ਮਿਸ਼ਨ ਫ਼ਤਿਹ
102 ਵਿਦਿਆਰਥਣਾਂ ਦਾ ਟੀਕਾਕਰਨ ਕੀਤਾ ਗਿਆ
ਪਟਿਆਲਾ, 1 ਜੁਲਾਈ 2021
ਸਥਾਨਕ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਪਟਿਆਲਾ ਵਿਖੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਕਾਲਜ ਦੇ ਪ੍ਰਿੰਸੀਪਲ ਰਵਿੰਦਰ ਸਿੰਘ ਦੀ ਅਗਵਾਈ ਵਿਚ ਕਾਲਜ ਦੀਆਂ ਸਮੂਹ ਵਿਦਿਆਰਥਣਾਂ ਨੂੰ ਕੋਵਿਡ ਵੈਕਸੀਨ ਲਗਾਉਣ ਲਈ ਟੀਕਾਕਰਨ ਕੈਂਪ ਲਗਾਕੇ ਮਿਸ਼ਨ ਫ਼ਤਿਹ ਤਹਿਤ ਕਰੋਨਾ ਵਾਇਰਸ ਨੂੰ ਮਾਤ ਦੇਣ ‘ਚ ਪਹਿਲ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆ ਕਾਲਜ ਦੇ ਮਿਸ਼ਨ ਫ਼ਤਿਹ ਦੇ ਨੋਡਲ ਅਫ਼ਸਰ ਪ੍ਰੋਫੈਸਰ ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਯਤਨਾਂ ਸਦਕਾ ਡਾ. ਨਛੱਤਰ ਸਿੰਘ ਦੀ ਅਗਵਾਈ ‘ਚ ਕਾਲਜ ਅੰਦਰ ਕੋਵਿਡ ਮਹਾਂਮਾਰੀ ਦੇ ਟਾਕਰੇ ਲਈ ਕਾਲਜ ਦੇ ਰਾਸ਼ਟਰੀ ਸੇਵਾ ਯੋਜਨਾ ਵਿੰਗ ਦੇ ਸਹਿਯੋਗ ਨਾਲ ਕਾਲਜ ਦੀਆਂ ਵਿਦਿਆਰਥਣਾਂ ਲਈ ਕੋਵਿਡ ਟੀਕਾਕਰਨ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਕੈਂਪ ਦੌਰਾਨ 102 ਵਿਦਿਆਰਥੀਆਂ ਨੂੰ ਕੋਵੈਕਸੀਨ ਦੀ ਪਹਿਲੀ ਡੋਜ਼ ਲਗਾਈ ਗਈ। ਜ਼ਿਕਰਯੋਗ ਹੈ ਕਿ ਪਹਿਲਾਂ ਲੱਗੇ ਦੋ ਕੈਂਪਾਂ ਦੌਰਾਨ ਕਾਲਜ ਦੇ ਸਮੂਹ ਅਧਿਆਪਕਾਂ, ਦਫ਼ਤਰੀ ਸਟਾਫ਼ ਅਤੇ ਦਰਜਾ ਚਾਰ ਕਰਮਚਾਰੀਆਂ ਨੂੰ ਫਰੰਟਲਾਈਨ ਵਾਰੀਅਰਜ ਮੰਨਦੇ ਹੋਏ ਕੋਵਿਡ 19 ਵੈਕਸੀਨ ਦਾ ਦੂਸਰੀ ਡੋਜ਼ ਦੇ ਰੂਪ ਵਿੱਚ ਟੀਕਾਕਰਨ ਕੀਤਾ ਜਾ ਚੁੱਕਾ ਹੈ।
ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਵੱਲੋਂ ਅਸ਼ੋਕਾ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਦੀ ਪ੍ਰਸੰਸਾ ਕੀਤੀ ਜਿਨ੍ਹਾਂ ਬਤੌਰ ਵਲੰਟੀਅਰ ਟੀਕਾਕਰਨ ਕੈਂਪ ਵਿੱਚ ਹਿੱਸਾ ਪਾਇਆ ਅਤੇ ਸਮੂਹ ਸਟਾਫ਼ ਨੂੰ ਮਾਸਕ ਪਾ ਕੇ ਰੱਖਣ, ਵਾਰ ਵਾਰ ਹੱਥ ਧੋਣ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕੋਵਿਡ 19 ਤੋਂ ਸੁਚੇਤ ਰਹਿਣ ਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਦੀ ਪਾਲਣ ਕਰਨ ਲਈ ਅਪੀਲ ਕੀਤੀ।
ਕੈਪਸ਼ਨ : ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਵਿਖੇ ਲਗਾਏ ਕੈਂਪ ਦੌਰਾਨ ਸਿਹਤ ਵਿਭਾਗ ਦੇ ਕਰਮਚਾਰੀ ਵਿਦਿਆਰਥਣਾਂ ਦਾ ਟੀਕਾਕਰਨ ਕਰਦੇ ਹੋਏ।