ਫਿਰੋਜ਼ਪੁਰ 2 ਜੁਲਾਈ 2021 ਸੀ—ਪਾਈਟ ਕੈਂਪ ਹਕੂਮਤ ਸਿੰਘ ਵਾਲਾ ਫਿਰੋਜ਼ਪੁਰ ਵਿੱਚ ਭਾਰਤੀ ਕੋਸਟ ਗਾਰਡ ਦੀ ਭਰਤੀ ਲਈ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ । ਇਹ ਜਾਣਕਾਰੀ ਦਿੰਦਿਆਂ ਹਕੂਮਤ ਸਿੰਘ ਵਾਲਾ ਕੈਂਪ ਦੇ ਇੰਚਾਰਜ ਇਕਬਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ—ਪਾਈਟ ਕੈਂਪ ਹਕੂਮਤ ਸਿੰਘ ਵਾਲਾ ਵੱਲੋਂ ਆ ਰਹੀ ਭਾਰਤੀ ਕੋਸਟ ਗਾਰਡ ਵਿੱਚ ਅਪਲਾਈ ਕਰਨ ਲਈ ਮਿਤੀ 19 ਜੂਨ 2021 ਤੋਂ 25 ਜੂਨ 2021 ਦੇ ਰੋਜ਼ਗਾਰ ਇਸ਼ਤਿਆਰ ਦੇ ਪੰਨਾ ਨੰ: 26 ਅਤੇ 27 ਤੋਂ ਜਾਣਕਾਰੀ ਪ੍ਰਾਪਤ ਕਰਕੇ ਆਨ ਲਾਈਨ ਅਪਲਾਈ ਕੀਤਾ ਜਾਵੇ ਅਤੇ ਅਪਲਾਈ ਕਰਨ ਤੋਂ ਬਾਅਦ ਜਿਲ੍ਹਾ ਫਿਰੋਜ਼ਪੁਰ, ਫਾਜਿਲਕਾ, ਮੁਕਤਸਰ, ਫਰੀਦਕੋਟ ਅਤੇ ਮੋਗਾ ਦੇ ਭਰਤੀ ਹੋਣ ਦੇ ਚਾਹਵਾਨ ਯੁਵਕ ਜਿਨ੍ਹਾਂ ਨੇ ਆਨ ਲਾਈਨ ਅਪਲਾਈ ਕੀਤਾ ਹੈ , ਉਹ ਆਪਣੀ ਰਜਿਸਟੇ੍ਰਸ਼ਨ ਲਈ 94638—31615, 70093—17626, 83601—63527 ਨੰਬਰਾਂ ਤੇ ਸਪੰਰਕ ਕਰਕੇ ਕਰਵਾ ਲੈਣ ।