ਫੱਗਣ ਮਾਜਰਾ ਵਿਖੇ ਹੁਨਰ ਨਿਰਮਾਣ ਅਤੇ ਰੁਜ਼ਗਾਰ ਯੋਜਨਾਵਾਂ ਸਬੰਧੀ ਜਾਗਰੂਕਤਾ ਕੈਂਪ ਲਗਾਇਆ

ਪਟਿਆਲਾ, 17 ਅਗਸਤ 2021
ਐੱਸ.ਡੀ.ਜੀ. ਕੋਆਰਡੀਨੇਸ਼ਨ ਸੈਂਟਰ, ਪਲਾਨਿੰਗ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਜ਼ਿਲ੍ਹਾ ਰੁਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਬਿਊਰੋ, ਪਟਿਆਲਾ ਜ਼ਿਲ੍ਹਾ ਪਟਿਆਲਾ ਦੇ ਫੱਗਣ ਮਾਜਰਾ ਵਿਖੇ ਹੁਨਰ ਵਿਕਾਸ ਅਤੇ ਰੁਜ਼ਗਾਰ ਸਕੀਮਾਂ ਬਾਰੇ ਜਾਗਰੂਕਤਾ ਕੈਂਪ ਲਗਾਇਆ ਹੈ। ਜ਼ਿਕਰਯੋਗ ਹੈ ਕਿ ਐੱਸ.ਡੀ.ਜੀ. ਕੋਆਰਡੀਨੇਸ਼ਨ ਸੈਂਟਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਸਹਾਇਤਾ ਨਾਲ ਪਟਿਆਲਾ ਦੇ ਪੰਜ ਪਿੰਡ ਚੁਣੇ ਗਏ ਸਨ, ਫੱਗਣ ਮਾਜਰਾ ਉਹਨਾਂ ਵਿਚੋਂ ਇਕ ਹੈ।
ਇਸ ਕੈਂਪ ਵਿਚ ਲਗਭਗ 40-50 ਨੌਜਵਾਨ ਲੜਕੀਆਂ ਅਤੇ ਲੜਕਿਆਂ ਨੇ ਭਾਗ ਲਿਆ। ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਪਟਿਆਲਾ ਤੋਂ ਕੈਰੀਅਰ ਕਾਊਂਸਲਰ ਰੂਪਸੀ ਪਾਹੂਜਾ ਨੇ ਦੱਸਿਆ ਕਿ ਕੈਂਪ ਦਾ ਮੁੱਖ ਉਦੇਸ਼ ਡੀ.ਬੀ.ਈ.ਈ. ਅਤੇ ਪੀ.ਐਸ.ਡੀ.ਐਮ ਦੁਆਰਾ ਮੁਹੱਈਆ ਕਰਵਾਈਆਂ ਜਾ ਰਹੀਆਂ ਵੱਖ-ਵੱਖ ਸੇਵਾਵਾਂ ਜਿਵੇਂ ਕਿ ਬੇਰੁਜ਼ਗਾਰ ਨੌਜਵਾਨਾਂ ਦੀ ਰਜਿਸਟ੍ਰੇਸ਼ਨ, ਕਰੀਅਰ ਕਾਊਂਸਲਿੰਗ, ਵੱਖ -ਵੱਖ ਹੁਨਰ ਸਿਖਲਾਈਆਂ, ਸਰਕਾਰੀ ਵਿਭਾਗਾਂ ਅਤੇ ਏਜੰਸੀਆਂ ਦੀਆਂ ਸਕੀਮਾਂ ਬਾਰੇ ਜਾਣਕਾਰੀ, ਪਲੇਸਮੈਂਟ ਕੈਂਪ ਅਤੇ ਜ਼ਿਲਿਆਂ ਵਿੱਚ ਲਗਾਏ ਜਾ ਰਹੇ ਰੋਜ਼ਗਾਰ ਮੇਲੇ, ਸਵੈ-ਰੁਜ਼ਗਾਰ ਯੋਜਨਾਵਾਂ ਅਤੇ ਫੋਰਨ ਕਾਊਂਸਲਿੰਗ ਦੇ ਸੰਬੰਧ ਵਿੱਚ ਜਾਗਰੂਕ ਕਰਨਾ ਤੇ ਇਹਨਾਂ ਭਾਗ ਲੈਣ ਵਾਲਿਆਂ ਨੂੰ ਵਿਭਾਗ ਦੁਆਰਾ ਚਲਾਈਆਂ ਜਾ ਰਹੀਆਂ ਸੇਵਾਵਾਂ ਵਿਚ ਐਨਰੋਲ ਕਰਾ ਕੇ ਨੌਜਵਾਨਾਂ ਨੂੰ ਲਾਭ ਪਹੁੰਚਣਾ ਹੈ।
ਪੀ.ਐਸ.ਡੀ.ਐਮ ਤੋਂ ਇੰਦਰਦੀਪ ਨੇ ਭਾਗ ਲੈਣ ਵਾਲੇ ਨੌਜਵਾਨਾਂ ਨੂੰ ਪੀ.ਐਸ.ਡੀ.ਐਮ ਵਿਭਾਗ ਦੁਆਰਾ ਚਲਾਏ ਜਾ ਰਹੇ ਮੁਫ਼ਤ ਕੋਰਸਾਂ ਬਾਰੇ ਜਾਣੂ ਕਰਾਦਿਆਂ ਇਹਨਾਂ ਵਿਚ ਐਨਰੋਲ ਹੋਣ ਲਈ ਕਿਹਾ, ਤਾਂ ਕਿ ਚੰਗੀ ਸਿੱਖਿਆ ਤੇ ਹੁਨਰ ਲੈ ਕੇ ਚੰਗਾ ਰੋਜ਼ਗਾਰ ਮਿਲ ਸਕੇ। ਅਖ਼ੀਰ ਵਿਚ ਫੱਗਣ ਮਾਜਰਾ ਦੇ ਸਰਪੰਚ ਸਰਦਾਰ ਸੁਖਵਿੰਦਰ ਸਿੰਘ ਨੇ ਇਸ ਕੈਂਪ ਦੇ ਆਯੋਜਨ ਲਈ ਜ਼ਿਲ੍ਹਾ ਪ੍ਰਸ਼ਾਸਨ, ਜ਼ਿਲ੍ਹਾ ਰੁਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਬਿਊਰੋ, ਪਟਿਆਲਾ ਅਤੇ ਐਸ ਡੀ ਜੀ ਕੋਆਰਡੀਨੇਸ਼ਨ ਸੈਂਟਰ, ਪਲਾਨਿੰਗ ਵਿਭਾਗ ਪੰਜਾਬ ਸਰਕਾਰ, ਦਾ ਧੰਨਵਾਦ ਕਰਦਿਆਂ ਇਸ ਕੈਂਪ ਤੋਂ ਨੌਜਵਾਨਾਂ ਦੇ ਲਈ ਹੋਣ ਵਾਲੇ ਫ਼ਾਇਦਿਆਂ ਬਾਰੇ ਦੱਸਿਆ। ਇਸ ਕੈਂਪ ਵਿਚ ਨੌਜਵਾਨ ਲੜਕੀਆਂ ਅਤੇ ਲੜਕਿਆਂ ਤੋਂ ਇਲਾਵਾ ਡੀਬੀਈਈ, ਪੀਐਸਡੀਐਮ ਅਤੇ ਐਸਡੀਜੀ ਸੈੱਲ ਪਟਿਆਲਾ ਦੇ ਅਫ਼ਸਰ, ਫੱਗਣ ਮਾਜਰਾ ਪੰਚਾਇਤ ਦੇ ਪੰਚ, ਆਸ਼ਾ ਵਰਕਰ, ਕਈ ਅਧਿਆਪਕ ਅਤੇ ਸਥਾਨਕ ਲੋਕ ਹਾਜ਼ਰ ਸਨ।

Spread the love