ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਕਰਵਾਇਆ ਜਾਵੇਗਾ ਆਰਟੀਫੀਸ਼ਲ ਇੰਟੈਲੀਜੈਂਸ ਅਤੇ ਡਾਟਾ ਸਾਇੰਸ ਕੋਰਸ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ)

ਐਸ.ਏ.ਐਸ ਨਗਰ, 9 ਜੂਨ 2021
ਪੰਜਾਬ ਸਰਕਾਰ ਵੱਲੋਂ ਘਰ ਘਰ ਰੁਜਗਾਰ ਮਿਸ਼ਨ ਤਹਿਤ ਪੰਜਾਬ ਰਾਜ ਦੇ ਨੌਜਵਾਨਾ ਆਰਟੀਫੀਸ਼ਲ ਇੰਟੈਲੀਜੈਂਸ ਅਤੇ ਡਾਟਾ ਸਾਇੰਸ ਕ’ਰਸ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ । ਇਸ ਦੀ ਜਾਣਕਾਰੀ ਦਿੰਦਿਆ ਸ੍ਰੀ ਰਾਜੀਵ ਕੁਮਾਰ ਗੁਪਤਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੱਸਿਆ ਕਿ ਇਹ ਕੋਰਸ ਆਈਆਈਟੀ ਰੂਪਨਗਰ ਅਤੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਸਹਿਯੋਗ ਨਾਲ ਕਰਵਾਇਆ ਜਾਣਾ ਹੈ । ਇਸ ਕੋਰਸ ਦੇ ਦੇ ਮਡਿਊਲ ਹੋਣਗੇ । ਪਹਿਲਾ ਮਡਿਊਲ ਐਲ-2 ਜੋ ਕੇ ਚਾਰ ਹਫਤਿਆਂ ਦਾ ਹੋਵੇਗਾ ਅਤੇ ਦੂਜੀ ਮਡਿਊਲ ਐਲ-3 ਜੋ ਕੇ ਬਾਰਾਂ ਹਫਤਿਆਂ ਦਾ ਹੋਵੇਗਾ । ਇਹ ਕੋਰਸ ਲਈ ਉਮੀਦਵਾਰ ਨੇ ਬਾਰਵੀ ਕਲਾਸ ਮੈਥ ਵਿਸੇ ਦੇ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ। ਜੋ ਵਿਦਿਆਰਥੀ ਇਹ ਕੋਰਸ ਕਰਨਾ ਦੇ ਚਾਹਵਾਨ ਹਨ ਅਤੇ ਵਿਦਿਅਕ ਯੋਗਤਾ ਪੂਰੀ ਕਰਦੇ ਹਨ, ਉਹ ਜਿਲ੍ਹਾ ਮੁੱਖੀ ਪੰਜਾਬ ਸਕਿਲ ਡਿਵੈਲਪਮੈਂਟ ਮਿਸਨ ਸ੍ਰੀ ਗੁਰਪ੍ਰੀਤ ਸਿੰਘ 8872488853, ਜਗਪ੍ਰੀਤ ਸਿੰਘ 9216788884 ਨਾਲ ਸੰਪਰਕ ਕਰ ਸਕਦੇ ਹਨ । ਇਸ ਤੋਂ ਇਲਾਵਾ ਚਾਹਵਾਨ ਵਿਦਿਆਰਥੀ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਫੇਸਬੁੱਕ ਪੇਜ ਪੀਐਸਡੀਐਮ ਐਸ ਏ ਐਸ ਨਗਰ ਉਪਰ ਦਿੱਤੇ ਗਏ ਲਿੰਕ https://forms.gle/VxA79enrCUoE1aii6 ਨੂੰ ਕਲਿਕ ਕਰ ਕੇ ਆਪਣਾ ਨਾਮ ਦਰਜ ਕਰਵਾ ਸਕਦੇ ਹਨ।

Spread the love