ਬਲਾਕ ਪੱਧਰ ‘ਤੇ ਬਾਲ ਦਿਵਸ ਮਨਾਇਆ
ਰੂਪਨਗਰ, 15 ਨਵੰਬਰ:
ਅੱਜ ਜ਼ਿਲ੍ਹਾ ਸਿੱਖਿਆ ਅਫਸਰ ਸ. ਜਰਨੈਲ ਸਿੰਘ ਦੀ ਅਗਵਾਈ ਵਿੱਚ ਬਲਾਕ ਪੱਧਰ ਉੱਤੇ ਬਲਾਕ ਰੋਪੜ ਵਿੱਚ ਬਾਲ ਦਿਵਸ (ਦਿਵਿਆਂਗ) ਮਨਾਇਆ ਗਿਆ।
ਇਸ ਪ੍ਰੋਗਰਾਮ ਵਿੱਚ ਦਿਵਿਆਂਗ ਬੱਚਿਆਂ ਦੁਆਰਾ, ਡਰਾਇੰਗ, ਪੇਟਿੰਗ, ਸਲੋਗਨ ਗਾਇਨ, ਗੀਤ ਗਾਇਨ, ਫੈਂਸੀ ਡਰੈਸ ਮੁਕਾਬਲੇ ਅਤੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਭਾਗ ਲਿਆ ਗਿਆ।
ਇਸ ਬਾਲ ਦਿਵਸ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਵਲੋਂ ਇੱਕ ਬਲਾਇੰਡ ਬੱਚੇ (ਸ.ਪ੍ਰ.ਸ. ਕੈਨਾਲ ਕਨੋਲੀ) ਦੁਆਰਾ ਮੈਗਜ਼ੀਨ ਰਿਲੀਜ਼ ਕਰਵਾਇਆ ਗਿਆ। ਇਸ ਮੈਗਜ਼ੀਨ ਵਿੱਚ ਬੱਚਿਆਂ ਦੁਆਰਾ ਲਿਖੇ ਗੀਤ, ਪੇਂਟਿੰਗ, ਬੁਝਾਰਤਾਂ ਆਦਿ ਸ਼ਾਮਿਲ ਕੀਤੇ ਗਏ ਹਨ। ਇਸ ਰੰਗਾ-ਰੰਗ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਰਿਫਰੈਸ਼ਮੈਂਟ ਅਤੇ ਸਟੇਸ਼ਨਰੀ ਕਿੱਟਾਂ ਵੰਡੀਆਂ ਗਈਆਂ।
ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਐ.ਲਿ) ਸ਼੍ਰੀਮਤੀ ਰੰਜਨਾ ਕਟਿਆਲ, ਡੀ.ਐਸ.ਈ.ਟੀ. ਸ਼੍ਰੀਮਤੀ ਜਸਵੀਰ ਕੌਰ, ਸ਼੍ਰੀਮਤੀ ਬੰਦਨਾ, ਹੈੱਡ ਟੀਚਰ ਮੋਨਿਕਾ ਅਤੇ ਸਕੂਲ ਦੇ ਸਟਾਫ ਮੈਂਬਰ ਹਾਜ਼ਰ ਸਨ।