ਨਵਾਂਸ਼ਹਿਰ, 10 ਜੂਨ 2021
ਪੰਜਾਬ ਸਰਕਾਰ ਵੱਲੋਂ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਪੰਜਾਬ ਦੇ ਨੌਜਵਾਨਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਡਾਟਾ ਸਾਇੰਸ ਕੋਰਸ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਨੋਡਲ ਅਫ਼ਸਰ ਹੁਨਰ ਵਿਕਾਸ ਮਿਸ਼ਨ ਅਮਰਦੀਪ ਸਿੰਘ ਬੈਂਸ ਨੇ ਦੱਸਿਆ ਕਿ ਇਹ ਕੋਰਸ ਆਈ. ਟੀ. ਆਈ ਰੂਪਨਗਰ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਦੇ ਸਹਿਯੋਗ ਨਾਲ ਆਨਲਾਈਨ ਕਰਵਾਇਆ ਜਾਵੇਗਾ। ਉਨਾਂ ਦੱਸਿਆ ਕਿ ਇਸ ਕੋਰਸ ਦੇ ਦੋ ਮਡਿਊਲ ਹੋਣਗੇ, ਜਿਨਾਂ ਵਿਚੋਂ ਪਹਿਲਾ ਮਡਿਊਲ ‘ਐਲ-2’ ਚਾਰ ਹਫ਼ਤਿਆਂ ਦਾ ਹੋਵੇਗਾ ਅਤੇ ਦੂਜਾ ਮਡਿਊਲ ‘ਐਲ-3’ ਚਾਰ ਹਫ਼ਤਿਆਂ ਦਾ ਹੋਵੇਗਾ। ਉਨਾਂ ਦੱਸਿਆ ਕਿ ਕੋਰਸ ਲਈ ਉਮੀਦਵਾਰ ਨੇ ਬਾਰਵੀਂ ਜਮਾਤ ਮੈਥ ਵਿਸ਼ੇ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ। ਉਨਾਂ ਕਿਹਾ ਕਿ ਵਿੱਦਿਅਕ ਯੋਗਤਾ ਪੂਰੀ ਕਰਦੇ ਜਿਹੜੇ ਨੌਜਵਾਨ ਇਹ ਕੋਰਸ ਕਰਨ ਦੇ ਚਾਹਵਾਨ ਹਨ, ਉਹ ਡੀ. ਪੀ. ਐਮ. ਯੂ ਟੀਮ ਦੇ ਸ਼ੰਮੀ ਠਾਕੁਰ, ਰਾਜ ਕੁਮਾਰ ਅਤੇ ਜਿੰਨੀ ਨਾਲ ਚੰਡੀਗੜ ਰੋਡ ’ਤੇ ਸਥਿਤ ਡੀ. ਸੀ ਕੰਪਲੈਕਸ ਦੀ ਤੀਜੀ ਮੰਜ਼ਿਲ ’ਤੇ ਕਮਰਾ ਨੰਬਰ 413 ਵਿਚ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਹੈਲਪਲਾਈਨ ਨੰਬਰ 83603-76675 ਉੱਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਅਮਰਦੀਪ ਸਿੰਘ ਬੈਂਸ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ)।
Home ਪੰਜਾਬ ਐਸ.ਬੀ.ਐੱਸ ਨਗਰ ਪੰਜਾਬ ਹੁਨਰ ਵਿਕਾਸ ਮਿਸ਼ਨ ਕਰਵਾਏਗਾ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਡਾਟਾ ਸਾਇੰਸ ਕੋਰਸ-ਬੈਂਸ