ਬਰੀਲੀਐਂਟ ਕਾਲਜ ਆਫ ਐਜੂਕੇਸ਼ਨ ਬਾਹਮਣੀ ਵਾਲਾ ਦੇ ਭਾਵੀ ਆਧਿਆਪਕਾਂ ਨੂੰ ਨੈਸ ਸਬੰਧੀ ਟ੍ਰੇਨਿੰਗ ਦਿੱਤੀ

ਫਾਜ਼ਿਲਕਾ 27 ਅਗਸਤ 2021
ਭਾਰਤ ਸਰਕਾਰ ਵੱਲੋਂ ਪੂਰੇ ਦੇਸ ਵਿੱਚ 12 ਨਵੰਬਰ 2021 ਨੂੰ ਨੈਸ਼ਨਲ ਅਚੀਵਮੈਂਟ ਸਰਵੇਖਣ ਨੈਸ ਦੀ ਪ੍ਰੀਖਿਆ ਆਯੋਜਿਤ ਕੀਤੀ ਜਾ ਰਹੀ ਹੈ। ਸਿੱਖਿਆ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਸ਼੍ਰੀ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ਵਿੱਚ ਸਿੱਖਿਆ ਵਿਭਾਗ ਪੰਜਾਬ ਵੱਲੋਂ ਵੱਡੇ ਪੱਧਰ `ਤੇ ਇਸ ਵਕਾਰੀ ਪ੍ਰੀਖਿਆ ਦੀਆ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਇਸ ਪ੍ਰੋਗਰਾਮ ਤਹਿਤ ਜਿਲ੍ਹਾ ਫਾਜਿਲਕਾ ਵਿੱਚ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਅਤੇ ਸਕੈਂਡਰੀ ਡਾ ਸੁਖਵੀਰ ਸਿੰਘ ਬੱਲ ਨੈਸਨਲ ਅਵਾਰਡੀ ਅਤੇ ਉੱਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਦੀ ਅਗਵਾਈ ਵਿੱਚ ਸਮੂਹ ਅਧਿਆਪਕਾਂ ਦੀ ਟ੍ਰੇਨਿੰਗ ਕਰਵਾਉਣ ਤੋਂ ਬਾਅਦ ਹੁਣ ਈਟੀਟੀ ਬੈਚ 2019 -21 ਦੂਸਰੇ ਸਾਲ ਦੇ ਸਿੱਖਿਆਰਥੀਆਂ ਜੋ ਆਪਣੀ ਟੀਚਿੰਗ ਪ੍ਰੈਕਟਿਸ ਲਈ ਸਕੂਲਾਂ ਵਿੱਚ ਹਾਜਰ ਹੋਣ ਜਾ ਰਹੇ ਹਨ, ਨੂੰ ਬਰੀਲੀਅਐਂਟ ਕਾਲਜ ਆਫ ਐਜੂਕੇਸ਼ਨ ਵਿੱਚ 2 ਰੋਜਾ ਨੈਸ ਟ੍ਰੇਨਿੰਗ ਦਿੱਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜਾਓ ਪੰਜਾਬ ਰਜਿੰਦਰ ਕੁਮਾਰ ਅਤੇ ਬੀਪੀਈਓ ਬਲਰਾਜ ਕੁਮਾਰ ਨੇ ਦੱਸਿਆ ਕਿ ਸਕੂਲਾਂ ਵਿੱਚ ਹਾਜਰ ਹੋਣ ਤੋ ਪਹਿਲਾਂ ਰਿਸੋਰਸ ਟੀਮ ਵੱਲੋਂ ਇਹਨਾਂ ਭਾਵੀ ਆਧਿਆਪਕ ਨੂੰ ਨੈਸ ਦੀਆ ਬਰੀਕੀਆਂ ਸਮਝਾਈਆ ਜਾ ਰਹੀ ਹਨ ਤਾ ਜੋ ਬੱਚਿਆਂ ਨੂੰ ਚੰਗੀ ਤਿਆਰੀ ਕਰਵਾਈ ਜਾ ਸਕੇ। ਜਿਲ੍ਹਾ ਮੀਡੀਆ ਕੋਆਰਡੀਨੇਟਰ ਇਨਕਲਾਬ ਗਿੱਲ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੈਸ ਪ੍ਰੀਖਿਆ ਦੀ ਤਿਆਰੀ ਲਈ ਸਿੱਖਿਆ ਵਿਭਾਗ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾ ਰਿਹਾਂ ਹੈ ਤਾਂ ਜੋ ਇਸ ਰਾਸ਼ਟਰੀ ਪ੍ਰੀਖਿਆ ਵਿੱਚ ਪੰਜਾਬ ਚੋਟੀ ਦਾ ਸਥਾਨ ਪ੍ਰਾਪਤ ਕਰ ਸਕੇ। ਇਸ ਟ੍ਰੇਨਿੰਗ ਵਿੱਚ ਬੀਐਮਟੀ ਤਰਵਿੰਦਰ ਸਿੰਘ , ਬੀਐਮਟੀ ਸੁਖਵਿੰਦਰ ਸਿੰਘ ਵੱਲੋ ਬਤੌਰ ਰਿਸੋਰਸ ਪਰਸਨ ਬੜੇ ਹੀ ਸੁਚੱਜੇ ਢੰਗ ਨਾਲ ਟ੍ਰੇਨਿੰਗ ਕਰਵਾਈ ਗਈ।

Spread the love