ਪੰਜਾਬ ਸਰਕਾਰ ਵੱਲੋਂ ਪੈਰਾ ਮਿਲਟਰੀ ਫੋਰਸਿਸ ਦੇ ਲਿਖਤੀ ਪੇਪਰ ਅਤੇ ਪੰਜਾਬ ਪੁਲਿਸ ਦੀ ਫਿਜੀਕਲ ਟ੍ਰੇਨਿੰਗ ਸ਼ੁਰੂ – ਸੀ-ਪਾਈਟ ਕੈਂਪ ਬੋੜਾਵਾਲ

ਬਰਨਾਲਾ, 12 ਅਕਤੂਬਰ 2024

ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਪਿੰਡ ਬੋੜਾਵਾਲ ਜਿਲ੍ਹਾ ਮਾਨਸਾ (ਭੀਖੀ-ਬੁਢਲਾਡਾ ਰੋਡ) ਵੱਲੋਂ ਜਿਲ੍ਹਾ ਬਰਨਾਲਾ, ਮਾਨਸਾ ਅਤੇ ਸੰਗਰੂਰ ਦੇ ਯੁਵਕਾਂ ਲਈ ਭਾਰਤ ਸਰਕਾਰ ਵੱਲੋਂ ਵੱਖ-ਵੱਖ ਫੋਰਸਾਂ ਲਈ ਕੱਢੀਆਂ 39481 ਪੋਸਟਾ SSC (GD)  (BSF,CISF,CRPF,SSB,ITBP, ASSAM RIFLES (AR), SSF & NCB ETC) ਦੇ ਲਿਖਤੀ ਪੇਪਰ ਅਤੇ ਪੰਜਾਬ ਪੁਲਿਸ ਦਾ ਟੈਸਟ ਪਾਸ ਕਰ ਚੁੱਕੇ ਯੁਵਕਾਂ ਦੀ ਫਿਜੀਕਲ ਟ੍ਰੇਨਿੰਗ ਦੀ ਤਿਆਰੀ ਲਈ ਸਿਖਲਾਈ ਕੈਂਪ ਸ਼ੁਰੂ ਕੀਤਾ ਜਾ ਰਿਹਾ ਹੈ । ਇਹ ਜਾਣਕਾਰੀ ਦਿੰਦਿਆ ਟ੍ਰੇਨਿੰਗ ਅਧਿਕਾਰੀ, ਕੈਪਟਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਹਨਾਂ ਪੋਸਟਾਂ ਲਈ ਆਨ-ਲਾਈਨ ਅਪਲਾਈ ਮਿਤੀ 5 ਸਤੰਬਰ 2024 ਤੋਂ 14 ਅਕਤੂਬਰ 2024 ਤੱਕ https://ssc.gov.in ਵੈੱਬਸਾਈਟ ਤੇ ਕੀਤਾ ਜਾ ਸਕਦਾ ਹੈ । ਉਹਨਾਂ ਕਿਹਾ ਕਿ ਸਿਖਲਾਈ ਲੈਣ ਦੇ ਚਾਹਵਾਨ ਯੁਵਕ ਦਸਵੀਂ ਜਮਾਤ ਦੇ ਸਰਟੀਫਿਕੇਟ ਦੀ ਫੋਟੋ ਕਾਪੀ, ਅਧਾਰ ਕਾਰਡ ਦੀ ਫੋਟੋ ਕਾਪੀ, 2 ਪਾਸਪੋਰਟ ਸਾਈਜ਼ ਫੋਟੋ ਅਤੇ ਪੋਸਟ ਵਾਸਤੇ ਕੀਤੇ ਆਨ-ਲਾਈਨ ਅਪਲਾਈ ਫਾਰਮ ਦੀ ਫੋਟੋਕਾਪੀ ਲੈ ਕੇ ਭੀਖੀ-ਬੁਢਲਾਡਾ ਮੇਨ ਰੌਡ ਤੇ ਪੈਂਦੇ ਪਿੰਡ ਬੋੜਾਵਾਲ ਵਿਖੇ ਨਿੱਜੀ ਤੌਰ ਤੇ ਕੈਂਪ ਵਿਖੇ ਮਿਤੀ 14 ਅਕਤੂਬਰ 2024 ਤੋਂ ਸਹੀ ਸਵੇਰੇ 09:00 ਵਜੇ ਪਹੁੰਚ ਕੇ ਸਿਖਲਾਈ ਲਈ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।

ਉਹਨਾਂ ਦੱਸਿਆ ਕਿ ਸੀ-ਪਾਈਟ ਪੰਜਾਬ ਸਰਕਾਰ ਦਾ ਅਦਾਰਾ ਹੈ, ਇੱਥੇ ਯੁਵਕਾਂ ਦੀ ਲਿਖਤੀ ਟ੍ਰੇਨਿੰਗ, ਫਿਜੀਕਲ ਟ੍ਰੇਨਿੰਗ, ਖਾਣਾ ਅਤੇ ਰਿਹਾਇਸ਼ ਦਾ ਕੋਈ ਖਰਚਾ ਚਾਰਜ਼ ਨਹੀ ਕੀਤਾ ਜਾਂਦਾ ।

ਵਧੇਰੇ ਜਾਣਕਾਰੀ ਲਈ 98148-50214, 90563-35220  ਤੇ ਸੰਪਰਕ ਕੀਤਾ ਜਾ ਸਕਦਾ ਹੈ ।

Spread the love