ਫੂਡ ਸੇਫਟੀ ਵਿਭਾਗ ਫਿਰੋਜ਼ਪੁਰ ਵੱਲੋਂ ਮੋਗਾ ਰੋਡ ਫਿਰੋਜ਼ਪੁਰ ਛਾਉਣੀ ਵਿਖੇ ਸਥਾਪਿਤ ਇੱਕ ਆਰੋ ਪਲਾਟ ਦੀ ਅਚਨਚੇਤ ਚੈਕਿੰਗ

ਫਿਰੋਜ਼ਪੁਰ 4 ਅਗਸਤ 2021 ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਦੇ ਤਹਿਤ ਸਿਵਲ ਸਰਜਨ, ਫਿਰੋਜ਼ਪਰ ਡਾ: ਰਜਿੰਦਰ ਅਰੌੜਾ ਦੇ ਦਿਸ਼ਾ ਨਿਰਦੇਸ਼ਾ ਅਧੀਨ ਡੈਜੀਗਨੇਟਿਡ ਅਫਸਰ ਫੂਡ ਸੇਫਟੀ ਡਾ:ਸੱਤਪਾਲ ਭਗਤ ਅਤੇ ਸ਼੍ਰੀ ਹਰਵਿੰਦਰ ਸਿੰਘ ਫੂਡ ਸੇਫਟੀ ਅਫਸਰ ਵੱਲੋਂ ਮੋਗਾ ਰੋਡ ਫਿਰੋਜ਼ਪੁਰ ਛਾਉਣੀ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ ਜਿਥੇ ਇੱਕ ਆਰੋ ਪਲਾਟ ਪਾਇਆ ਗਿਆ ਤੇ ਪਾਣੀ ਦੇ ਸੀਲਡ ਗਲਾਸ ਅਤੇ ਪਾਣੀ ਦੀਆਂ ਸੀਲਡ ਬੋਤਲਾਂ ਵੱਖ-ਵੱਖ ਬਰਾਂਡ ਦੇ ਨਾਵਾਂ ਤੇ ਭਰੀਆਂ ਹੋਈਆਂ ਪਾਈਆਂ ਗਈਆਂ ਹਨ ਜਿਸ ਦੌਰਾਨ ਪਲਾਟ ਦੇ ਮਾਲਕ ਦੀ ਪੜਤਾਲ ਕੀਤੀ ਗਈ ਤਾਂ ਕੋਈ ਵੀ ਵਿਅਕਤੀ ਨਹੀਂ ਪਾਇਆ ਗਿਆ ਆਸ-ਪਾਸ ਪੁੱਛਣ ਤੇ ਵੀ ਕੋਈ ਹਾਜਰ ਨਹੀਂ ਹੋਇਆ। ਸਿਹਤ ਵਿਭਾਗ ਨੇ ਆਪਣੀ ਕਾਰਵਾਈ ਅਮਲ ਵਿੱਚ ਲਿਆਉਦੇ ਹੋਏ ਆਰੋ ਪਲਾਟ ਨੂੰ ਸ਼ੱਕ ਦੇ ਅਧਾਰ ਤੇ ਸੀਲ ਕਰ ਦਿੱਤਾ ਹੈ।
ਆਮ ਜਨਤਾ ਨੂੰ ਜਾਗਰੂਕ ਕਰਨ ਲਈ ਫੂਡ ਸੇਫਟੀ ਅਫਸਰ ਸ਼੍ਰੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਪਾਣੀ ਦੀ ਕੋਈ ਵੀ ਪੈਕਿੰਗ ਲੈਣ ਤੇ ਆਈ.ਐਸ.ਆਈ/ ਬੀ.ਆਈ.ਐਸ ਮਾਰਕਾ ਅਤੇ ਐਫ.ਐਸ.ਐਸ.ਆਈ ਮਾਰਕਾ ਜਰੂਰ ਚੈੱਕ ਕੀਤਾ ਜਾਵੇ।ਤਾਂ ਜੋ ਸ਼ੁੱਧ ਪਾਣੀ ਹੋਣ ਦਾ ਪ੍ਰਮਾਣ ਮਿਲ ਸਕੇ ਅਤੇ ਆਪਣੀ ਸਿਹਤ ਦਾ ਖਿਆਲ ਰੱਖਿਆ ਜਾਵੇ।

Spread the love