ਖੱਤਰੀ ਅਰੋੜਾ ਵਿਕਾਸ ਬੋਰਡ ਨੇ ਮੰਤਰੀ ਸੋਨੀ ਨੂੂੰ ਕੀਤਾ ਸਨਮਾਨਤ
ਅੰਮ੍ਰਿਤਸਰ 12 ਜੂਨ 2021
ਪੰਜਾਬ ਸਰਕਾਰ ਵਲੋਂ ਖੱਤਰੀ ਅਰੋੜਾ ਵੈਲਫੇਅਰ ਵਿਕਾਸ ਬੋਰਡ ਗਠਨ ਕਰ ਦਿੱਤਾ ਗਿਆ ਹੈ। ਇਸ ਮੌਕੇ ਆਲ ਇੰਡੀਆ ਖੱਤਰੀ ਮਹਾਂਸਭਾ ਵਲੋਂ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਸ੍ਰੀ ਓਮ ਪ੍ਰਕਾਸ਼ ਸੋਨੀ ਦਾ ਉਨਾਂ ਦੇ ਨਿਵਾਸ ਸਥਾਨ ’ਤੇ ਪਹੁੰਚ ਕੇ ਵਿਸ਼ੇਸ਼ ਤੌਰ ਤੇ ਉਨਾਂ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਸ੍ਰੀ ਸੋਨੀ ਨੇ ਦੱਸਿਆ ਕਿ ਖੱਤਰੀ ਅਰੋੜਾ ਵੈਲਫੇਅਰ ਸਭਾ ਵਲੋਂ ਕਾਫ਼ੀ ਚਿਰ ਤੋਂ ਪੰਜਾਬ ਵਿੱਚ ਖੱਤਰੀ ਅਰੋੜਾ ਵੈਲਫੇਅਰ ਵਿਕਾਸ ਬੋਰਡ ਦੇ ਗਠਨ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਉਨਾਂ ਵਲੋਂ ਇਹ ਮੰਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿੱਚ ਲਿਆਂਦੀ ਗਈ। ਜਿਸ ਤੇ ਅਮਲ ਕਰਦਿਆਂ ਹੋਇਆ ਮੁੱਖ ਮੰਤਰੀ ਪੰਜਾਬ ਵਲੋਂ ਪੰਜਾਬ ਵਿੱਚ ਖੱਤਰੀ ਅਰੋੜਾ ਵੈਲਫੇਅਰ ਵਿਕਾਸ ਬੋਰਡ ਦਾ ਗਠਨ ਕਰ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਸਾਰੇ ਵਰਗ ਦੇ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ। ਇਸ ਮੌਕੇ ਆਲ ਇੰਡੀਆ ਖੱਤਰੀ ਸਭਾ ਵਲੋਂ ਬੋਰਡ ਵਿੱਚ ਆਪਣੇ ਮੈਂਬਰ ਲੈਣ ਲਈ ਇਕ ਮੈਮੋਰੰਡਮ ਵੀ ਦਿੱਤਾ ਗਿਆ। ਜਿਸ ਤੇ ਸ੍ਰੀ ਸੋਨੀ ਨੇ ਕਿਹਾ ਕਿ ਇਸ ਤੇ ਤੁਰੰਤ ਵਿਚਾਰ ਕੀਤਾ ਜਾਵੇਗਾ। ਇਸ ਮੌਕੇ ਆਲ ਇੰਡੀਆ ਖੱਤਰੀ ਮਹਾਂਸਭਾ ਵਲੋਂ ਸ੍ਰੀ ਸੋਨੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ ਅਤੇ ਕਿਹਾ ਗਿਆ ਕਿ ਉਨਾਂ ਦੇ ਯਤਨਾਂ ਸਦਕਾ ਹੀ ਸਾਡੀ ਇਹ ਮੰਗ ਪੂਰੀ ਹੋਈ ਹੈ ਅਤੇ ਸਾਡੀ ਇਹ ਸੰਸਥਾ ਵਿਸ਼ੇਸ਼ ਤੋਰ ਤੇ ਸ੍ਰੀ ਸੋਨੀ ਦੇ ਆਭਾਰੀ ਰਹੇਗੀ।
ਇਸ ਮੌਕੇ ਸ੍ਰੀ ਅਰੁਣ ਖੰਨਾ, ਸ੍ਰੀ ਸੁਨੀਲ ਖੰਨਾ, ਸ੍ਰੀ ਦੀਪਕ ਮਹਿਰਾ, ਸ੍ਰੀ ਪਿਆਰੇ ਲਾਲ ਸੇਠ, ਸ੍ਰੀ ਜਗਦੀਸ਼ ਅਰੋੜਾ, ਸ੍ਰੀ ਦਿਲਜੀਤ ਜਖਮੀ, ਸ੍ਰੀ ਦਿਨੇਸ਼ ਖੰਨਾ ਅਤੇ ਸ੍ਰੀ ਦੀਪਕ ਮਹਿਰਾ ਵੀ ਹਾਜ਼ਰ ਸਨ।
ਸ਼੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕਰਦੇ ਹੋਏ ਖੱਤਰੀ ਅਰੋੜਾ ਮਹਾਂਸਭਾ ਦੇ ਨੁਮਾਇੰਦੇ