ਫੂਡ ਸੇਫਟੀ ਵਿਭਾਗ ਵੱਲੋਂ ਖਾਣ ਪੀਣ ਪਦਾਰਥ ਵੇਚਣ ਵਾਲੀਆਂ ਵੀ 20  ਦੁਕਾਨਾਂ ਦੇ ਸੈਂਪਲ ਭਰੇ

Food Safety Officer
ਫੂਡ ਸੇਫਟੀ ਵਿਭਾਗ ਵੱਲੋਂ ਖਾਣ ਪੀਣ ਪਦਾਰਥ ਵੇਚਣ ਵਾਲੀਆਂ ਵੀ 20  ਦੁਕਾਨਾਂ ਦੇ ਸੈਂਪਲ ਭਰੇ
ਰੂਪਨਗਰ, 30 ਅਗਸਤ 2024
ਮੋਰਿੰਡਾ ਵਿਖੇ ਹੈਜ਼ਾ/ਡਾਇਰੀਆ ਦੇ ਕੇਸਾਂ ਕਰਕੇ ਇਹ ਸਪੈਸ਼ਲ ਚੈਕਿੰਗ ਮੁਹਿੰਮ ਫੂਡ ਸੇਫਟੀ ਵਿਭਾਗ ਵੱਲੋਂ ਚਲਾਈ ਗਈ ਹੈ। ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਦੇ ਨਿਰਦੇਸ਼ਾਂ ਤਹਿਤ ਡਾਕਟਰ ਡਾਕਟਰ ਤਰਸੇਮ ਸਿੰਘ ਦੀ ਰਹਿਨੁਮਾਈ ਹੇਠ ਇਸ ਟੀਮ ਵਿੱਚ ਏ.ਐਫ ਸੀ  ਹਰਪ੍ਰੀਤ ਕੌਰ, ਫੂਡ ਸੇਫਟੀ ਅਫਸਰ ਸਿਮਰਨਜੀਤ ਸਿੰਘ ਗਿੱਲ ਅਤੇ ਦਿਨੇਸ਼ਜੋਤ ਵਾਲੀਆ ਦੀ ਟੀਮ ਵੱਲੋਂ ਚੈਕਿੰਗ ਦੌਰਾਨ ਮੋਰਿੰਡਾ ਵਿਖੇ ਵੱਖ-ਵੱਖ ਖਾਣ ਪੀਣ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਜਿਸ ਦੌਰਾਨ ਟੀਮ ਵੱਲੋਂ ਖਾਣ ਪੀਣ ਵਾਲੀਆਂ ਵਸਤਾਂ ਦੇ ਕੁੱਲ 20 ਸੈਂਪਲ ਭਰੇ ਗਏ। ਇਨ੍ਹਾਂ ਸੈਂਪਲਾਂ ਨੂੰ ਨਿਰੀਖਣ ਲਈ ਫੂਡ ਐਨਾਲਿਸਟ ਲੈਬ ਵਿੱਚ ਭੇਜ ਦਿੱਤਾ ਗਿਆ ਹੈ। ਇਨ੍ਹਾਂ ਦੀ ਰਿਪੋਰਟ ਆਉਣ ਉਪਰੰਤ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
 ਖਾਣ ਪੀਣ ਵਾਲੀਆਂ ਵਸਤਾਂ ਜਿਵੇਂ ਫਾਸਟ ਫੂਡ, ਢਾਬੇ, ਰੈਸਟੋਰੈਂਟ, ਰੇਹੜੀਆਂ ਜਿਨ੍ਹਾਂ ਵਿੱਚ ਗੋਲ ਗੱਪੇ, ਚਾਟ, ਟਿੱਕੀ, ਸਮੋਸਾ, ਛੋਲੇ ਭਟੂਰੇ, ਕੁਲਚੇ, ਬਰਗਰ, ਪੀਜ਼ਾ, ਮੋਮੋਸ ਆਦਿ ਦੀ ਲਗਾਤਾਰ ਚੈਕਿੰਗ ਕਰਕੇ ਫੂਡ ਸੈਂਪਲਿੰਗ ਕੀਤੀ ਜਾ ਰਹੀ ਹੈ। ਇਨ੍ਹਾਂ ਦੁਕਾਨਾਂ ਨੂੰ ਸਾਫ਼ ਅਤੇ ਪੀਣ ਯੋਗ ਪਾਣੀ ਹੀ ਵਰਤਣ ਦੀ ਹਦਾਇਤ ਕੀਤੀ ਗਈ।
ਟੀਮ ਵੱਲੋ ਦੁਕਾਨਦਾਰ ਨੂੰ ਖਾਣ ਪੀਣ ਦਾ ਸਮਾਨ ਬਣਾਉਣ/ ਵੇਚਣ ਸਟੋਰ ਕਰਨ ਲਈ ਸਾਫ਼ ਅਤੇ ਪੀਣ ਯੋਗ ਪਾਣੀ ਵਰਤਣ ਦੀ ਹੀ ਹਦਾਇਤ ਕੀਤੀ ਗਈ। ਇਸ ਤੋਂ ਇਲਾਵਾ ਗਾਹਕਾਂ ਨੂੰ ਖਾਣਾ ਸਰਵ ਕਰਨ ਲਈ ਵੀ ਸਾਫ ਅਤੇ ਪੀਣ ਯੋਗ ਪਾਣੀ ਹੀ ਦੇਣ ਬਾਰੇ ਕਿਹਾ ਗਿਆ। ਉਨ੍ਹਾਂ ਨੂੰ ਖਾਣਾ ਬਣਾਉਣ ਵਾਲੇ ਸਥਾਨ ਨੂੰ ਸਾਫ ਸੁਥਰਾ ਰੱਖਣ, ਪ੍ਰੋਪਰ ਡਰੈੱਸ ਕੋਡ ਪਾਉਣ, ਵਰਕਰਾਂ ਦੀ ਨਿੱਜੀ ਸਫਾਈ ਵੱਲ ਧਿਆਨ ਦੇਣ ਜਿਵੇਂ ਨਹੁੰ ਕੱਟਣ, ਹੱਥ ਧੋਣ, ਦਸਤਾਨੇ ਅਤੇ ਕੈਪ ਪਾਉਣ ਬਾਰੇ ਕਿਹਾ ਗਿਆ।
ਉਹਨਾ ਨੇ ਆਮ ਜਨਤਾ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਘਰ ਦਾ ਬਣਿਆ ਤਾਜ਼ਾ ਅਤੇ ਸਾਫ਼ ਸੁਥਰਾ ਖਾਣਾ ਹੀ ਖਾਣ ਅਤੇ ਬਾਰਿਸ਼ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਬਾਹਰ ਦਾ ਬਣਿਆ ਖਾਣਾ ਖਾਣ ਤੋਂ ਗੁਰੇਜ ਕਰਨ। ਪਾਣੀ ਨੂੰ ਉਬਾਲ ਕੇ ਪੀਤਾ ਜਾਵੇ। ਪੀਣ ਲਈ ਸਾਫ਼ ਅਤੇ ਪੀਣ ਯੋਗ ਪਾਣੀ ਹੀ ਵਰਤਿਆ ਜਾਵੇ। ਘਰਾਂ ਵਿੱਚ ਵੀ ਖਾਣਾ ਬਣਾ ਕੇ ਸਟੋਰ ਨਾ ਕੀਤਾ ਜਾਵੇ ਤੇ ਤਾਜ਼ਾ ਖਾਣਾ ਬਣਾ ਕੇ ਹੀ ਖਾਧਾ ਜਾਵੇ।
Spread the love