ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ਵਿਸ਼ਵ ਕੌਸ਼ਲ ਦਿਵਸ ਮਨਾਇਆ ਗਿਆ

bREAKING NEWS MAKHANI
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਗੁਰਪੁਰਬ ਦੇ ਸਬੰਧ ’ਚ 19 ਅਕਤੂਬਰ ਨੂੰ ਜ਼ਿਲ੍ਹਾ ਅੰਮ੍ਰਿਤਸਰ ‘ਚ ਛੁੱਟੀ ਦਾ ਐਲਾਨ

ਫਿਰੋਜ਼ਪੁਰ, 15 ਜੁਲਾਈ 2021
ਪੰਜਾਬ ਹੁਨਰ ਵਿਕਾਸ ਮਿਸ਼ਨ, ਫਿਰੋਜ਼ਪੁਰ ਵਲੋਂ ਵੱਖ ਵੱਖ ਹੁਨਰ ਸਿਖਲਾਈ ਕੇਂਦਰਾਂ ਵਿਚ ਵਿਸ਼ਵ ਕੌਸ਼ਲ ਦਿਵਸ ਮਨਾਇਆ ਗਿਆ। ਇਸ ਮੌਕੇ ਟ੍ਰੇਨਿੰਗ ਲੇ ਰਹੇ ਸਿਖਾਰਥੀਆ ਵਲੋਂ ਵੱਖ- ਵੱਖ ਸਕਿੱਲ ਮੁਕਾਬਲਿਆਂ ਵਿੱਚ ਸ਼ਮੂਲੀਅਤ ਕਰਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ।
ਇਸ ਵਿਚ ਪਲਿਕੈਂ ਮਨੇਜਮੈਂਟ ਸਰਵਿਸ, ਵਿਦਿਆ ਕੇਅਰ, ਲੋਰਦ ਗਣੇਸ਼ਾ ਇੰਸਟੀਚਿਊਟ, ਸੀ ਐਚ ਐਚ ਡੀ ਐਸ , ਸੈਨ ਓਵਰਸੀਜ਼, ਗੁਰੂ ਕ੍ਰਿਪਾ ਟਰੇਨਿੰਗ ਸੈਂਟਰ ਵੱਲੋਂ ਹਿੱਸਾ ਲਿਆ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਰੁਣ ਕੁਮਾਰ ਨੇ ਦੱਸਿਆ ਕਿ ਹੁਨਰ ਵਿਕਾਸ ਮਿਸ਼ਨ , ਬੇਰੋਜ਼ਗਾਰ ਨੌਜਵਾਨਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ,ਨੌਜਵਾਨ ਹੁਨਰ ਸਿੱਖ ਕੇ ਨੌਕਰੀ ਅਤੇ ਸਵੈ- ਰੋਜ਼ਗਾਰ ਦੇ ਅਵਸਰ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਵੱਧ ਤੋ ਵੱਧ ਹੁਨਰ ਸਿੱਖ ਕੇ ਰੋਜ਼ਗਾਰ ਪ੍ਰਾਪਤ ਕਰਨ।

Spread the love