ਫ਼ਿਰੋਜ਼ਪੁਰ, 30 ਜਨਵਰੀ 2024
ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਵਿਖੇ ਅਗਨੀਵੀਰ ਫੌਜ ਦੀਆਂ ਭਰਤੀ ਰੈਲੀ ਦਾ ਕੰਪਿਊਟਰ ਬੇਸਿਸ ਲਿਖਤੀ ਪੇਪਰ ਜੋ ਕਿ ਅਪ੍ਰੈਲ 2024 ਵਿੱਚ ਹੋਣਾ ਹੈ, ਦੀ ਮੁਫ਼ਤ ਤਿਆਰੀ ਕੰਪਿਊਟਰ ’ਤੇ ਕਰਵਾਈ ਜਾਵੇਗੀ। ਇਸ ਲਿਖਤੀ ਪੇਪਰ ਦੀ ਆਨ ਲਾਈਨ ਰਿਜ਼ਟਰੇਸ਼ਨ 08 ਫਰਵਰੀ 2024 ਤੋਂ 21 ਮਾਰਚ 2024 ਤੱਕ www.joinindianarmy.nic.in ’ਤੇ ਕਰਵਾਈ ਜਾ ਸਕਦੀ ਹੈ। ਜਿਹੜੇ ਨੌਜਵਾਨ ਆਈ.ਟੀ.ਆਈ. ਪਾਸ ਹਨ ਉਨ੍ਹਾਂ ਨੂੰ ਵਿਸ਼ੇਸ ਛੋਟ ਦਿੱਤੀ ਜਾਵੇਗੀ। ਦਿੱਤੀ ਜਾਣ ਵਾਲੀ ਛੋਟ ਦਾ ਵੇਰਵਾ ਉੱਕਤ ਵੈਬਸਾਈਟ ’ਤੇ ਚੈੱਕ ਕੀਤਾ ਜਾ ਸਕਦਾ ਹੈ। ਫ਼ਿਰੋਜ਼ਪੁਰ, ਫ਼ਾਜ਼ਿਲਕਾ, ਮੁਕਤਸਰ, ਫਰੀਦਕੋਟ ਅਤੇ ਮੋਗਾ ਜ਼ਿਲ੍ਹੇ ਦੇ ਨੌਜਵਾਨ ਜੋ ਅਗਨੀਵੀਰ ਫੌਜ ਵਿੱਚ ਭਰਤੀ ਹੋਣਾ ਚਾਹੁੰਦੇ ਹਨ, ਉਹ 08 ਫਰਵਰੀ 2024 ਤੋਂ ਆਪਣੀ ਰਜਿਸਟਰੇਸ਼ਨ ਕਰਵਾਉਣੀ ਸ਼ੁਰੂ ਕਰ ਸਕਦੇ ਹਨ। ਇਹ ਜਾਣਕਾਰੀ ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ (ਫ਼ਿਰੋਜ਼ਪੁਰ) ਦੇ ਕੈਂਪ ਟ੍ਰੇਨਿੰਗ ਅਫਸਰ ਕੈਪਟਨ ਗੁਰਦਰਸ਼ਨ ਸਿੰਘ ਨੇ ਦਿੱਤੀ।
ਕੈਂਪ ਵਿੱਚ ਆਉਣ ਸਮੇਂ ਆਨਲਾਈਨ ਅਪਲਾਈ ਦੀ ਇੱਕ ਕਾਪੀ, ਆਈ.ਟੀ.ਆਈ. ਪਾਸ ਜਾਂ ਦਸਵੀਂ ਦਾ ਅਸਲ ਸਰਟੀਫਿਕੇਟ, ਆਈ.ਟੀ.ਆਈ. ਪਾਸ ਜਾਂ ਦਸਵੀਂ ਦੇ ਸਰਟੀਫਿਕੇਟ ਦੀ ਫੋਟੋ ਸਟੇਟ ਕਾਪੀ, ਪੰਜਾਬ ਰੈਜੀਡੈਂਸ ਦੀ ਫੋਟੋ ਸਟੇਟ ਕਾਪੀ, ਜਾਤੀ ਦੇ ਸਰਟੀਫਿਕੇਟ ਦੀ ਫੋਟੋ ਸਟੇਟ ਕਾਪੀ, ਆਧਾਰ ਕਾਰਡ ਦੀ ਫੋਟੋ ਸਟੇਟ ਕਾਪੀ, ਬੈਂਕ ਖਾਤੇ ਦੀ ਫੋਟੋ ਸਟੇਟ ਕਾਪੀ (ਖਾਤਾ ਚਾਲੂ ਹਾਲਤ ਵਿੱਚ ਹੋਵੇ) ਅਤੇ ਇੱਕ ਪਾਸਪੋਰਟ ਸਾਈਜ਼ ਦੀ ਫੋਟੋ, ਇੱਕ ਕਾਪੀ ਇੱਕ ਪੈੱਨ, ਖਾਣਾ ਖਾਣ ਲਈ ਬਰਤਨ, ਰਹਿਣ ਲਈ ਬਿਸਤਰਾ ਆਦਿ ਨਾਲ ਲੈ ਕੇ ਆਉਣ। ਕੈਂਪ ਵਿੱਚ ਆਉਣ ਦਾ ਸਮਾਂ ਸਵੇਰੇ 09:00 ਵਜੇ ਹੈ।
ਉਨ੍ਹਾਂ ਦੱਸਿਆ ਕਿ ਨੌਜਵਾਨ ਦੀ ਉਮਰ 171/2 ਸਾਲ ਤੋਂ 21 ਸਾਲ ਤੱਕ ਹੋਵੇ ਛਾਤੀ ਬਿਨ੍ਹਾਂ ਫੁਲਾ ਕੇ 77 ਸੈਂਟੀਮੀਟਰ ਤੇ ਫੁਲਾ ਕੇ 82 ਸੈਂਟੀਮੀਟਰ ਅਤੇ ਕੱਦ 05 ਫੁੱਟ 07 ਇੰਚ ਹੋਵੇ। ਯੁਵਕ ਘੱਟੋ-ਘੱਟ 10ਵੀਂ 45% ਅੰਕਾਂ ਨਾਲ ਪਾਸ ਹੋਵੇ ਜਾਂ 10+2 ਪਾਸ ਹੋਵੇ। ਆਈ.ਟੀ.ਆਈ. ਪਾਸ ਯੁਵਕਾਂ ਦੀ ਉਮਰ ਅਤੇ ਪਾਸ ਅੰਕਾਂ ਦੀ ਫੀਸਦੀ www.joinindianarmy.nic.in ਵੈਬਸਾਈਟ ‘ਤੇ ਚੈਕ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਯੁਵਕਾਂ ਨੂੰ ਸਰਕਾਰ ਵੱਲੋਂ ਵਜ਼ੀਫ਼ਾ ਗ੍ਰਾਂਟ ਮਿਲਣ ਉਪਰੰਤ ਪ੍ਰਤੀ ਯੁਵਕ 400/- ਰੁ: ਪ੍ਰਤੀ ਮਹੀਨਾ ਦੇ ਹਿਸਾਬ ਨਾਲ ਵਜ਼ੀਫ਼ਾ ਵੀ ਦਿੱਤਾ ਜਾਵੇਗਾ। ਕੈਂਪ ਵਿੱਚ ਰਹਿਣ ਸਮੇਂ ਖਾਣਾ ਅਤੇ ਰਿਹਾਇਸ਼ ਬਿਲਕੁੱਲ ਮੁਫ਼ਤ ਦਿੱਤੀ ਜਾਵੇਗੀ ਅਤੇ ਫਿਜ਼ੀਕਲ ਤੇ ਲਿਖਤੀ ਪੇਪਰ ਦੀ ਤਿਆਰੀ ਦੀ ਕੋਈ ਵੀ ਫੀਸ ਨਹੀਂ ਲਈ ਜਾਵੇਗੀ। ਵਧੇਰੇ ਜਾਣਕਾਰੀ ਲਈ 78891-75575 ਅਤੇ 88728-02046 ਨੰਬਰਾਂ ‘ਤੇ ਸਪੰਰਕ ਕੀਤਾ ਜਾ ਸਕਦਾ ਹੈ।