ਪੰਚਾਇਤ ਨੇ ਦਿੱਤੀ 16 ਏਕੜ ਜਮੀਨ।
4.75 ਲੱਖ ਅਬਾਦੀ ਨੂੰ ਮਿਲੇਗੀ ਪੀਣ ਦਾ ਸਾਫ ਪਾਣੀ-ਸਾਗਰ ਸੇਤੀਆ ਏਡੀਸੀ ਡੀ
ਲੋਕਾਂ ਨੂੰ ਸਾਫ ਪਾਣੀ ਦੇਣ ਲਈ ਪੰਜਾਬ ਸਰਕਾਰ ਵਚਨਬੱਧ-ਸੰਦੀਪ ਜਾਖੜ
5.70 ਲੱਖ ਮੀਟਰ ਪਾਇਪ ਲਾਈਨ ਨਾਲ ਘਰ ਘਰ ਪੁੱਜੇਗਾ ਸਾਫ ਪਾਣੀ
ਫਾਜਿ਼ਲਕਾ, 16 ਅਗਸਤ,2021
ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਅਬੋਹਰ ਅਧੀਨ ਪੈਂਦੇ 122 ਪਿੰਡ ਅਤੇ 15 ਢਾਣੀਆਂ ਲਈ 68.00 ਐਮਐਲਡੀ ਸਮਰੱਥਾ ਦਾ ਨਹਿਰੀ ਪਾਣੀ ਤੇ ਅਧਾਰ ਜਲ ਸਪਲਾਈ ਪ੍ਰੋਜੈਕਟ ਪਿੰਡ ਪੱਤਰੇਵਾਲਾ ਵਿਖੇ ਬਣਾਉਣ ਦਾ ਰਾਹ ਪੱਧਰਾ ਹੋ ਗਿਆ ਹੈ। ਅਬੋਹਰ ਦੇ ਸੀਨਿਅਰ ਆਗੂ ਸ੍ਰੀ ਸੰਦੀਪ ਜਾਖੜ ਦੀ ਹਾਜਰੀ ਵਿਚ ਗ੍ਰਾਮ ਪੰਚਾਇਤ ਪੱਤਰੇਵਾਲਾ ਵੱਲੋਂ ਸਰਪੰਚ ਗੁਰਵਿੰਦਰ ਸਿੰਘ ਨੇ ਜਿ਼ਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸਾਗਰ ਸੇਤੀਆ ਨੂੰ ਪਿੰਡ ਦੀ ਜਮੀਨ ਇਸ ਪ੍ਰੋਜੈਕਟ ਲਈ ਦੇਣ ਦਾ ਮਤਾ ਸੌਂਪ ਦਿੱਤਾ ਹੈ।ਇਸ ਮੌਕੇ ਸ੍ਰੀ ਸਲਿੰਦਰ ਜਾਖੜ ਤੇ ਸ੍ਰੀ ਰਾਜੇਸ ਜਾਖੜ ਵੀ ਵਿਸੇਸ਼ ਤੌਰ ਤੇ ਹਾਜਰ ਸਨ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਸਾਫ ਪੀਣ ਵਾਲਾ ਪਾਣੀ ਦੇਣ ਦਾ ਇਹ ਨਿਵੇਕਲਾ ਪ੍ਰੋਜੈਕਟ ਸਾਬਕਾ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖੜ ਦੇ ਯਤਨਾਂ ਨਾਲ ਪ੍ਰਵਾਨ ਹੋਇਆ ਹੈ। ਇਸ ਮੌਕੇ ਸਰਪੰਚ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਪੰਚਾਂ ਮੋਹਨ ਲਾਲ, ਪਰਮਜੀਤ ਕੌਰ, ਅਮਰਜੀਤ ਕੌਰ, ਰਾਜੂ ਮਸੀਹ, ਕਿਰਨ ਕੌਰ, ਜਿੰਦਰ ਸਿੰਘ, ਪੂਰਨ ਰਾਮ ਸਮੇਤ ਪੰਚਾਇਤ ਨੇ ਇਲਾਕੇ ਵਿਚ ਇਹ ਵੱਡਾ ਪ੍ਰੋਜੈਕਟ ਸਥਾਪਿਤ ਕਰਨ ਲਈ ਪਿੰਡ ਦੀ 16 ਏਕੜ ਜਮੀਨ ਦੇਣ ਦਾ ਫੈਸਲਾ ਕੀਤਾ ਹੈ ਤਾਂ ਜ਼ੋ ਇਲਾਕੇ ਦੇ 122 ਪਿੰਡਾਂ ਦੀ ਹਜਾਰਾਂ ਦੀ ਅਬਾਦੀ ਨੂੰ ਸਾਫ ਪਾਣੀ ਦੇਣ ਦੇ ਇਸ ਪ੍ਰੋਜ਼ੈਕਟ ਵਿਚ ਪਿੰਡ ਪੱਤਰੇਵਾਲਾ ਯੋਗਦਾਨ ਦੇ ਸਕੇ।
ਇਸ ਮੌਕੇ ਸ੍ਰੀ ਸੰਦੀਪ ਜਾਖੜ ਨੇ ਕਿਹਾ ਕਿ ਪੀਣ ਵਾਲਾ ਸਾਫ ਪਾਣੀ ਹਰ ਇਕ ਨਾਗਰਿਕ ਦੀ ਜਰੂਰਤ ਹੈ ਅਤੇ ਇਹ ਪ੍ਰੋਜੈਕਟ ਇਸ ਸਰੱਹਦੀ ਇਲਾਕੇ ਦੀ ਸਭ ਤੋਂ ਵੱਡੀ ਸਮੱਸਿਆ ਦਾ ਸਥਾਈ ਹੱਲ ਕਰ ਦੇਵੇਗਾ।ਸ੍ਰੀ ਸ਼ਲਿੰਦਰ ਜਾਖੜ ਅਤੇ ਸ੍ਰੀ ਰਾਜੇਸ਼ ਜਾਖੜ ਨੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਦਾ ਵੀ ਧੰਨਵਾਦ ਕੀਤਾ ਜਿੰਨ੍ਹਾਂ ਨੇ ਇਸ ਪ੍ਰੋਜੈਕਟ ਲਈ ਸਾਰੀਆਂ ਅੜਚਨਾਂ ਦੂਰ ਕਰਵਾਈਆਂ।
ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਇਸ ਪ੍ਰੋਜੈਕਟ ਲਈ ਰਾਅ ਵਾਟਰ ਗੰਗ ਕੈਨਾਲ ਦੀ ਬੁਰਜੀ ਨੰਬਰ 332333 ਤੋਂ 37.00 ਕਿਊਸਿਕ ਲਿਆ ਜਾਣਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਜੈਕਟ ਰਾਹੀਂ 475124 ਜੀਅ ਨੂੰ ਸਾਫ ਸੁਥਰਾ ਪੀਣ ਯੋਗ ਪਾਣੀ ਮੁਹੱਈਆਂ ਕਰਵਾਇਆ ਜਾਵੇਗਾ । ਇਸ ਪ੍ਰੋਜੈਕਟ ਲਈ 68.00 ਐਮ.ਐਲ.ਡੀ. ਕਪੈਸਿਟੀ ਦਾ ਵਾਟਰ ਟ੍ਰੀਟਮੈਂਲ ਪਲਾਂਟ ਲਗਾਇਆ ਜਾਵੇਗਾ ।
ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਸ੍ਰੀ ਰਜਨੀਸ਼ ਨਾਰੰਗ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪ੍ਰਸ਼ਾਸਕੀ ਪ੍ਰਵਾਨਗੀ ਪ੍ਰਾਪਤ ਹੋ ਚੁੱਕੀ ਹੈ ।ਪ੍ਰੋਜੈਕਟ ਲਈ ਗ੍ਰਾਮ ਪੰਚਾਇਤ ਵਲੋਂ ਦਿੱਤੀ ਗਈ ਜਗ੍ਹਾਂ ਤੋਂ ਗੰਗ ਕੈਨਾਲ ਤੋਂ 3650 ਮੀਟਰ ਦੀ ਦੂਰੀ ਤੇ ਪਿੰਡ ਪੱਤਰੇਵਾਲਾ ਤੋਂ ਪਿੰਡ ਆਜਮਵਾਲਾ ਦੇ ਕੱਚੇ ਰਸਤੇ ਤੇ ਪੈਂਦੀ ਹੈ। ਇਸ ਪ੍ਰੋਜੈਕਟ ਲਈ ਆਰ.ਸੀ.ਸੀ. ਐਸ.ਐਂਡ.ਐਸ. ਟੈਂਕ 222 ਮੀਟਰ ਗੁਣਾ 175 ਮੀਟਰ ਅਤੇ ਵਰਕਿੰਗ ਡੈਪਥ 3.50 ਮੀਟਰ ਦਾ ਪ੍ਰੋਪੋਜ ਕਰਕੇ ਕਪੈਸਿਟੀ 136000 ਕਿਊਬਿਕ ਮੀਟਰ ਬਣਦੀ ਹੈ। ਇਸ ਤੋਂ ਇਲਾਵਾ 4 ਨੰਬਰ ਕਲੀਅਰ ਵਾਟਰ ਟੈਂਕ, ਰਾਅ ਵਾਟਰ ਸੰਪ, ਕਲੀਅਰ ਵਾਟਰ ਸੰਪ ਪੰਪ ਚੈਂਬਰ, ਰੈਪਿਡ ਸੈਡ ਟ੍ਰੀਟਮੈਂਟ ਪਲਾਂਟ 68.00 ਐਮ.ਐਲ.ਡੀ. ਆਫਿਸ ਬਿਲਡਿੰਗ ਮੈਨ ਗੇਟ ਅਤੇ ਬਾਊਂਡਰੀ ਵਾਲ ਬਣਾਉਣ ਦੀ ਵਿਵਸਥਾ ਕੀਤੀ ਗਈ ਹੈ। ਇਸ ਜਗ੍ਹਾਂ ਤੋਂ ਬਾਕੀ ਸਾਰੇ 122 ਪਿੰਡ ਅਤੇ 15 ਨੰਬਰ ਢਾਣੀਆਂ ਨੂੰ ਟਰਾਂਸਮਿਸ਼ਨ ਸਿਸਟਮ ਰਾਹੀਂ 570129 ਮੀਟਰ ਡੀ.ਆਈ./ਕਲਾਸ 7 ਪਾਈਪ ਪਾਉਣ ਦੀ ਵਿਵਸਥਾ ਕੀਤੀ ਗਈ ਹੈ, ਜਿਸ ਰਾਹੀਂ ਪਿੰਡਾਂ ਦੇ ਪਹਿਲਾਂ ਜਾਂ ਨਵੇਂ ਬਣਨ ਵਾਲੇ ਵਾਟਰ ਵਰਕਸਾਂ ਰਾਹੀਂ ਪੀਣ ਦਾ ਪਾਣੀ ਘਰ ਘਰ ਤੱਕ ਪੁੱਜ਼ਦਾ ਕੀਤਾ ਜਾਵੇਗਾ।