ਫੌਜ ਦੀ ਭਰਤੀ ਲਈ ਕਾਮਨ ਐਂਟਰੈਂਸ ਐਗਜਾਮ (ਸੀ.ਈ.ਈ.) ਮੁਲਤਵੀ

ਖਾਲਸਾ ਕਾਲਜ਼ ਵਿਖੇ 25 ਜੁਲਾਈ ਨੂੰ ਹੋਣਾ ਸੀ ਐਗਜ਼ਾਮ
ਲੁਧਿਆਣਾ, 23 ਜੁਲਾਈ 2021 ਡਾਇਰੈਕਟਰ ਫੌਜ ਭਰਤੀ ਕਰਨਲ ਸਜੀਵ ਐਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖਾਲਸਾ ਕਾਲਜ਼ (ਲੜਕੀਆਂ), ਸਿਵਲ ਲਾਈਨਜ਼, ਲੁਧਿਆਣਾ ਵਿਖੇ 25 ਜੁਲਾਈ, 2021 ਨੂੰ ਹੋਣ ਵਾਲੇ ਕਾਮਨ ਐਂਟਰੈਂਸ ਐਗਜਾਮ (ਸੀ.ਈ.ਈ.) ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਲੁਧਿਆਣਾ, ਮੋਗਾ, ਰੂਪਨਗਰ ਅਤੇ ਐਸ.ਏ.ਐਸ. ਨਗਰ (ਮੁਹਾਲੀ) ਜ਼ਿਲ੍ਹਿਆਂ ਦੇ ਉਮੀਦਵਾਰ ਨੂੰ ਏ.ਐਸ. ਕਾਲਜ਼ ਖੰਨਾ ਵਿਖੇ 07 ਦਸੰਬਰ 2020 ਤੋਂ 20 ਦਸੰਬਰ, 2020 ਤੱਕ ਫੌਜ ਦੀ ਭਰਤੀ ਰੈਲੀ ਤੋਂ ਬਾਅਦ ਡਾਕਟਰੀ ਤੌਰ ‘ਤੇ ਤੰਦਰੁਸਤ ਘੋਸ਼ਿਤ ਕੀਤਾ ਗਿਆ ਸੀ, ਜਿਨ੍ਹਾਂ ਲਈ ਕਾਮਨ ਐਂਟਰੈਸ ਐਗਜਾਮ (ਸੀ.ਈ.ਈ.) 25 ਜੁਲਾਈ, 2021 ਨੂੰ ਤਹਿ ਕੀਤਾ ਗਿਆ ਸੀ।
ਕਰਨਲ ਸਜੀਵ ਐਨ ਨੇ ਦੱਸਿਆ ਕਿ ਭਾਰੀ ਬਾਰਿਸ਼ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕੋਵਿਡ ਦੀ ਸਥਿਤੀ ਕਾਰਨ ਇਹ ਐਗਜਾਮ ਮੁਲਤਵੀ ਕਰ ਦਿੱਤਾ ਗਿਆ ਹੈ।
ਸੀ.ਈ.ਈ. ਲਈ ਨਵੀਂਆਂ ਤਰੀਕਾਂ ਬਾਰੇ ਬਾਅਦ ਵਿਚ ਸੂਚਿਤ ਕੀਤਾ ਜਾਵੇਗਾ। ਉਮੀਦਵਾਰਾਂ ਨੂੰ ਫੌਜ ਦੀ ਭਰਤੀ ਦਫਤਰ, ਲੁਧਿਆਣਾ ਤੋਂ ਸੀ.ਈ.ਈ. ਲਈ ਨਵੇਂ ਦਾਖਲਾ ਕਾਰਡ ਪ੍ਰਾਪਤ ਕਰਨ ਲਈ ਵੀ ਸੂਚਿਤ ਕਰ ਦਿੱਤਾ ਜਾਵੇਗਾ। ਉਮੀਦਵਾਰਾਂ ਨੂੰ ਇਹ ਵੀ ਅਪੀਲ ਕੀਤੀ ਜਾਂਦੀ ਹੈ ਕਿ ਤਾਜਾ ਜਾਣਕਾਰੀ ਲਈ ਵੈਬਸਾਈਟ www.joinindianarmy.nic.in ਨਾਲ ਜੁੜੇ ਰਹਿਣ।

Spread the love