ਫਿਰੋਜ਼ਪੁਰ 10 ਸਤੰਬਰ 2021
ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਦੇ ਤਹਿਤ ਡਾ: ਰਜਿੰਦਰ ਅਰੌੜਾ ਸਿਵਲ ਸਰਜਨ, ਫਿਰੋਜ਼ਪਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਡਾ:ਸੱਤਪਾਲ ਭਗਤ ਡੈਜੀਗਨੇਟਿਡ ਅਫਸਰ (ਫੂਡ ਸੇਫਟੀ) ਅਤੇ ਸ਼੍ਰੀ ਹਰਵਿੰਦਰ ਸਿੰਘ ਫੂਡ ਸੇਫਟੀ ਅਫਸਰ ਵੱਲੋਂ ਤੰਬਾਕੂ ਐਕਟ 2003 ਅਧੀਨ ਫਿਰੋਜ਼ਪੁਰ ਛਾਉਣੀ ਦੇ ਬੱਸ ਸਟੈਂਡ ਵਿਖੇ ਤੰਬਾਕੂ ਦੇ 12 ਚਲਾਨ ਕੱਟੇ ਗਏ। ਉਨ੍ਹਾਂ ਦੱਸਿਆ ਕਿ ਇਹ ਚਲਾਨ ਪਬਲਿਕ ਪਲੇਸਾਂ ਤੇ ਸਰੇਆਮ ਸਿਗਰਟ/ਤੰਬਾਕੂ ਪੀਣ ਵਾਲਿਆਂ ਦੇ ਅਤੇ ਖੁੱਲ੍ਹੇ ਵਿੱਚ ਤੰਬਾਕੂ ਵੇਚਣ ਵਾਲੇ ਦੁਕਾਨਦਾਰ ਦੇ ਕੱਟੇ ਗਏ ਹਨ।ਉਨ੍ਹਾਂ ਕਿਹਾ ਕਿ ਕਰਿਆਨਾਂ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਤੇ ਤੰਬਾਕੂ ਵੇਚਣ ਦੀ ਮਨਾਹੀ ਹੈ।ਇਸ ਤੋਂ ਇਲਾਵਾ ਉਨ੍ਹਾਂ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਕਿ ਦੁਕਾਨਦਾਰ ਸਾਫ-ਸਫਾਈ ਵੱਲ ਖਾਸ ਧਿਆਨ ਦੇਣ ਅਤੇ ਆਪਣੀ ਦੁਕਾਨ ਵਿੱਚ ਨੋ ਤੰਬਾਕੂ ਦੇ ਬੋਰਡ ਲਗਵਾਉਣ। ਉਨ੍ਹਾਂ 18 ਸਾਲ ਦੀ ਉਮਰ ਤੋਂ ਘੱਟ ਉਮਰ ਵਾਲੇ ਬੱਚਿਆ ਨੂੰ ਨਸ਼ੀਲੇ ਪਦਾਰਥ ਦੇਣ ਤੋ ਇਨਕਾਰੀ ਕਰਨ ਦੀ ਵੀ ਹਦਾਇਤ ਕੀਤੀ।