ਸ੍ਰੀ ਚਮਕੌਰ ਸਾਹਿਬ 29 ਜੁਲਾਈ
ਸਿੱਖਿਆ ਵਿਭਾਗ ਪੰਜਾਬ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਜੀ ਦੀ ਯੋਗ ਅਗਵਾਈ ਹੇਠ ਅਤੇ ਬਲਾਕ ਨੋਡਲ ਅਫਸਰ ਸਰਦਾਰ ਬਲਵੰਤ ਸਿੰਘ, ਪ੍ਰਿੰਸੀਪਲ ਸਸਸਸ ਮਕੜੌਨਾ ਕਲਾਂ ਜੀ ਦੀ ਨਿਗਰਾਨੀ ਹੇਠ ਬਲਾਕ ਸ੍ਰੀ ਚਮਕੌਰ ਸਾਹਿਬ ਦੇ 144 ਅਧਿਆਪਕਾਂ ਨੂੰ ਵਿਸ਼ੇ ਸਾਇੰਸ, ਮੈਥ, ਐਸਐਸ, ਇੰਗਲਿਸ਼, ਪੰਜਾਬੀ ਅਤੇ ਹਿੰਦੀ ਦੀ ਵਿਸ਼ੇਵਾਰ ਟ੍ਰੇਨਿੰਗ ਦਿੱਤੀ ਗਈ। ਪ੍ਰਿੰਸੀਪਲ ਸ. ਜਗਤਾਰ ਸਿੰਘ ਸਕੰਸਸਸ ਚਮਕੌਰ ਸਾਹਿਬ ਜੀ ਹਰ ਰੋਜ਼ ਅਧਿਆਪਕਾਂ ਨੂੰ ਪ੍ਰੇਰਿਤ ਕਰਦੇ ਸਨ। ਤੇਜਿੰਦਰ ਸਿੰਘ ਬਾਜ਼ ਬੀ ਐੱਮ ਵਿਗਿਆਨ, ਦਰਸ਼ਨ ਸਿੰਘ ਬੀ ਐੱਮ ਇੰਗਲਿਸ਼ ਕੰਵਲਜੀਤ ਸਿੰਘ ਬੀ ਐੱਮ ਮੈਥ, ਸ਼ੀਤਲ ਚਾਵਲਾ ਬੀ ਐੱਮ ਹਿੰਦੀ ਅਤੇ ਮਨਦੀਪ ਸਿੰਘ ਬੀ ਐੱਮ ਪੰਜਾਬੀ ਨੇ ਰਿਸੋਰਸ ਪਰਸਨ ਦੇ ਤੌਰ ਤੇ ਡਿਊਟੀ ਬਾਖੂਬੀ ਨਿਭਾਈ। ਟ੍ਰੇਨਿੰਗ ਵਿੱਚ ਨੈਸ 2021 ਸੰਬੰਧੀ ਹਰ ਗੱਲ ਅਧਿਆਪਕਾਂ ਨਾਲ ਸਾਂਝੀ ਕੀਤੀ ਗਈ। ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਰਾਜ ਕੁਮਾਰ ਖੋਸਲਾ ਅਤੇ ਡਿਪਟੀ ਜ਼ਿਲ੍ਹਾ ਸਿੱਖਿਆ ਸ. ਸੁਰਿੰਦਰ ਪਾਲ ਸਿੰਘ ਜੀ ਨੇ ਟਰੇਨਿੰਗਾਂ ਦਾ ਨਿਰੀਖਣ ਕੀਤਾ। ਇਸ ਟ੍ਰੇਨਿੰਗ ਵਿਚ ਜ਼ਿਲ੍ਹਾ ਮੈਂਟਰ ਸਾਇੰਸ, ਮੈਥ, ਇੰਗਲਿਸ਼ ਹਿੰਦੀ, ਪੰਜਾਬੀ ਨੇ ਵੀ ਟਰੇਨਿੰਗ ਦਾ ਬਾਖ਼ੂਬੀ ਨਿਰੀਖਣ ਕੀਤਾ ।