ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਕਰਵਾਇਆ ਜਾਵੇਗਾ ਆਰਟੀਫੀਸਲ ਇੰਨਟੇਲੀਜੇਨਸੀ ਐਂਡ ਡਾਟਾ ਸਾਇੰਸ ਦਾ ਆੱਨਲਾਈਨ ਤੇ ਫਰੀ ਕੋਰਸ-ਡਿਪਟੀ ਕਮਿਸ਼ਨਰ

ਤਰਨ ਤਾਰਨ, 11 ਅਗਸਤ  2021
ਪੰਜਾਬ ਵਿੱਚ ਬੇਰੁਜਗਾਰੀ ਨੂੰ ਘਟਾਉਣ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ (ਪੀ. ਐੱਸ. ਡੀ. ਐੱਮ.) ਵੱਲੋਂ ਗਰੀਬ ਬੇਰੁਜਗਾਰ ਨੌਜਵਾਨ ਲੜਕੇ-ਲੜਕੀਆਂ ਲਈ ਮੁਫਤ ਕਿੱਤਾ ਮੁਖੀ ਕੋਰਸ ਕਰਵਾਏ ਜਾਂਦੇ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਵੱਲੋਂ ਦੱਸਿਆ ਗਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਅਤੇ ਆਈ. ਆਈ. ਟੀ. ਰੋਪੜ ਵੱਲੋਂ ਆਰਟੀਫੀਸਲ ਇੰਨਟੈਲੀਜੇਨਸੀ ਐਂਡ ਡਾਟਾ ਸਾਇੰਸ ਦਾ ਕੋਰਸ ਕਰਵਾਇਆ ਜਾਣਾ ਹੈ।ਇਹ ਕੋਰਸ ਫਰੀ ਅਤੇ ਆੱਨਲਾਈਨ ਕਰਵਾਇਆ ਜਾਵੇਗਾ।
ਉਹਨਾਂ ਦੱਸਿਆ ਕਿ ਇਸ ਕੋਰਸ ਨੂੰ ਕਰਨ ਲਈ ਬਾਰਵੀਂ ਜਮਾਤ ਹਿਸਾਬ ਵਿਸ਼ੇ ਨਾਲ ਪਾਸ ਕੀਤੀ ਹੋਣੀ ਲਾਜਮੀ ਹੈ।ਇਹ ਕੋਰਸ ਇਕ ਮਹੀਨੇ ਦਾ ਹੋਵੇਗਾ।ਇਸ ਕੋਰਸ ਨੂੰ ਕਰਨ ਲਈ ਪਹਿਲਾ ਆਪਣੇ ਆਪ ਨੂੰ ਆਈ. ਆਈ. ਟੀ. ਰੋਪੜ ਦੀ ਸਾਈਟ ਉੱਪਰ ਰਜਿਸਟਰ ਕਰਨਾ ਹੋਵੇਗਾ।ਇਸ ਕੋਰਸ ਨੂੰ ਰਜਿਸਟਰ ਕਰਨ ਦੀ ਆਖਰੀ ਮਿਤੀ 13 ਅਗਸਤ ਤੱਕ ਹੋਵੇਗੀ।
ਇਸ ਕੋਰਸ ਵਿੱਚ ਰਜਿਸਟਰ ਹੋਣ ਲਈ ਤੇ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਜਿਲ੍ਹਾ ਮੁਖੀ ਪੀ. ਐੱਸ. ਡੀ. ਐੱਮ. ਮਨਜਿੰਦਰ ਸਿੰਘ (7717302484, 9779231125) ਜਤਿੰਦਰ ਸਿੰਘ (8437970900) ਨਾਲ ਇਹਨਾਂ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Spread the love