜਾਬ ਦੇ ਨੌਜਵਾਨ ਲੜਕੇ ਅਤੇ ਲੜਕੀਆਂ ਲਈ ਇਹ ਇੱਕ ਬਹੁਤ ਵਧੀਆ ਮੌਕਾ ਹੈ ।ਪੰਜਾਬ ਸਰਕਾਰ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਅੱਲੋਵਾਲ ਜ਼ਿਲ੍ਹਾ ਤਰਨ ਤਾਰਨ ਦੀ ਵਸਨੀਕ ਨੀਤੂ ਕੁਮਾਰੀ ਨੇ ਕੀਤਾ ।
ਉਸ ਨੇ ਦੱਸਿਆ ਕਿ ਉਹ ਇੱਕ ਮੱਧਵਰਗੀ ਪਰਿਵਾਰ ਤੋਂ ਹੈ, ਉਸਦਾ ਪਰਿਵਾਰ ਬਿਹਾਰ ਤੋਂ ਹੈ ਅਤੇ ਉਹ ਬਿਹਤਰ ਜ਼ਿੰਦਗੀ ਲਈ ਅਤੇ ਨੌਕਰੀ ਲਈ ਪੰਜਾਬ ਵਿੱਚ ਰਹਿਣ ਲੱਗ ਗਏ ਸਨ। ਉਸਦੇ ਪਿਤਾ ਜੀ ਇੱਕ ਮਜ਼ਦੂਰ ਹਨ ਅਤੇ ਲੇਬਰ ਦਾ ਕੰਮ ਕਰ ਕੇ ਆਪਣੇ ਘਰ ਦਾ ਖਰਚਾ ਚਲਾਉਂਦੇ ਹਨ ਅਤੇ ਮਾਤਾ ਜੀ ਘਰ ਦੀ ਦੇਖਭਾਲ ਹੀ ਕਰਦੇ ਹਨ। ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਨੀਤੂ ਕੁਮਾਰੀ ਨੇ ਨੌਕਰੀ ਦੀ ਭਾਲ ਕਰਨੀ ਸ਼ੁਰੂ ਕੀਤੀ, ਪਰ ਕੋਈ ਸਫ਼ਲਤਾ ਨਹੀਂ ਮਿਲੀ।
ਨੀਤੂ ਨੂੰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਤਰਨ ਤਾਰਨ ਬਾਰੇ ਪਤਾ ਚੱਲਿਆ ਅਤੇ ਉਸਨੇ ਰੋਜ਼ਗਾਰ ਬਿਊਰੋ ਦੇ ਦਫ਼ਤਰ ਵਿੱਚ ਵਿਜ਼ਿਟ ਕੀਤਾ, ਜਿੱਥੇ ਉਸਦਾ ਨਾਮ ਦਰਜ ਕੀਤਾ ਗਿਆ ਅਤੇ ਅਧਿਕਾਰੀਆਂ ਵੱਲੋਂ ਉਸਦੀ ਕੈਰੀਅਰ ਬਾਰੇ ਕੌਂਸਲਿੰਗ ਵੀ ਕੀਤੀ ਗਈ ਰੋਜ਼ਗਾਰ ਬਿਊਰੋ ਵੱਲੋਂ ਨੀਤੂ ਕੁਮਾਰੀ ਨੂੰ “ਦ ਆਈਬੈਕਸ ਵਰਲਡ” ਕੰਪਨੀ ਵੱਲੋਂ ਮਾਰਕੀਟਿੰਗ ਐਗਜ਼ੈਕਟਿਵ ਦੀ ਪੋਸਟ ਲਈ ਚੱਲ ਰਹੀ ਇੰਟਰਵਿਊ ਬਾਰੇ ਜਾਣਕਾਰੀ ਦਿੱਤੀ ਗਈ।
ਨੀਤੂ ਕੁਮਾਰੀ ਦੀ ਡਿਟੇਲ ਕੰਪਨੀ ਨਾਲ ਸਾਂਝੀ ਕੀਤੀ ਗਈ ਅਤੇ ਉਸਦੀ ਇੰਟਰਵਿਊ ਕਰਵਾਈ ਗਈ । ਆਨ ਲਾਈਨ ਟੈਸਟ ਅਤੇ ਇੰਟਰਵਿਊ ਦੀ ਪ੍ਰਕਿਰਿਆ ਪਾਸ ਕਰਨ ਤੋਂ ਬਾਅਦ ਕੰਪਨੀ ਵੱਲੋਂ ਨੀਤੂ ਕੁਮਾਰੀ ਦੀ ਸਿਲੈਕਸ਼ਨ ਕਰ ਲਈ ਗਈ। ਨੀਤੂ ਕੁਮਾਰੀ ਹੁਣ 8000 ਰੁਪਏ ਪ੍ਰਤੀ ਮਹੀਨਾ ਕਮਾ ਰਹੀ ਹੈ ਅਤੇ ਆਪਣੇ ਪਿਤਾ ਨਾਲ ਘਰ ਦਾ ਖਰਚਾ ਚਲਾਉਣ ਵਿੱਚ ਮੱਦਦ ਕਰ ਰਹੀ ਹੈ।
ਉਹ ਰੋਜ਼ਗਾਰ ਬਿਊਰੋ ਤੇ ਪੰਜਾਬ ਸਰਕਾਰ ਅਤੇ ਰੋਜ਼ਗਾਰ ਬਿਊਰੋ ਤਰਨ ਤਾਰਨ ਦਾ ਧੰਨਵਾਦ ਕਰਦੀ ਨਹੀਂ ਥੱਕਦੀ ਉਸਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਅਤੇ ਰੋਜ਼ਗਾਰ ਬਿਊਰੋ ਤਰਨ ਤਾਰਨ ਨੌਜਵਾਨਾਂ ਨੂੰ ਸਹੀ ਸੇਧ ਦੇ ਰਹੇ ਹਨ ਅਤੇ ਰੋਜ਼ਗਾਰ ਦੇ ਮੌਕੇ ਮੁੱਹਈਆ ਕਰਵਾ ਰਹੇ ਹਨ । ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਤਰਨ ਤਾਰਨ ਵੱਲੋਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਇਸ ਮਿਸ਼ਨ ਅਤੇ ਦਫ਼ਤਰ ਨਾਲ ਜੁੜਨ ਦੀ ਬੇਨਤੀ ਕੀਤੀ ਜਾਂਦੀ ਹੈ ਤਾਂ ਜੋ ਨੌਜਵਾਨ ਰੋਜ਼ਗਾਰ ਪ੍ਰਾਪਤੀ ਵੱਲ ਆਪਣਾ ਕਦਮ ਵਧਾ ਸਕਣ

Spread the love