ਪੰਜਾਬ ਸਰਕਾਰ ਸਰਬਪੱਖੀ ਵਿਕਾਸ ਲਈ ਵਚਨਬੱਧ- ਵਿਧਾਇਕ ਪਾਹੜਾ

ਘਰੇਲੂ ਬਿਜਲੀ ਖਪਤਕਾਰਾਂ ਨੂੰ ਦਿੱਤੀ ਵੱਡੀ ਰਾਹਤ
ਗੁਰਦਾਸਪੁਰ , 29 ਮਈ 2021  ਸ੍ ਬਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਅੰਦਰ ਸਰਬ ਪੱਖੀ ਵਿਕਾਸ ਕਰਵਾਉਣ ਲਈ ਵਚਨਬੱਧ ਹੈ, ਜਿਸ ਦੇ ਚੱਲਦਿਆ ਪੰਜਾਬ ਸਰਕਾਰ ਨੇ ਘਰੇਲੂ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ ਹੈ।
ਵਿਧਾਇਕ ਪਾਹੜਾ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਘਰੇਲੂ ਖਪਤਕਾਰਾਂ ਨੂੰ ਰਾਹਤ ਦਿੰਦੇ ਹੋਵੇ 50 ਪੈਸੇ ਤੋਂ 1 ਰੁਪਏ ਤੱਕ ਬਿਜਲੀ ਸਸਤੀ ਦੇਣ ਦਾ ਐਲਾਨ ਕੀਤਾ ਹੈ, ਸੂਬੇ ਦੇ ਬਿਜਲੀ ਖਪਤਕਾਰਾਂ ਨੂੰ ਵੱਡਾ ਲਾਭ ਮਿਲਿਆ ਹੈ।
ਵਿਧਾਇਕ ਪਾਹੜਾ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਨੇ ਕੋਵਿਡ-19 ਮਹਾਂਮਾਰੀ ਦੌਰਾਨ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਨਵੇਂ ਨਿਯਮਾਂ ਅਨੁਸਾਰ ਦੋ ਕਿੱਲੋ ਵਾਟ ਲਈ 0-100 ਯੂਨਿਟ 1 ਰੁਪਏ , ਦੋ ਕਿੱਲੋ ਵਾਟ ਲਈ 101-300 ਯੂਨਿਟ 50 ਪੈਸੇ, 2-7 ਕਿੱਲੋ ਵਾਟ ਤੱਕ 0-100 ਯੂਨਿਟ 75 ਪੈਸੇ ਅਤੇ 2-7 ਕਿੱਲੋ ਵਾਟ ਤੱਕ 50 ਪੈਸੇ ਬਿਜਲੀ ਸਸਤੀ ਹੋਈ ਹੈ।
ਵਿਧਾਇਕ ਪਾਹੜਾ ਨੇ ਗੁਰਦਾਸਪੁਰ ਹਲਕੇ ਦੇ ਵਿਕਾਸ ਕਾਰਜਾਂ ਦੀ ਗੱਲ ਕਰਦਿਆਂ ਕਿਹਾ ਕਿ ਪਿਛਲੇ 4 ਸਾਲ ਅੰਦਰ ਜਿੰਨੇ ਵਿਕਾਸ ਕਾਰਜ ਕੀਤੇ ਗਏ ਹਨ, ਉਹ ਪਿਛਲੀਆਂ ਸਰਕਾਰਾ ਕਈ ਸਾਲਾਂ ਵਿੱਚ ਨਹੀਂ ਕਰ ਸਕੀਆਂ । ਉਨ੍ਹਾਂ ਕਿਹਾ ਕਿ ਪਿੰਡਾਂ ਤੇ ਸ਼ਹਿਰਾਂ ਅੰਦਰ ਵਿਕਾਸ ਕਾਰਜ ਜੋਰਾਂ ਤੇ ਚੱਲ ਰਹੇ ਹਨ ਅਤੇ ਹਲਕੇ ਨੂੰ ਵਿਕਾਸ ਪੱਖੋ ਸੂਬੇ ਦਾ ਮੋਹਰੀ ਹਲਕਾ ਬਣਾਇਆ ਜਾਵੇਗਾ

 

Spread the love