ਬਲਾਕ ਨੂਰਪੁਰ ਬੇਦੀ ਦੇ ਪਿੰਡਾਂ ਵਿੱਚ 610 ਕੋਰੋਨਾ ਮਰੀਜ਼ਾਂ ਨੂੰ ਕੋਰੋਨਾ ਫਤਿਹ ਕਿੱਟਾਂ ਦਿੱਤੀਆਂ

ਨੂਰਪੁਰ ਬੇਦੀ 21 ਜੂਨ 2021
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸਰਦਾਰ ਬਲਬੀਰ ਸਿੰਘ ਸਿੱਧੂ ਦੇ ਆਦੇਸ਼ਾਂ ਅਤੇ ਡਾ ਦਵਿੰਦਰ ਕੁਮਾਰ ਢਾਂਡਾ ਸਿਵਲ ਸਰਜਨ ਰੂਪਨਗਰ ਦੀ ਅਗਵਾਈ ਹੇਠ  ਬਲਾਕ ਨੂਰਪੁਰ ਬੇਦੀ ਦੇ ਅਧੀਨ ਕੋਰੋਨਾ ਪੋਜ਼ੀਟਿਵ ਕੇਸਾਂ ਨੂੰ ਹੁਣ ਤਕ 610 ਕੋਰੋਨਾ ਫਤਿਹ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ । ਇਸ ਸੰਬੰਧੀ ਪਿੰਡ ਜੱਟਪੁਰ ਦੇ ਇੱਕ ਕਰੋਨਾ ਪਾਜੀਟਿਵ ਹੋ ਕੇ ਹੁਣ ਤੰਦਰੁਸਤ ਹੋਏ ਵਿਅਕਤੀ ਨੇ ਦੱਸਿਆ ਕਿ ਇਸ ਫ਼ਤਿਹ ਕਿੱਟ ਵਿੱਚ ਜੋ ਦਵਾਈਆਂ ਆਕਸੀਮੀਟਰ ਹੈ, ਇਸ ਦੀ ਜਾਣਕਾਰੀ ਅਮਨਦੀਪ ਸਿੰਘ ਹੈਲਥ ਵਰਕਰ ਵੱਲੋਂ ਦਿੱਤੀ ਗਈ ਅਤੇ ਇਸ ਨੂੰ ਕਿਸ ਤਰ੍ਹਾਂ ਵਰਤਣਾ ਹੈ ਉਹ ਸਮਝਾਇਆ ਗਿਆ। ਇਸ ਵਿੱਚ ਜੋ ਦਵਾਈਆਂ ਹਨ ਉਨ੍ਹਾਂ ਨੂੰ ਕਿਸ-ਕਿਸ ਸਮੇਂ ਤੇ  ਲੈਣਾ ਹੈ ਅਤੇ  ਕਿਵੇਂ ਲੈਣਾ ਇਸ ਕਿੱਟ ਨੂੰ ਮੈਂ ਆਪਣੇ ਕੋਰੋਨਾ ਹੋਣ ਦੇ ਦੌਰਾਨ ਇਸਤੇਮਾਲ ਕੀਤਾ।ਉਨ੍ਹਾਂ ਦੱਸਿਆ ਕਿ ਮੈਂ ਹਮੇਸ਼ਾਂ ਆਪਣੇ ਆਕਸੀਜਨ ਲੈਵਲ ਨੂੰ ਆਕਸੀਮੀਟਰ ਰਾਂਹੀਂ ਚੈੱਕ ਕਰਦਾ ਰਿਹਾ। ਸਮੇਂ ਸਿਰ ਆਪਣੀਆਂ ਦਵਾਈਆਂ ਅਤੇ ਸਮੇਂ-ਸਮੇਂ ਸਿਰ ਸਟੀਮਰ ਦੁਆਰਾ ਭਾਫ  ਅਤੇ ਦਵਾਈਆਂ ਸਮੇਂ ਸਿਰ ਲੈਂਦਾ ਰਿਹਾ।ਉਨ੍ਹਾਂ ਦੱਸਿਆ ਕਿ ਇਸ ਨਾਲ ਮੈਂ ਪੂਰੀ ਤਰ੍ਹਾਂ ਤੰਦਰੁਸਤ ਹੋ ਚੁੱਕਾ ਹਾਂ। ਉਨ੍ਹਾਂ ਕਿਹਾ ਕਿ ਮੈਂ ਸਿਹਤ ਮਹਿਕਮੇ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਇਹ ਕੋਰੋਨਾ ਫਤਿਹ ਕਿੱਟ ਕੋਰੋਨਾ ਦੇ ਮਰੀਜ਼ਾਂ ਨੂੰ ਮੁਫ਼ਤ ਮੁਹੱਈਆ ਕਰਵਾਈਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ ਵਿਧਾਨ ਚੰਦਰ ਸੀਨੀਅਰ ਮੈਡੀਕਲ ਅਫਸਰ ਨੂਰਪੁਰ ਬੇਦੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ  ਉਪਰਾਲਾ ਫਤਿਹ ਕਿੱਟਾਂ ਕੋਰੋਨਾ ਮਰੀਜਾਂ ਨੂੰ ਮੁਹੱਈਆ ਕਰਵਾਉਣਾ ਇੱਕ ਬਹੁਤ ਹੀ ਵਧੀਆ ਉਪਰਾਲਾ ਕੀਤਾ। ਇਸ ਕਿੱਟ ਵਿੱਚ ਟਾਪ ਸੀਡ 40 ਐੱਮ ਜੀ ,ਵਿਟਾਮਿਨੋ ਸੀ ਡੀ 3, ਵਿਟਾਮਿਨ ਜਿੰਕ, ਗਿਲੋਏ ਅਮਿਊਨਟੀ ਪਲੱਸ ਕਾਹੜਾ, ਡੋਲੋ, ਮਲਟੀਵਿਟਾਮਿਨ, ਕਫ ਸਿਰਪ ਬੀਆਰਡੀਨ ਗਾਰਗਲਜ, ਲੀਵੋ ਸਿਟਰਾਜਿਨ  ਅਤੇ ਜ਼ਰੂਰੀ ਉਪਕਰਣ ਜਿਵੇਂ ਕਿ ਪਲਸ ਆਕਸੀਮੀਟਰ, ਥਰਮਾਮੀਟਰ, ਸਟੀਮਰ, ਮਾਸਕ ਅਤੇ ਹੈਂਡ ਸੈਨੇਟਾਈਜ਼ਰ ਆਦਿ ਸ਼ਾਮਿਲ ਹਨ, ਉਨ੍ਹਾਂ ਨੇ ਕਿਹਾ ਕਿਹਾ ਕਿ ਸਾਡਾ ਫੀਲਡ ਸਟਾਫ਼ ਅਤੇ ਸਬੰਧਤ ਪਿੰਡ ਦੀਆਂ ਆਸ਼ਾਂ ਵਰਕਰਾਂ ਵੱਲੋਂ ਆਪਣੇ ਏਰੀਏ ਵਿਚ ਕੋਰੋਨਾ ਦੇ ਮਰੀਜ਼ਾਂ ਨੂੰ ਘਰ ਘਰ ਜਾ ਕੇ ਕੋਰੋਨਾ ਫਤਿਹ ਕਿੱਟਾਂ ਉਪਲੱਬਧ ਕਰਵਾ ਰਹੇ ਹਨ । ਸਿਹਤ ਵਿਭਾਗ ਦੇ ਮੁਲਾਜ਼ਮ ਕੋਰੋਨਾ ਫਤਿਹ ਕਿੱਟਾਂ ਮੁਹੱਈਆ ਕਰਵਾਉਣ ਦੇ ਨਾਲ ਨਾਲ ਉਨ੍ਹਾਂ ਨੂੰ ਕਿਸ ਤਰ੍ਹਾਂ ਵਰਤਣਾ ਹੈ, ਇਸ ਸੰਬੰਧੀ ਵੀ ਮਰੀਜ਼ਾਂ ਨੂੰ ਪੂਰੀ ਜਾਣਕਾਰੀ ਦੇ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਆਮ ਜਨਤਾ ਨੂੰ ਅਪੀਲ ਵੀ ਕੀਤੀ ਕਿ ਉਹ ਆਪਣੀ ਵਾਰੀ ਆਉਣ ਤੇ ਸਮੇਂ ਸਿਰ ਕੋਰੋਨਾ ਵਿਰੁੱਧ ਜੋ ਜੰਗ ਚੱਲ ਰਹੀ ਹੈ ਉਸ ਵਿੱਚ ਜਿੱਤ ਪ੍ਰਾਪਤ ਕਰਨ ਲਈ ਆਪਣਾ ਟੀਕਾਕਰਨ ਜ਼ਰੂਰ ਕਰਵਾਉਣ।

Spread the love