ਬਾਲ ਮਜ਼ਦੂਰੀ ਖਿਲਾਫ ਵਿਸ਼ਵ ਦਿਵਸ ਮੌਕੇ ਤੇ ਗੁਰਦਾਸਪੁਰ ਜਿਲ੍ਹੇ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ ਵੈਬੀਨਾਰ ਲਗਾਏ

ਗੁਰਦਾਸਪੁਰ 12 ਜੂਨ 2021 ਮੈਡਮ ਨਵਦੀਪ ਕੌਰ ਗਿੱਲ ਸਿਵਲ ਜੱਜ (ਸੀਨੀਅਰ ਜੱਜ)-ਕਮ ਸੀ-ਜੇ-ਐਮ-ਕਮ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ, ਗੁਰਦਾਸਪੁਰ ਜੀ ਦੀ ਰਹਿਨੁਮਾਈ ਹੇਠ World day against child Labour ਦੇ ਮੌਕੇ ਤੇ ਗੁਰਦਾਸਪੁਰ ਜਿਲ੍ਹੇ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ ਵੈਬੀਨਾਰ ਲਗਾਏ ਗਏ , ਮੈਡਮ ਨਵਦੀਪ ਕੌਰ ਗਿੱਲ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ,ਗੁਰਦਾਸਪੁਰ ਜੀ ਦੁਆਰਾ ਜਿਲ੍ਹਾ ਸਿੱਖਆ ਅਫਸਰ (ਸੈਕੰਡਰੀ) ਗੁਰਦਾਸਪੁਰ ਨੂੰ ਹਦਾਇਤਾ ਦਿੱਤੀਆ ਗਈਆ ਕਿ ਮਿਤੀ 12-6-2021 ਨੂੰ World day against child Labour ਤੇ ਵੱਧ ਤੋ ਵੱਧ ਸਕੂਲਾ ਵਿਚ ਵੈਬੀਨਾਰ ਲਗਾਏ ਜਾਣ ਅਤੇ ਸਕੂਲਾ ਦੇ ਬੱਚਿਆ ਨੂੰ child Labour ਪ੍ਰਤੀ ਜਾਗਰੂਕ ਕੀਤਾ ਜਾਵੇ। ਇਸ ਮੌਕੇ ਗੁਰਦਾਸਪੁਰ ਜਿਲ੍ਹੇ ਦੇ 14 ਸਕੂਲਾਂ ਵਿਚ ਵੈਬੀਨਾਰ ਲਗਾਏ ਗਏ ਅਤੇ 815 ਵਿਦਿਆਰਥੀਆਂ ਦੁਆਰਾ ਹਿੱਸਾ ਲਿਆ ਗਿਆ। ਇਹਨਾ ਵੈਬੀਨਾਰ ਵਿਚ ਬੱਚਿਆ ਨੂੰ ਨਾਲਸਾ ਵਲੋ ਚਲਾਈਆ ਜਾ ਰਹੀਆ ਵੱਖ ਵੱਖ ਸਕੀਮਾ ਬਾਰੇ ਵੀ ਦਸਿਆ। ਜਿਸ ਨਾਲ ਉਹਨਾ ਨੇ ਇਹ ਵੀ ਦਸਿਆ ਕਿ ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ, ਗੁਰਦਾਸਪੁਰ ਦੁਆਰਾ ਵੱਖ ਵੱਖ ਸਕੀਮਾ ਤਹਿਤ ਕਿਸ ਤਰ੍ਹਾਂ ਕਾਨੂੰਨੀ ਸਹਾਇਤੀ ਲਈ ਜਾ ਸਕਦੀ ਹੈ।

 

Spread the love